ਜੰਮੂ-ਕਸ਼ਮੀਰ ’ਚ ਸੁਰੱਖਿਆ ਫੋਰਸ ਦਾ ਵੱਡਾ ਐਕਸ਼ਨ, 3 ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਸੁਰੱਖਿਆ ਦਸਤਿਆਂ ਦੇ ਸਹਿਯੋਗ ਨਾਲ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਹਥਿਆਰ ਵੀ ਬਰਾਮਦ…

ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਸੁਰੱਖਿਆ ਦਸਤਿਆਂ ਦੇ ਸਹਿਯੋਗ ਨਾਲ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਸ, ਫੌਜ ਦੀ 21 ਆਰ. ਆਰ. ਅਤੇ 92 ਬਟਾਲੀਅਨ ਸੀ. ਆਰ. ਪੀ. ਐੱਫ. ਨੇ ਖੁਫੀਆ ਜਾਣਕਾਰੀ ’ਤੇ ਹੰਦਵਾੜਾ ’ਚ 3 ਅੱਤਵਾਦੀਆਂ ਨੂੰ ਫੜਿਆ ਹੈ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਲਿਆ ਹੈ। 

Also Read: Job ਦਾ ਫਰਾਡ Alert! ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਲਈ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਜ਼ਰੂਰ ਪੜੋ ਖਬਰ

ਅਧਿਕਾਰੀਆਂ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਹੰਦਵਾੜਾ ਦੀ ਫਰੂਟ ਮੰਡੀ ਕ੍ਰਾਸਿੰਗ ’ਤੇ ਸਥਾਪਿਤ ਕੀਤੀ ਗਈ ਇਕ ਚੌਂਕੀ ’ਤੇ ਸੁਰੱਖਿਓ ਫੋਰਸ ਦੀ ਇਕ ਸਾਂਝੀ ਟੀਮ ਦੁਆਰਾ ਕੀਤੀ ਗਈ। ਪੁਲਸ ਬੁਲਾਰੇ ਨੇ ਕਿਹਾ ਕਿ ਤਲਾਭੀ ਪਾਰਟੀ ਨੂੰ ਵੇਖ ਕੇ ਤਿੰਨਾਂ ਨੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਫੜੇ ਗਏ। ਇਨ੍ਹਾਂ ਅੱਤਵਾਦੀਆਂ ਤੋਂ ਇਕ ਪਿਸਤੌਲ, ਮੈਗਜ਼ੀਨ ਅਤੇ 2 ਗ੍ਰੇਨੇਡ ਬਰਾਮਦ ਕੀਤੇ ਗਏ ਹਨ।

Also Read: ਮਹਿੰਗਾਈ ਵਿਚਾਲੇ ਲੱਗੇਗਾ ਇਕ ਹੋਰ ਝਟਕਾ, ਅੱਜ ਤੋਂ ਵਧ ਸਕਦੀ ਹੈ ਤੁਹਾਡੇ ਲੋਨ ਦੀ EMI

Leave a Reply

Your email address will not be published. Required fields are marked *