ਜਲੰਧਰ- ਦਿੱਲੀ ਕਿਸਾਨੀ ਧਰਨੇ ‘ਚ ਸ਼ਿਰਕਤ ਕਰਨ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਉਹ ਸਟੇਜ ‘ਤੇ ਲੋਕਾਂ ‘ਚ ਕਿਸਾਨੀ ਮੋਰਚੇ ਨੂੰ ਲੈ ਕੇ ਜੋਸ਼ ਭਰ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਪਿਤਾ ਜੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਮਿਲੀ।
ਪੜੋ ਹੋਰ ਖਬਰਾਂ: ਦੇਸ਼ ‘ਚ ਕੋਰੋਨਾ ਦੇ 36 ਹਜ਼ਾਰ ਨਵੇਂ ਮਾਮਲੇ, 493 ਲੋਕਾਂ ਦੀ ਹੋਈ ਮੌਤ
ਜਾਣਕਾਰੀ ਮੁਤਾਬਕ ਜਗਰਾਓਂ ਦੇ ਪਿੰਡ ਪੋਨਾ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਪਿਤਾ ਰਿਟਾਇਰਡ ਪੁਲਿਸ ਇੰਸਪੈਕਟਰ ਕਰਮ ਸਿੰਘ ਦਾ ਦਿਹਾਂਤ ਬੀਤੀ ਰਾਤ ਲੀਵਰ ਸਬੰਧੀ ਬੀਮਾਰੀ ਨਾਲ ਜੂਝ ਰਹੇ ਸਨ। ਪਿਤਾ ਦੇ ਦਿਹਾਂਤ ਦੀ ਖਬਰ ਮਿਲਦਿਆਂ ਹੀ ਰਾਜਵੀਰ ਸਾਰੇ ਜ਼ਰੂਰੀ ਕੰਮ ਛੱਡ ਕੇ ਆਪਣੇ ਪਿੰਡ ਪੋਨਾ ਪਹੁੰਚ ਗਏ।
ਪੜੋ ਹੋਰ ਖਬਰਾਂ: 15 ਅਗਸਤ ਮੌਕੇ ਪੰਜਾਬ ਮੁੱਖ ਮੰਤਰੀ ਸਣੇ ਇਨ੍ਹਾਂ ਮੰਤਰੀਆਂ ਨੇ ਲਹਿਰਾਇਆ ਤਿਰੰਗਾ ਝੰਡਾ
ਸਿੰਗਰ ਦੇ ਪਿਤਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਪੂਰੀ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਕਲਾਕਾਰ ਰਾਜਵੀਰ ਦੇ ਪਿਤਾ ਦੇ ਸੰਸਕਾਰ ਉੱਥੇ ਪਹੁੰਚੇ। ਇਸ ਮੌਕੇ ਜਗਰਾਓਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਤੇ ਹਲਕਾ ਇੰਚਾਰਜ ਸ਼ਿਵ ਰਾਮ ਕਲੇਰ ਵੀ ਪਰਿਵਾਰ ਨੂੰ ਦਿਲਾਸਾ ਦੇਣ ਪਹੁੰਚੇ।
ਪੜੋ ਹੋਰ ਖਬਰਾਂ: ਮੁੱਖ ਮੰਤਰੀ ਪੰਜਾਬ ਨੇ ਆਜ਼ਾਦੀ ਦਿਹਾੜੇ ਮੌਕੇ ਗਿਣਾਈਆਂ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ



