ਵਾਸ਼ਿੰਗਟਨ: ਅਮਰੀਕਾ ਦੇ ਨੌਰਦਨ ਇਲੇਨੌਇਸ ਦੇ ਰੌਕਟਾਉਨ ਵਿੱਚ ਇੱਕ ਕੈਮੀਕਲ ਫੈਕਟਰੀ (chemical plant) ਵਿੱਚ ਸਵੇਰੇ ਇੱਕ ਵੱਡਾ (blast) ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਧਮਾਕੇ ਕਰਕੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲੀਆਂ। ਇਸ ਤੋਂ ਬਾਅਦ ਹਵਾ ਵਿਚ ਧੂੰਏਂ ਦੇ ਗੁਬਾਰੇ ਅਤੇ ਅੱਗ ਦੇ ਗੋਲੇ ਉੱਠਦੇ ਵੇਖ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਅੱਗ ਜਿਆਦਾ ਵਧਣ ਕਰਕੇ ਇਸ ਖੇਤਰ ਨੂੰ ਤੁਰੰਤ ਖਾਲੀ ਕਰ ਦਿੱਤਾ ਗਿਆ।
ਇਹ ਵੀ ਪੜੋ: ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ ‘ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ
ਦੱਸ ਦੇਈਏ ਕਿ ਘਟਨਾ ਤੋਂ ਬਾਅਦ ਨਾਲ ਹੀ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਸ਼ਿਕਾਗੋ ਦੇ ਉੱਤਰ ਪੱਛਮ ਦੇ ਰਾਕਟਾਉਨ ਨੇੜੇ ਐਮਰਜੈਂਸੀ ਦਸਤੇ ਵੇਖੇ ਗਏ। ਚੈਂਮਟੂਲ ਇਨਕਾਰਪੋਰੇਟਿਡ ਵਿਚ ਲੱਗੀ ਅੱਗ 1165, ਪਰੇਰੇ ਹਿੱਲ ਰੋਡ ‘ਤੇ ਲੱਗੀ ਹੈ। ਇਸ ਕੰਪਨੀ ਵਿਚ ਗ੍ਰੀਸ ਅਤੇ ਹੋਰ ਤਰਲ ਪਦਾਰਥ ਬਣੇ ਹੁੰਦੇ ਹਨ, ਜੋ ਵਿਸ਼ਵ ਭਰ ਵਿਚ ਨਿਰਯਾਤ ਹੁੰਦੇ ਹਨ।
In US town of Rockton, chemical plant explodes, residents evacuated within a one mile radius of Chemtool, 1165 Prairie Hill Road, due to possible dangerous chemicals being released in a large fire at the facility Monday. pic.twitter.com/7kgc7irwJv
— Sanjay Bragta (@SanjayBragta) June 14, 2021
ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਛੱਡਣ ਅਤੇ ਅਗਲੀਆਂ ਹਦਾਇਤਾਂ ਦੀ ਉਡੀਕ ਕਰਨ ਲਈ ਕਿਹਾ ਗਿਆ। ਹਾਲਾਂਕਿ, ਅਜੇ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜੋ: ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ‘ਚ ਦਿੱਤੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ?





