ਕ੍ਰਿਤੀ ਸੇਨਨ ਦੇ ਫੈਨਸ ਲੋਈ ਖੁਸ਼ਖਬਰੀ, “Mimi”ਤੈਅ ਡੇਟ ਤੋਂ ਪਹਿਲਾਂ ਹੋਈ ਰਿਲੀਜ਼!

ਮੁੰਬਈ: ਕ੍ਰਿਤੀ ਸੇਨਨ (Kriti Sanon) ਅਤੇ ਪੰਕਜ ਤ੍ਰਿਪਾਠੀ (Pankaj Tripathi) ਦੇ ਫੈਨਸ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਅੱਜ ਇਸ ਮਹੀਨੇ ਦੀ ਮੋਸਟ ਅਵੇਟਿਡ ਫਿਲਮ…

ਮੁੰਬਈ: ਕ੍ਰਿਤੀ ਸੇਨਨ (Kriti Sanon) ਅਤੇ ਪੰਕਜ ਤ੍ਰਿਪਾਠੀ (Pankaj Tripathi) ਦੇ ਫੈਨਸ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਅੱਜ ਇਸ ਮਹੀਨੇ ਦੀ ਮੋਸਟ ਅਵੇਟਿਡ ਫਿਲਮ (Mimi’) ‘ਮੀਮੀ” ਰਿਲੀਜ਼ ਹੋਈ। ਫਿਲਮ ਓਟੀਟੀ ਪਲੇਟਫਾਰਮਸ ਨੈੱਟਫਲਿਕਸ ਅਤੇ ਜੀਓ ਸਿਨੇਮਾ ‘ਤੇ 30 ਜੁਲਾਈ, 2021 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਪ੍ਰਸ਼ੰਸਕਾਂ ਨੂੰ ਹੈਰਾਨ ਕਰਦਿਆਂ ਫਿਲਮ ਨਿਰਧਾਰਤ ਮਿਤੀ ਤੋਂ ਪਹਿਲਾਂ ਰਿਲੀਜ਼ ਕੀਤੀ ਗਈ ਹੈ। 

Read this: ਗੁਰਨਾਮ ਸਿੰਘ ਚੜੂਨੀ ਮਗਰੋਂ ਰੁਲਦੂ ਸਿੰਘ ਮਾਨਸਾ ਸਸਪੈਂਡ, ਫਿਰ ਦਿੱਤਾ ਵੱਡਾ ਬਿਆਨ

ਦੱਸ ਦੇਈਏ ਕਿ ਕਿਹਾ ਜਾ ਰਿਹਾ ਹੈ ਕਿ ਕ੍ਰਿਤੀ ਸਨਨ ਅਤੇ ਪੰਕਜ ਤ੍ਰਿਪਾਠੀ ਸਟਾਰਰ ਫਿਲਮ Mimi ਲੀਕ ਹੋ ਗਈ ਹੈ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਨਿਰਮਾਤਾਵਾਂ ਨੇ ਨਿਰਧਾਰਤ ਮਿਤੀ ਤੋਂ ਪਹਿਲਾਂ ਹੀ ਫਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਫਿਲਮ ਰਿਲੀਜ਼ ਹੋ ਗਈ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ‘ਤੇ ਪੰਕਜ ਤ੍ਰਿਪਾਠੀ ਦੀ ਇਕ ਵੀਡੀਓ ਸਾਂਝੀ ਕੀਤੀ ਜਿਸ ਨਾਲ ਦਰਸ਼ਕਾਂ ਨੂੰ ਇਸਦੀ ਸ਼ੁਰੂਆਤੀ ਰਿਲੀਜ਼ ਅਤੇ ਇਸ ਦੇ ਪਿੱਛੇ ਦੇ ਕਾਰਨ ਬਾਰੇ ਜਾਣਕਾਰੀ ਦਿੱਤੀ ਗਈ। 

Read this: ਅਪਾਹਜ ਵਿਅਕਤੀ ‘ਤੇ ਪਾਲਤੂ ਕੁੱਤੇ ਨੇ ਕੀਤਾ ਹਮਲਾ, ਨੋਚਿਆ ਮੂੰਹ, ਲੱਗੇ 34 ਟਾਂਕੇ

ਪੰਕਜ ਤ੍ਰਿਪਾਠੀ ਤੇ ਕ੍ਰਿਤੀ ਸੇਨਨ ਦੀ ਫ਼ਿਲਮ ‘Mimi’ ‘ਚ ਇਮੋਸ਼ਨਜ਼ ਦੇ ਨਾਲ-ਨਾਲ ਕਾਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ। ਟ੍ਰੇਲਰ ਵੇਖ ਫ਼ਿਲਮ ਕਾਫੀ ਦਿਲਚਸਪ ਲਗ ਰਹੀ ਹੈ।ਫ਼ਿਲਮ ‘ਚ ਕ੍ਰਿਤੀ ਸੇਨਨ ਪ੍ਰੇਗਨੈਂਟ ਔਰਤ ਦਾ ਕਿਰਦਾਰ ਕਰਦੀ ਦੇਖੀ ਜਾਏਗੀ। ਖਾਸ ਗੱਲ ਇਹ ਹੈ ਕਿ ਕ੍ਰਿਤੀ ਸੇਨਨ ਤੇ ਪੰਕਜ ਤ੍ਰਿਪਾਠੀ ‘ਬਰੇਲੀ ਕਿ ਬਰਫੀ’ ਤੋਂ ਬਾਅਦ ਇਸ ਫ਼ਿਲਮ ‘ਚ ਤਹਲਕਾ ਮਚਾਉਣ ਆ ਰਹੇ ਹਨ। 

Leave a Reply

Your email address will not be published. Required fields are marked *