ਕਰੇਰੀ ਝੀਲ ਕੋਲ ਮਿਲੀ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼

ਸ਼ਿਮਲਾ:  ਪੰਜਾਬੀ ਗਾਇਕ ਮਨਮੀਤ ਸਿੰਘ  (Manmeet Singh) ਦੀ ਲਾਸ਼ ਕਾਂਗੜਾ ਜ਼ਿਲ੍ਹੇ ਦੇ ਕਰੀਰੀ ਝੀਲ ਖੇਤਰ ਤੋਂ ਬਰਾਮਦ ਕੀਤੀ ਗਈ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼…

ਸ਼ਿਮਲਾ:  ਪੰਜਾਬੀ ਗਾਇਕ ਮਨਮੀਤ ਸਿੰਘ  (Manmeet Singh) ਦੀ ਲਾਸ਼ ਕਾਂਗੜਾ ਜ਼ਿਲ੍ਹੇ ਦੇ ਕਰੀਰੀ ਝੀਲ ਖੇਤਰ ਤੋਂ ਬਰਾਮਦ ਕੀਤੀ ਗਈ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਸਦਾ ਲਈ ਟੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਮਨਮੀਤ ਸਿੰਘ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ (Himachal Pradesh) ਦੀ ਧਰਮਸ਼ਾਲਾ ਗਏ ਸੀ। ਮੀਂਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਉਹ ਗਾਇਬ ਸੀ। ਹੁਣ ਉਨ੍ਹਾਂ ਦੀ ਲਾਸ਼ ਕਾਂਗੜਾ ਜ਼ਿਲੇ ਦੇ ਕਰੇਰੀ ਝੀਲ ਖੇਤਰ ਵਿਚ ਮਿਲੀ ਹੈ।

 

Read this- ਚੰਡੀਗੜ੍ਹ ਵਿਚ ਹੁਣ ਖੁੱਲ੍ਹਣਗੇ ਸਕੂਲ, ਇਸ ਸ਼ਰਤ ‘ਤੇ ਬੱਚੇ ਆ ਸਕਣਗੇ ਸਕੂਲ

ਦੱਸਣਯੋਗ ਹੈ ਕਿ ਕਾਂਗੜਾ ਜ਼ਿਲ੍ਹਾ (Kangra District) ਪੁਲਿਸ ਅਧਿਕਾਰੀ ਵਿਮੁਕਤ ਰੰਜਨ ਨੇ ਖ਼ੁਦ ਹੀ ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਨਮੀਤ ਸਿੰਘ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਘੁੰਮਣ ਲਈ ਧਰਮਸ਼ਾਲਾ ਗਏ ਸੀ। ਉਹ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਸੀ। ਉਨ੍ਹਾਂ ਦਾ ਸਿੰਗਿੰਗ ਗਰੁੱਪ ਸੇਨ ਬ੍ਰਦਰਜ਼ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹੈ।

Read this-ਧੋਖੇ ਦਾ ਸ਼ਿਕਰ ਹੋਏ ਮ੍ਰਿਤਕ ਲਵਪ੍ਰੀਤ ਦੇ ਘਰ ਪੁੱਜੀ ਮਨੀਸ਼ਾ ਗੁਲਾਟੀ, ਕੀਤੇ ਵੱਡੇ ਐਲਾਨ

Leave a Reply

Your email address will not be published. Required fields are marked *