ਮੁੜ ਇਸ ਦਿਨ ਰਿਲੀਜ਼ ਹੋਵੇਗੀ ‘ਚੱਲ ਮੇਰਾ ਪੁੱਤ-2’, ਸਿਨੇਮਾ ਘਰਾਂ ‘ਚ ਫਿਰ ਲੱਗਣਗੀਆਂ ਰੌਣਕਾਂ

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਵਾਇਰਸ (Coronvirus) ਦੇ ਕਰਕੇ ਸਿਨੇਮਾ ਘਰ ਕਾਫੀ ਸਮੇਂ ਤੋਂ ਬੰਦ ਹਨ। ਇਸ ਤੋਂ ਮਗਰੋਂ ਹੁਣ ਇਕ ਵਾਰ ਫਿਰ ਤੋਂ ਸਿਨੇਮਾ ਘਰਾਂ…

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਵਾਇਰਸ (Coronvirus) ਦੇ ਕਰਕੇ ਸਿਨੇਮਾ ਘਰ ਕਾਫੀ ਸਮੇਂ ਤੋਂ ਬੰਦ ਹਨ। ਇਸ ਤੋਂ ਮਗਰੋਂ ਹੁਣ ਇਕ ਵਾਰ ਫਿਰ ਤੋਂ ਸਿਨੇਮਾ ਘਰਾਂ ‘ਚ ਹੌਲੀ-ਹੌਲ਼ੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ। ਕੋਰੋਨਾ ਦੌਰ ‘ਚ ਹੁਣ 27 ਅਗਸਤ ਨੂੰ ਫਿਲਮ ਚੱਲ ਮੇਰਾ ਪੁੱਤ-2 (‘Chal Mera Putt-2) ਵੀ ਸਿਨੇਮਾ ਘਰਾਂ ‘ਚ ਮੁੜ ਰਿਲੀਜ਼ ਹੋਵੇਗੀ।

ਪੜੋ ਹੋਰ ਖਬਰਾਂ: Tokyo Olympics: ਨੀਰਜ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ ‘ਚ ਭਾਰਤ ਖਾਤੇ ਆਇਆ ‘ਗੋਲਡ’

ਇਸ ਤੋਂ ਪਹਿਲਾਂ ਫਿਲਮ 2020 ‘ਚ ਰਿਲੀਜ਼ ਹੋਈ ਪਰ ਕੋਰੋਨਾ ਵਾਇਰਸ ਕਾਰਨ ਫਿਲਮ ਅੱਧਵਾਟੇ ਹੀ ਰਹਿ ਗਈ ਯਾਨੀ ਕਿ ਦਰਸ਼ਕਾਂ ਤਕ ਆਪਣੀ ਪਹੁੰਚ ਨਹੀਂ ਬਣਾ ਸਕੀ। ਚੱਲ ਮੇਰਾ ਪੁੱਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ ਤੇ ਹੁਣ ਉਮੀਦ ਹੈ ਕਿ ਦਰਸ਼ਕਾਂ ਨੂੰ ਚੱਲ ਮੇਰਾ ਪੁੱਤ 2 ਵੀ ਬਹੁਤ ਪਸੰਦ ਆਵੇਗੀ।

ਚੱਲ ਮੇਰਾ ਪੁੱਤ 2 ‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਹਿਲ ਲੀਡ ਰੋਲ ‘ਚ ਨਜ਼ਰ ਆਉਣਗੇ। ਕੋਰੋਨਾ ਦੇ ਦਸਤਕ ਦੇਣ ਕਰਕੇ ਸਿਨੇਮਾ ਘਰਾਂ ਦੀਆਂ ਰੌਣਕਾਂ ਖ਼ਤਮ ਹੋ ਗਈਆਂ। ਹੁਣ ਜਦੋਂ ਕੋਰੋਨਾ ਦੀ ਦੂਜੀ ਵੇਵ ਦਾ ਖਤਰਾ ਟਲਿਆ ਹੈ ਤਾਂ ਅਜਿਹੇ ‘ਚ ਸਿਨੇਮਾ ਘਰਾਂ ‘ਚ ਰੌਣਕ ਮੁੜ ਤੋਂ ਪਰਤਣ ਲੱਗੀ ਹੈ।

ਪੜੋ ਹੋਰ ਖਬਰਾਂ: ‘ਗੋਲਡਨ ਬੁਆਏ’ ਨੀਰਜ ਚੋਪੜਾ ਉੱਤੇ ਤੋਹਫਿਆਂ ਦੀ ਬਰਸਾਤ, ਹਰਿਆਣਾ ਸਰਕਾਰ ਨੇ ਖੋਲਿਆ ਖਜ਼ਾਨਾ

Leave a Reply

Your email address will not be published. Required fields are marked *