ਨਵੀਂ ਦਿੱਲੀ- ਝਾਰਖੰਡ ਦੇ ਗੋਡਾ ਦੀ ਇਕ ਪ੍ਰੇਮ ਕਹਾਣੀ ਇੰਨੀ ਦਿਨੀਂ ਕਾਫੀ ਚਰਚਾ ਵਿਚ ਹੈ। ਜ਼ਿਲੇ ਦੇ ਇਕ ਵਕੀਰ ਤੇ ਜੱਜ ਦੀ ਅਨੋਖੀ ਲਵ ਸਟੋਰੀ ਸੁਰਖੀਆਂ ਬਟੋਰ ਰਹੀ ਹੈ। ਦੋਵੇਂ ਹੁਣ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਜੱਜ ਦੀ ਉਮਰ 59 ਸਾਲ ਹੈ ਜਦਕਿ ਉਨ੍ਹਾਂ ਨੇ 9 ਸਾਲ ਛੋਟੀ ਵਕੀਲ ਤੇ ਭਾਜਪਾ ਨੇਤਾ ਨਾਲ ਵਿਆਹ ਕੀਤਾ ਹੈ। ਲਾੜਾ ਬਣੇ ਜੱਜ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ ਦੇ ਮਾਮਲੇ ਵਿਚ ਸਜ਼ਾ ਸੁਣਾ ਕੇ ਖਬਰਾਂ ਵਿਚ ਆਏ ਸਨ। ਜੱਜ ਅਗਲੇ ਸਾਲ ਸੇਵਾਮੁਕਤ ਹੋਣ ਵਾਲੇ ਹਨ।
Also Read: ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਵੱਡੀ ਰਾਹਕ, ਜੰਗਲਾਤ ਘੁਟਾਲੇ ‘ਚ ਸਾਬਕਾ ਕਾਂਗਰਸੀ ਮੰਤਰੀ ਨੂੰ ਮਿਲੀ ਜ਼ਮਾਨਤ
ਜੱਜ ਦਾ ਨਾਂ ਸ਼ਿਵਪਾਲ ਸਿੰਘ ਹੈ ਜਦਕਿ ਉਨ੍ਹਾਂ ਦੀ ਲਾੜੀ ਦਾ ਨਾਂ ਨੂਤਨ ਤਿਵਾਰੀ ਹੈ। ਜੱਜ 59 ਸਾਲ ਦੇ ਹਨ ਤਾਂ ਪਤਨੀ 50 ਸਾਲ ਦੀ ਹੈ। ਕੜਕ ਮਿਜਾਜ਼ ਸਿੰਘ ਚਾਰਾ ਘੋਟਾਲਾ ਮਾਮਲੇ ਵਿਚ ਲਾਲੂ ਯਾਦਵ ਨੂੰ ਸਜ਼ਾ ਸੁਣਾ ਕੇ ਚਰਚਾ ਵਿਚ ਆਏ ਸਨ। ਹਾਲਾਂਕਿ ਉਹ ਸੀਨੀਅਰ ਵਕੀਲ ਨੂਤਨ ਨੂੰ ਆਪਣਾ ਦਿਲ ਦੇ ਬੈਠੇ। ਨੂਤਨ ਨੂੰ ਝਾਰਖੰਡ ਦੀ ਤੇਜ਼ਤਰਾਰ ਭਾਜਪਾ ਨੇਤਾ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ। ਗੋਡਾ ਦੇ ਇਕ ਵਕੀਲ ਇਸ ਵਿਆਹ ਦੇ ਗਵਾਹ ਬਣੇ।
Also Read: ਬ੍ਰਿਟੇਨ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ ਮੰਤਰੀ, ਰਿਸ਼ੀ ਸੁਨਕ ਨੇ ਨਤੀਜਿਆਂ ਤੋਂ ਪਹਿਲਾਂ ਕਿਹਾ- ਜੇ ਹਾਰਿਆ ਤਾਂ…
ਵਕੀਲ ਨੇ ਦੱਸਿਆ ਕਿ ਜੱਜ ਸ਼ਿਵਪਾਲ ਸਿੰਘ ਦੀ ਪਤਨੀ ਦਾ ਤਕਰੀਬਨ 2 ਦਹਾਕਿਆਂ ਪਹਿਲਾਂ ਦੇਹਾਂਤ ਹੋ ਗਿਆ ਸੀ। ਉਥੇ ਹੀ ਗੋਂਡਾ ਦੀ ਵਕੀਲ ਨੂਤਨ ਦੇ ਪਤੀ ਵੀ ਕੁਝ ਸਾਲ ਪਹਿਲਾਂ ਗੁਜ਼ਰ ਗਏ ਹਨ। ਚੰਗੀ ਗੱਲ ਇਹ ਹੈ ਕਿ ਦੋਵੇਂ ਨੇ ਆਪਣੇ ਪਰਿਵਾਰ ਦੀ ਰਜ਼ਾਮੰਦੀ ਨਾਲ ਵਿਆਹ ਕੀਤਾ ਹੈ। ਜੱਜ ਸ਼ਿਵਪਾਲ ਦੇ ਦੋ ਬੇਟੇ ਹਨ ਜਦਕਿ ਨੂਤਨ ਦਾ ਵੀ ਇਕ ਬੇਟਾ ਹੈ। ਜੱਜ ਸ਼ਿਵਪਾਲ ਸਿੰਘ ਤਕਰੀਬਨ ਤਿੰਨ ਸਾਲ ਤੋਂ ਗੋਡਾ ਵਿਚ ਜੱਜ ਦੀ ਜ਼ਿੰਮੇਦਾਰੀ ਨਿਭਾ ਰਹੇ ਹਨ। ਦੋਵਾਂ ਦੇ ਵਿਚਾਲੇ ਪਿਆਰ ਦੀ ਇਹ ਖਿਚੜੀ ਕਦੋਂ ਪਕੀ ਇਸ ਦਾ ਪਤਾ ਸਾਰੇ ਵਕੀਲਾਂ ਨੂੰ ਕੰਨੋਂ ਕੰਨ ਨਹੀਂ ਲੱਗਿਆ। ਇਸ ਵਿਆਹ ਉੱਤੇ ਵਕੀਲਾਂ ਨੇ ਖੁਸ਼ੀ ਜਤਾਈ ਹੈ।



