punjab news: ਬਟਾਲਾ ‘ਚ ਟ੍ਰੈਵਲ ਏਜੰਟ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਫਾਹਾ ਲਾ ਕੇ ਖੁਦਕੁਸ਼ੀ

 punjab news: ਬਟਾਲਾ ‘ਚ ਟ੍ਰੈਵਲ ਏਜੰਟ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਫਾਹਾ ਲਾ ਕੇ ਖੁਦਕੁਸ਼ੀ ਬਟਾਲਾ ‘ਚ ਕਾਹਨੂੰਵਾਨ ਰੋਡ ‘ਤੇ ਰਹਿਣ ਵਾਲਾ ਵਿਅਕਤੀ ਵੱਲੋਂ…

 punjab news: ਬਟਾਲਾ ‘ਚ ਟ੍ਰੈਵਲ ਏਜੰਟ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਫਾਹਾ ਲਾ ਕੇ ਖੁਦਕੁਸ਼ੀ

ਬਟਾਲਾ ‘ਚ ਕਾਹਨੂੰਵਾਨ ਰੋਡ ‘ਤੇ ਰਹਿਣ ਵਾਲਾ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਮਿਤ ਮਸੀਹ ਜਿਸ ਦੀ ਉਮਰ 30 ਸਾਲ ਵਾਸੀ ਪਿੰਡ ਸਿੱਧਵਾਂ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜੋਗਿੰਦਰ ਮਸੀਹ ਨੇ ਦੱਸਿਆ ਕਿ ਅਮਿਤ ਮਸੀਹ ਉਸ ਦਾ ਜਵਾਈ ਸੀ ਜੋ ਕਿ ਪੁਲਿਸ ਲਾਈਨ ਰੋਡ ’ਤੇ ਟ੍ਰੈਵਲ ਏਜੰਟ ਦਾ ਕੰਮ ਕਰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਅਮਿਤ ਉਸ ਦੇ ਘਰੋਂ ਦਫ਼ਤਰ ਲਈ ਗਿਆ ਸੀ ਅਤੇ ਦੇਰ ਸ਼ਾਮ ਉਨ੍ਹਾਂ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ।

ਜੋਗਿੰਦਰ ਮਸੀਹ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਸ ਦੇ ਜਵਾਈ ਨੂੰ ਕੁਝ ਲੋਕ ਪ੍ਰੇਸ਼ਾਨ ਕਰ ਰਹੇ ਸਨ ਤੇ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਉਕਤ ਟ੍ਰੈਵਲ ਏਜੰਟ ਅੱਜ ਆਪਣੀ ਦੁਕਾਨ ’ਤੇ ਇਕੱਲਾ ਸੀ ਜਿਥੇ ਉਸ ਨੇ ਮੋਕੇ ਦਾ ਫਾਇਦਾ ਚੁੱਕ ਕੇ ਉਥੇ ਪੱਖੇ ਦੀ ਕੁੰਡੀ ਨਾਲ ਫਾਹਾ ਲਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।

 Also read: ਸ੍ਰੀ ਮੁਕਤਸਰ ਜਿਲ੍ਹੇ ਦੇ ਪਿੰਡ ਰੱਤਾ ਖੇੜਾ ਦਾ 93 ਸਾਲਾਂ ਬਜੁਰਗ ਵੱਧਾ ਰਿਹਾ ਹੈ ਖੇਡ ਦੇ ਮੈਦਾਨ ਦੀ ਸ਼ਾਨ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਸਿੰਬਲ ਦੇ ਇੰਚਾਰਜ A.S.I. ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਨੂੰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *