ਨਵੀਂ ਦਿੱਲੀ: ਭਾਰਤ ਦੇ ਕਈ ਦਿੱਗਜ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਸਮੇਤ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ‘ਚ ਪਹਿਲਵਾਨਾਂ ਦੇ ਵਿਰੋਧ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਲਈ 7 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ ਪਰ ਕਮੇਟੀ ਦੀ ਜਾਂਚ ਰਿਪੋਰਟ ਤੋਂ ਨਾਖੁਸ਼ ਪਹਿਲਵਾਨਾਂ ਨੇ ਇੱਕ ਵਾਰ ਫਿਰ ਜੰਤਰ-ਮੰਤਰ ਉੱਤੇ ਧਰਨਾ ਲਗਾਇਆ ਹੈ।
ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਇਸ ਪੂਰੇ ਮਾਮਲੇ ‘ਤੇ ਟਵੀਟ ਕਰਕੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਿਆਂ ਕਿਹਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਪਹਿਲਵਾਨ ਆਪਣੇ ਹੱਕਾਂ ਲਈ ਲੜ ਰਹੇ ਹਨ ਅਤੇ ਇਸ ਦੇਸ਼ ‘ਚ ਹੱਕਾਂ ਲਈ ਲੜਨ ਲਈ ਵਾਲਿਆ ਦਾ ਖਾਣਾ-ਪਾਣੀ ਬੰਦ ਕੀਤਾ ਜਾ ਰਿਹਾ ਹੈ।
जिन्होंने विदेशी सरज़मी पर बढ़ाई तिरंगे की शान, आज क्यों हो रहा है उनका ऐसा अपमान ? pic.twitter.com/1X6hGdRP46
— Swati Maliwal (@SwatiJaiHind) April 24, 2023
ਪਹਿਲਵਾਨਾਂ ਨੇ ਜੰਤਰ-ਮੰਤਰ ‘ਤੇ ਕੱਟੀ ਰਾਤ-
ਪਹਿਲਵਾਨ ਜੰਤਰ-ਮੰਤਰ ਵਿਖੇ ਰਾਤ ਭਰ ਰਹੇ ਅਤੇ ਪੁਲਿਸ ਨੇ ਇੱਥੋਂ ਕਿਸੇ ਪਹਿਲਵਾਨ ਨੂੰ ਨਹੀਂ ਚੁੱਕਿਆ। ਪੁਲਿਸ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜ ਕਰ ਸਕਦੀ ਹੈ। ਦੂਜੇ ਪਾਸੇ ਐਤਵਾਰ ਸ਼ਾਮ 4 ਵਜੇ ਕੀਤੀ ਪ੍ਰੈੱਸ ਕਾਨਫਰੰਸ ‘ਚ ਵਿਨੇਸ਼ ਫੋਗਾਟ, ਸਾਕਸ਼ੀ ਅਤੇ ਬਜਰੰਗ ਪੂਨੀਆ ਨੇ ਰੈਸਲਿੰਗ ਫੈਡਰੇਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਇਨਸਾਫ਼ ਮਿਲਣ ਤੱਕ ਜੰਤਰ-ਮੰਤਰ ‘ਤੇ ਹੀ ਰਹਿਣਗੇ।



