ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗੋਬਿੰਦ ਸਾਗਰ ਝੀਲ ‘ਚ 7 ਨੌਜਵਾਨ ਡੁੱਬ ਗਏ ਹਨ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸਾਰੇ ਨੌਜਵਾਨ ਮੋਹਾਲੀ ਪੰਜਾਬ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਗੋਬਿੰਦ ਸਾਗਰ ਝੀਲ ‘ਚ ਨਹਾਉਣ ਗਏ ਸਨ ਅਤੇ ਅਚਾਨਕ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਬੰਗਾਨਾ ਪੁਲਿਸ ਮੌਕੇ ‘ਤੇ ਰਵਾਨਾ ਹੋ ਗਈ।
Also Read: ਸਾਊਦੀ ਅਰਬ ‘ਚ ਮਿਲਿਆ ਪ੍ਰਾਚੀਨ ਮੰਦਰ, 8000 ਸਾਲ ਪੁਰਾਣੀ ਸਭਿਅਤਾ ਦੀ ਖੋਜ!
ਪੁਲਿਸ ਥਾਣਾ ਬੰਗਾਣਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਕੌਲਕਾ ਬਾਬਾ ਗਰੀਬ ਦਾਸ ਮੰਦਿਰ ਨੇੜੇ ਗੋਵਿੰਦ ਸਾਗਰ ਝੀਲ ‘ਚ ਬਾਅਦ ਦੁਪਹਿਰ ਕਰੀਬ 3.50 ਵਜੇ ਵਾਪਰੀ | ਪੁਲਿਸ ਨੂੰ 7 ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ। 11 ਵਿਅਕਤੀ ਪਿੰਡ ਬਨੂੜ ਜ਼ਿਲ੍ਹਾ ਮਹੋਲੀ ਪੰਜਾਬ ਤੋਂ ਬਾਬਾ ਬਾਲਕ ਨਾਥ ਮੰਦਰ ਜਾ ਰਹੇ ਸਨ। ਬਾਬਾ ਗਰੀਬਦਾਸ ਮੰਦਿਰ ਦੇ ਕੋਲ ਗੋਵਿੰਦਸਾਗਰ ਝੀਲ ਵਿੱਚ ਇਸ਼ਨਾਨ ਕਰਨ ਗਏ। ਪਾਣੀ ਡੂੰਘਾ ਹੋਣ ਕਾਰਨ ਸੱਤ ਨੌਜਵਾਨ ਪਾਣੀ ਵਿੱਚ ਡੁੱਬ ਗਏ। ਚਾਰ ਨੌਜਵਾਨ ਕਿਸੇ ਤਰ੍ਹਾਂ ਪਾਣੀ ਵਿੱਚੋਂ ਬਾਹਰ ਆਏ ਅਤੇ ਮਦਦ ਲਈ ਰੌਲਾ ਪਾਉਣ ਲੱਗੇ।
Also Read: ਜਬਲਪੁਰ ਦੇ ਹਸਪਤਾਲ ‘ਚ ਲੱਗੀ ਭਿਆਨਕ ਅੱਗ, 10 ਹਲਾਕ, ਕਈ ਝੁਲਸੇ
ਸਥਾਨਕ ਲੋਕ ਵੀ ਮਦਦ ਲਈ ਪਹੁੰਚ ਗਏ ਪਰ ਅਜੇ ਤੱਕ ਡੁੱਬੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕਰ ਰਿਹਾ ਹੈ। ਗੋਤਾਖੋਰ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਮੌਕੇ ‘ਤੇ ਮੌਜੂਦ ਹਨ। ਐੱਸਪੀ ਅਰਿਜੀਤ ਸੇਨ ਨੇ ਦੱਸਿਆ ਕਿ ਚਾਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।



