‘ਪਦਮ ਪੁਰਸਕਾਰਾਂ ਲਈ ਇਸ ਵਾਰ ਭੇਜੇ ਜਾਣਗੇ ਇਨ੍ਹਾਂ ਖਾਸ ਵਿਅਕਤੀਆਂ ਦੇ ਨਾਂ’

ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਐਲਾਨ ਕੀਤਾ ਹੈ ਕਿ ਹਰ ਸਾਲ ਵਾਂਗ ਇਸ ਵਾਰ ਵੀ ਪਦਮ…

ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਐਲਾਨ ਕੀਤਾ ਹੈ ਕਿ ਹਰ ਸਾਲ ਵਾਂਗ ਇਸ ਵਾਰ ਵੀ ਪਦਮ ਪੁਰਸਕਾਰਾਂ (Padma Awards) ਲਈ ਕੇਂਦਰ ਸਰਕਾਰ (Central Government) ਨੂੰ ਨਾਂ ਭੇਜੇ ਜਾਣਗੇ ਪਰ ਉਹ ਸਿਰਫ਼ ਡਾਕਟਰਾਂ ਅਤੇ ਸਿਹਤ ਕਾਮਿਆਂ (Doctors and health workers) ਦੇ ਹੋਣਗੇ। ਕੇਜਰੀਵਾਲ ਨੇ ਇਹ ਐਲਾਨ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ (Digital press conference) ਜ਼ਰੀਏ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਪਦਮ ਪੁਰਸਕਾਰਾਂ ਲਈ ਸੂਬਾਈ ਸਰਕਾਰਾਂ ਤੋਂ ਖਾਸ ਕੰਮ ਕਰਨ ਵਾਲੇ ਲੋਕਾਂ ਦੇ ਨਾਵਾਂ ਦੀ ਲਿਸਟ ਮੰਗਦੀ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਸਰਕਾਰ (Delhi Government) ਕੋਰੋਨਾ ਕਾਲ ਵਿਚ ਕੰਮ ਕਰਨ ਵਾਲੇ ਸਿਹਤ ਕਾਮਿਆਂ, ਡਾਕਟਰਾਂ ਅਤੇ ਨਰਸਾਂ ਦੇ ਧੰਨਵਾਦੀ ਹਨ। ਅਜਿਹੇ ਵਿਚ ਸਿਰਫ਼ ਉਨ੍ਹਾਂ ਦੇ ਨਾਮ ਹੀ ਪਦਮ ਪੁਰਸਕਾਰ ਲਈ ਭੇਜੇ ਜਾਣਗੇ। ਇਹ ਨਾਂ ਕਿਹੜੇ ਹੋਣਗੇ, ਇਹ ਜਨਤਾ ਤੈਅ ਕਰੇਗੀ। ਦਿੱਲੀ ਸਰਕਾਰ ਵੈਬਸਾਈਟ padmaawards.delhi@gmail.com ਹੈ, ਜਿਸ ‘ਤੇ ਵੇਰਵੇ ਭੇਜੇ ਜਾ ਸਕਦੇ ਹਨ।

read this- ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਲਾਂ, 14 ਦਿਨ ਦੀ ਵਧੀ ਨਿਆਇਕ ਹਿਰਾਸਤ

ਜਿਸ ‘ਤੇ ਜਨਤਾ ਖ਼ੁਦ ਡਾਕਟਰਾਂ ਦੇ ਨਾਂ ਦੱਸ ਸਕਦੀ ਹੈ, ਜਿਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਸ਼ਾਨਦਾਰ ਕੰਮ ਕੀਤਾ ਹੈ। ਦਿੱਲੀ ਦੇ ਲੋਕ 15 ਅਗਸਤ ਤੱਕ ਡਾਕਟਰਾਂ ਦੇ ਨਾਂ ਅਤੇ ਕਿਉਂ ਉਨ੍ਹਾਂ ਨੂੰ ਪੁਰਸਕਾਰ ਮਿਲਣਾ ਚਾਹੀਦਾ ਹੈ, ਇਸ ਬਾਰੇ ਦੱਸ ਸਕਦੇ ਹਨ। ਡਾਕਟਰ, ਨਰਸ ਅਤੇ ਸਿਹਤ ਕਾਮੇ ਜਿਸ ਤਰ੍ਹਾਂ 24-24 ਘੰਟੇ ਕੰਮ ਕਰ ਰਹੇ ਹਨ, ਉਸ ਲਈ ਦੇਸ਼ ਹੀ ਨਹੀਂ ਪੂਰੀ ਦੁਨੀਆ ਉਨ੍ਹਾਂ ਦੀ ਧੰਨਵਾਦੀ ਹੈ। ਦਿੱਲੀ ਵਾਸੀਆਂ ਨੂੰ ਡਾਕਟਰਾਂ-ਸਿਹਤ ਕਾਮਿਆਂ ਦੇ ਨਾਵਾਂ ਦਾ ਪੂਰਾ ਵੇਰਵਾ ਦੇਣਾ ਹੋਵੇਗਾ। ਦਿੱਲੀ ਸਰਕਾਰ ਨੇ ਪਦਮ ਪੁਰਸਕਾਰਾਂ ਲਈ ਸਰਚ ਐਂਡ ਸਕ੍ਰੀਨਿੰਗ ਕਮੇਟੀ ਬਣਾਈ ਹੈ, ਜਿਸ ਦੀ ਪ੍ਰਧਾਨਗੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕਰ ਰਹੇ ਹਨ। ਇਹ ਕਮੇਟੀ ਤੈਅ ਕਰੇਗੀ ਕਿ ਦਿੱਲੀ ਸਰਕਾਰ ਕਿਹੜੇ ਨਾਵਾਂ ਨੂੰ ਕੇਂਦਰ ਸਰਕਾਰ ਕੋਲ ਭੇਜੇਗੀ। ਕੇਂਦਰ ਸਰਕਾਰ ਨੂੰ ਨਾਂ ਭੇਜਣ ਦੀ ਆਖਰੀ ਤਾਰੀਖ਼ 15 ਅਗਸਤ ਹੈ। ਕੇਜਰੀਵਾਲ ਚਾਹੁੰਦੇ ਹਨ ਕਿ 15 ਅਗਸਤ ਤੱਕ ਜਨਤਾ ਉਕਤ ਮੇਲ ਆਈਡੀ ’ਤੇ ਨਾਂ ਭੇਜ ਦੇਣ। 

Leave a Reply

Your email address will not be published. Required fields are marked *