Delhi News : ਸਿਹਤ ਮੰਤਰੀ ਦੀ ਮਸਾਜ਼ ਕਰਵਾਉਂਦਿਆਂ ਦੀ ਵੀਡੀਉ ਹੋਈ ਵਾਇਰਲ

Delhi News: ਸਿਹਤ ਮੰਤਰੀ ਦੀ ਮਸਾਜ਼ ਕਰਵਾਉਂਦਿਆਂ ਦੀ ਵੀਡੀਉ ਹੋਈ ਵਾਇਰਲ ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਜੋ ਕਿ ਆਮਦਨ ਤੋਂ ਵੱਧ ਸੰਪਤੀ ਅਤੇ ਮਨੀ…

Delhi News: ਸਿਹਤ ਮੰਤਰੀ ਦੀ ਮਸਾਜ਼ ਕਰਵਾਉਂਦਿਆਂ ਦੀ ਵੀਡੀਉ ਹੋਈ ਵਾਇਰਲ

ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਜੋ ਕਿ ਆਮਦਨ ਤੋਂ ਵੱਧ ਸੰਪਤੀ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਤਿਹਾੜ ਜੇਲ੍ਹ ਵਿਚ ਬੰਦ ਨੇ ਫਿਰ ਤੋਂ ਵਿਵਾਦਾਂ ਦੇ ਘੇਰੇ ਚ ਘਿਰ ਗਏ ਨੇ। ਭਾਜਪਾ ਪਾਰਟੀ (BJP) ਦੇ ਬੁਲਾਰੇ ਸ਼ਹਿਜਾਦ ਪੂਨਾਵਾਲਾ ਵੱਲੋਂ ਪੋਸਟ ਕੀਤੀ ਗਈ ਇੱਕ ਵੀਡੀਉ ਚ ਸਤਯੇਂਦਰ ਜੈਨ ਜੇਲ੍ਹ ਚ ਮਸਾਜ਼ ਕਰਵਾਉਂਦਾ ਨਜ਼ਰ ਆ ਰਿਹਾ ਹੈ।

ਵੀਡੀਉ ਵਾਇਰਲ ਹੋਣ ਤੋਂ ਬਾਅਦ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ‘ਆਪ’ ਨੂੰ ਸਪਾ-ਮਸਾਜ ਪਾਰਟੀ ਕਿਹਾ ਹੈ। ਵੀਡੀਉ ਵਾਇਰਲ ਹੋਣ ਤੋਂ ਬਾਅਦ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਨ੍ਹਾਂ ਦੇ ਪੱਖ ਵਿਚ ਕਿਹਾ ਹੈ ਕਿ ਉਹ ਬਿਮਾਰ ਨੇ ਤੇ ਡਾਕਟਰ ਦੀ ਸਲਾਹ ਤੇ ਫਿਜ਼ੀਉਥੈਰੇਪੀ ਕਰਵਾ ਰਹੇ ਸਨ।

Also Read : ਐਕਸ਼ਨ ਮੋਡ ‘ਚ ਅਧਿਕਾਰੀ, 12 ਵਿਅਕਤੀਆਂ ਦੇ ਰੱਦ ਕੀਤੇ ਜਾਅਲੀ ਜਾਤੀ ਸਰਟੀਫਿਕੇਟ

ਉਨ੍ਹਾਂ ਨੇ ਇਹ ਸਵਾਲ ਚੁੱਕੇ ਨੇ ਕਿ ਤਿਹਾੜ ਜੇਲ੍ਹ ਵਿਚੋਂ ਵੀਡੀਉ ਲੀਕ ਹੋ ਕੇ ਭਾਜਪਾ ਦੇ ਮੈਂਬਰਾਂ ਤੱਕ ਕਿਵੇਂ ਪਹੁੰਚ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਕਿਸੇ ਦੀ ਬਿਮਾਰੀ ਦਾ ਇਸ ਤਰਾਂ ਮਜ਼ਾਕ ਉਡਾਉਣ ਨੂੰ ਸ਼ਰਮਨਾਕ ਦੱਸਿਆ ਹੈ।

Leave a Reply

Your email address will not be published. Required fields are marked *