ਮੁੰਬਈ: ਬਾਲੀਵੁੱਡ ਅਦਾਕਾਰ (Dilip Kumar) ਦਿਲੀਪ ਕੁਮਾਰ ਨੂੰ ਬੀਤੇ ਦਿਨੀ (mumbai) ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ (Dilip Kumar) ਦਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਪਰ ਹੁਣ ਉਹਨਾਂ ਦੀ ਹਾਲਤ ਸਥਿਰ ਹੈ।
#UPDATE | Veteran actor Dilip Kumar is on oxygen support, not on ventilator. He is stable. We are waiting for few test results to perform pleural aspiration: Dr Jalil Parkar, the pulmonologist treating the actor at Mumbai’s PD Hinduja Hospital
(File photo) pic.twitter.com/HdE049WJvh
— ANI (@ANI) June 7, 2021
ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਅਭਿਨੇਤਾ ਦਾ ਇਲਾਜ ਕਰ ਰਹੇ ਪਲਮਨੋਲੋਜਿਸਟ, ਡਾ. ਜਲੀਲ ਪਾਰਕਰ ਨੇ ਦੱਸਿਆ ਕਿ ਕੁਝ ਟੈਸਟ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਕੋਟਕਪੂਰਾ ਕੇਸ: ਸਾਬਕਾ DGP ਸੁਮੇਧ ਸੈਣੀ SIT ਅੱਗੇ ਪੇਸ਼
ਅਦਾਕਾਰ ਦਿਲੀਪ ਕੁਮਾਰ ਦੀ ਸਥਿਤੀ ਹੁਣ ਸਥਿਰ ਹੈ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਛੁੱਟੀ ਹੋਣ ਦੀ ਉਮੀਦ ਹੈ। ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੇ ਕੁਮਾਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, “ਸਹਿਬ ਦੀ ਹਾਲਤ ਸਥਿਰ ਹੈ। ਤੁਹਾਡੀਆਂ ਸਾਰੀਆਂ ਅਰਦਾਸਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ. ਡਾਕਟਰਾਂ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਵਿੱਚ ਉਹ ਘਰ ਪਰਤ ਜਾਵੇਗਾ। ਇੰਸ਼ਾ ਅੱਲ੍ਹਾ। “
ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਉਨ੍ਹਾਂ ਨੂੰ ਦੇਖਣ ਹਸਪਤਾਲ ਪਹੁੰਚੇ ਸਨ। ਫੋਟੋ ਵਿੱਚ ਸ਼ਰਦ ਪਵਾਰ ਹਸਪਤਾਲ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜੋ: AIIMS ਦਿੱਲੀ ‘ਚ ਬੱਚਿਆਂ ਦਾ ਵੈਕਸੀਨ ਟਰਾਇਲ ਅੱਜ ਤੋਂ ਸ਼ੁਰੂ






