ਸਰਗਮ ਕੌਸ਼ਲ ਬਣੀ ਮਿਸਿਜ਼ ਵਰਲਡ 2022, ਭਾਰਤ ਨੂੰ 21 ਸਾਲਾਂ ਬਾਅਦ ਮਿਲਿਆ ਖਿਤਾਬ

ਭਾਰਤ ਦੀ ਸਰਗਮ ਕੌਸ਼ਲ ਬਣੀ ਮਿਸਿਜ਼ ਵਰਲਡ 2022 ਤੇ ਭਾਰਤ ਨੂੰ 21 ਸਾਲਾਂ ਬਾਅਦ ਮਿਲਿਆ ਖਿਤਾਬ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਸਰਗਮ ਕੌਸ਼ਲ ਨੂੰ ਅੱਜ…

ਭਾਰਤ ਦੀ ਸਰਗਮ ਕੌਸ਼ਲ ਬਣੀ ਮਿਸਿਜ਼ ਵਰਲਡ 2022 ਤੇ ਭਾਰਤ ਨੂੰ 21 ਸਾਲਾਂ ਬਾਅਦ ਮਿਲਿਆ ਖਿਤਾਬ

ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਸਰਗਮ ਕੌਸ਼ਲ ਨੂੰ ਅੱਜ ਲਾਸ ਵੇਗਾਸ ਵੱਜੋਂ ਇੱਕ ਗਾਲਾ ਸਮਾਗਮ ਵਿੱਚ ਮਿਸਿਜ਼ ਵਰਲਡ ਦਾ ਤਾਜ ਪਹਿਨਾਇਆ ਗਿਆ। ਜਿਸ ਚ ਸ਼੍ਰੀਮਤੀ ਕੌਸ਼ਲ ਨੇ 63 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਪਛਾੜ ਕੇ 21 ਸਾਲਾਂ ਬਾਅਦ ਭਾਰਤ ਨੂੰ ਇਹ ਖਿਤਾਬ ਵਾਪਸ ਮਿਲਿਆ ਹੈ।

ਇੰਸਟਾਗ੍ਰਾਮ ‘ਤੇ ਖਬਰ ਸਾਂਝੀ ਕਰਦੇ ਹੋਏ, ਮਿਸਿਜ਼ ਇੰਡੀਆ ਦੀ ਪ੍ਰਤੀਯੋਗਿਤਾ ਨੇ ਕਿਹਾ, ਲੰਬਾ ਇੰਤਜ਼ਾਰ ਖਤਮ ਹੋ ਗਿਆ ਹੈ, 21 ਸਾਲਾਂ ਬਾਅਦ ਸਾਨੂੰ ਤਾਜ ਵਾਪਸ ਮਿਲਿਆ ਹੈ!”  ਤੇ ਖੁਸ਼ ਹੋ ਕੇ ਵਿਜੇਤਾ ਦਾ ਤਾਜ ਪਹਿਨਣ ਤੋਂ ਬਾਅਦ ਸ਼੍ਰੀਮਤੀ ਕੌਸ਼ਲ ਰੋ ਪਈ।

 
 
 
 
 
View this post on Instagram
 
 
 
 
 
 
 
 
 
 
 

A post shared by Mrs. India Inc (@mrsindiainc)

ਜਾਣਕਾਰੀ ਮੁਤਾਬਕ ਸਰਗਮ ਕੌਸ਼ਲ, ਜੋ ਕਿ ਜੰਮੂ ਅਤੇ ਕਸ਼ਮੀਰ ਦੀ ਰਹਿਣ ਵਾਲੀ ਹੈ ਤੇ ਉਸ ਨੇ ਇੱਕ ਵੀਡੀਓ ਰਾਹੀਂ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਹ ਖਿਤਾਬ ਜਿੱਤਣ ਲਈ ਕਿੰਨੀ ਖੁਸ਼ ਸੀ ਤੇ ਕਿਹਾ ਹੈ ਕਿ “ਸਾਨੂੰ 21-22 ਸਾਲਾਂ ਬਾਅਦ ਤਾਜ ਵਾਪਸ ਮਿਲਿਆ ਹੈ। ਮੈਂ ਬਹੁਤ ਉਤਸ਼ਾਹਿਤ ਹਾਂ ਲਵ ਯੂ ਇੰਡੀਆ, ਲਵ ਯੂ ਵਰਲਡ, ”ਆਦਿ ਸ਼ਬਦ ਮਿਸਿਜ਼ ਵਰਲਡ ਦੀ ਸਰਗਮ ਕੌਸ਼ਲ ਨੇ ਖੁਸ਼ ਹੋ ਕੇ ਬੋਲੇ ਹਨ।

ਸ੍ਰੀਮਤੀ ਕੌਸ਼ਲ ਦੀਆਂ ਇੰਸਟਾਗ੍ਰਾਮ ਪੋਸਟਾਂ ਦੇ ਅਨੁਸਾਰ, ਉਸਨੇ ਅੰਗਰੇਜ਼ੀ ਸਾਹਿਤ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੈ। ਜੱਦ ਕਿ  ਉਸਨੇ ਪਹਿਲਾਂ ਇੱਕ ਅਧਿਆਪਕ ਵਜੋਂ ਕੰਮ ਕੀਤਾ ਹੈ ਅਤੇ ਇਹ ਵੀ ਸਾਂਝਾ ਕੀਤਾ ਹੈ ਕਿ ਉਸਦੇ ਪਤੀ INDIAN NAVY ਵਿਚ ਕੰਮ ਕਰਦੇ ਹਨ।

ਭਾਰਤ ਨੇ ਕੇਵਲ ਇੱਕ ਵਾਰ ਹੀ ਮਿਸਿਜ਼ ਵਰਲਡ ਦਾ ਖਿਤਾਬ ਜਿੱਤਿਆ ਹੈ ਤੇ 2001 ਵਿੱਚ ਡਾ ਅਦਿਤੀ ਗੋਵਿਤਰੀਕਰ ਨੇ ਇਹ ਖਿਤਾਬ ਜਿੱਤਿਆ ਸੀ ਤੇ ਹੁਣ ਡਾ: ਗੋਵਿਤਰੀਕਰ ਨੇ ਮਿਸਿਜ਼ ਇੰਡੀਆ 2022-23 ਲਈ ਜੱਜ ਵਜੋਂ ਸੇਵਾ ਨਿਭਾਈ ਹੈ।

Leave a Reply

Your email address will not be published. Required fields are marked *