ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ। ਹੀਰਾ ਬੇਨ ਨੂੰ ਯੂ ਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ ਰੀਸਰਚ ਸੈਂਟਰ, ਅਹਿਮਦਾਬਾਦ ਵਿੱਚ ਬੁੱਧਵਾਰ ਨੂੰ ਦਾਖਲ ਕਰਵਾਇਆ ਗਿਆ ਸੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਚਲਾਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੈਂ ਇਸ ਦੁੱਖ ਦੀ ਘੜੀ ਵਿੱਚ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ… ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
प्रधानमंत्री @narendramodi की माता जी के निधन की दुखद खबर मिली…एक मां का जिंदगी से जाना जीवन की सबसे बड़ी ना पूरी होने वाली कमी है…
दुख की इस घड़ी में प्रधानमंत्री जी और उनके पूरे परिवार के प्रति मैं अपनी संवेदना व्यक्त करता हूं… ईश्वर माता जी को अपने चरणों में निवास दे…— Bhagwant Mann (@BhagwantMann) December 30, 2022
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਅਹਿਮਦਾਬਾਦ ਦੇ ਹਸਪਤਾਲ ‘ਚ ਦਾਖਲ ਸਨ ਜਿੱਥੇ ਉਨ੍ਹਾਂ ਨੇ ਅੱਜ ਸਵੇਰੇ ਸਾਡੇ ਤਿੰਨ ਵਜੇ ਅੰਤਿਮ ਸਾਹ ਲਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਆਪਣੀ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, “ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਦੇ ਚਰਨਾਂ ਵਿੱਚ ਅੰਤ ਹੋਇਆ ਹੈ…ਮਾਂ ਵਿੱਚ ਮੈਂ ਹਮੇਸ਼ਾ ਤ੍ਰਿਮੂਰਤੀ ਦਾ ਅਹਿਸਾਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਨਿਸ਼ਕਾਮ ਕਰਮਯੋਗੀ ਦਾ ਚਿੰਨ੍ਹ ਅਤੇ ਮੁੱਲਾਂ ਲਈ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ। ਮਾਂ ਹੀਰਾਬੇਨ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਪ੍ਰਧਾਨ ਮੰਤਰੀ ਅਹਿਮਦਾਬਾਦ ਪਹੁੰਚ ਗਏ। ਜਿਥੇ ਉਨ੍ਹਾਂ ਨੇ ਆਪਣੀ ਮਾਂ ਦਾ ਅੰਤਿਮ ਸਸਕਾਰ ਕੀਤਾ ਹੈ।



