ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਜਾਰੀ, ਕਵਰਿੰਗ ਕਰ ਰਹੇ ਇਕ ਮੀਡੀਆ ਕਰਮੀ ਦੀ ਲੱਤ ’ਤੇ ਲੱਗੀ ਗੋਲੀ (Video)

ਅੰਮ੍ਰਿਤਸਰ- ਗਾਇਕ ਮੂਸੇਵਾਲਾ ਕਤਲ ਵਿਚ ਸ਼ਾਮਲ 3 ਸ਼ਾਰਪ ਸ਼ੂਟਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਘੇਰ ਲਿਆ ਹੈ। ਅਟਾਰੀ ਬਾਰਡਰ ਤੋਂ 10 ਕਿਮੀ ਦੂਰ ਹੁਸ਼ਿਆਰ…

ਅੰਮ੍ਰਿਤਸਰ- ਗਾਇਕ ਮੂਸੇਵਾਲਾ ਕਤਲ ਵਿਚ ਸ਼ਾਮਲ 3 ਸ਼ਾਰਪ ਸ਼ੂਟਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਘੇਰ ਲਿਆ ਹੈ। ਅਟਾਰੀ ਬਾਰਡਰ ਤੋਂ 10 ਕਿਮੀ ਦੂਰ ਹੁਸ਼ਿਆਰ ਨਗਰ ਵਿਚ 3 ਘੰਟੇ ਤੋਂ ਐਨਕਾਉਂਟਰ ਜਾਰੀ ਹੈ। ਇਸ ਦੌਰਾਨ ਇਸ ਘਟਨਾਕ੍ਰਮ ਦੀ ਕਵਰਿੰਗ ਕਰ ਰਹੇ ਇਕ ਮੀਡੀਆ ਕਰਮਚਾਰੀ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮੀਡੀਆ ਕਰਮਚਾਰੀ ਦੀ ਲੱਤ ਵਿਚ ਗੋਲੀ ਲੱਗੀ ਹੈ। 

Also Read: ਕੀ ਫ਼ੋਨ ਨੰਬਰ ਤੋਂ ਟ੍ਰੈਕ ਕੀਤੀ ਜਾ ਸਕਦੀ ਹੈ ਲੋਕੇਸ਼ਨ? ਪੁਲਿਸ ਵਰਤਦੀ ਹੈ ਇਹ ਤਰੀਕਾ

 

ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਮਿਲੀ ਹੈ ਕਿ ਪੁਲਿਸ ਨੇ ਮੁਕਾਬਲੇ ਵਿਚ ਦੋ ਗੈਂਗਸਟਰ ਢੇਰ ਕਰ ਦਿੱਤੇ ਹਨ। 3 ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। 3 ਵਿਚੋਂ ਦੋ ਗੈਂਗਸਟਰ ਦੇ ਨਾਂ ਮਨਪ੍ਰੀਤ ਮਨੁੰ ਕੁੱਸਾ ਅਤੇ ਜਗਰੂਪ ਰੂਪਾ ਹਨ। ਤੀਜੇ ਗੈਂਗਸਟਰ ਦੀ ਪਛਾਣ ਨਹੀਂ ਹੋਈ ਸਕੀ ਹੈ। ਮਾਰਿਆ ਗਏ ਗੈਂਗਸਟਰਾਂ ਦੀ ਵੀ ਪਛਾਣ ਹੋਮੀ ਅਜੇ ਬਾਕੀ ਹੈ। ਇਨ੍ਹਾਂ ਸਾਰਿਆਂ ਦੇ ਪਾਕਿਸਤਾਨ ਭੱਜਣ ਦਾ ਸ਼ੱਕ ਸੀ ਇਸ ਲਈ ਇਹ ਬਾਰਡਰ ਨੇੜੇ ਰੁਕੇ ਸਨ। ਐਂਟੀ ਗੈਂਗਸਟਰ ਟਾਸਕ ਫੋਰਸ ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਨੇ 2 ਕਿਮੀ ਦਾ ਇਲਾਕਾ ਸੀਲ ਕਰ ਦਿੱਤਾ ਹੈ। ਪੁਲਿਸ ਦੇ ਬੈਸਟ ਸ਼ੂਟਰ ਅਤੇ ਕਵਿੱਕ ਰਿਐਕਸ਼ਨ ਟੀਮ ਵੀ ਮੌਕੇ ‘ਤੇ ਮੌਜੂਦ ਹੈ।

Also Read: ਭਾਰਤੀ Passport ਦੀ ਤਾਕਤ! ਇਨ੍ਹਾਂ ਦੇਸ਼ਾਂ ‘ਚ ਬਿਨਾਂ ਵੀਜ਼ਾ ਲੈ ਸਕਦੇ ਹੋ ਜ਼ਿੰਦਗੀ ਦੇ ਮਜ਼ੇ

ਦੋਹਾਂ ਪਾਸਿਓਂ ਫਾਇਰਿੰਗ ਜਾਰੀ ਹੈ। ਇਕ ਗੈਂਗਸਟਰ ਨੇ ਪੁਲਿਸ ‘ਤੇ ਏ.ਕੇ.47 ਨਾਲ ਗੋਲੀਆਂ ਚਲਾਈਆਂ। ਪੁਲਿਸ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ ਕਤਲ ਵਿਚ ਇਸਤੇਮਾਲ ਹੋਏ ਹਥਿਾਰ ਇਨ੍ਹਾਂ ਦੋਹਾਂ ਕੋਲ ਹਨ। ਪੁਲਿਸ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਦਿੱਤੀ ਹੈ।

ਮੌਕੇ ‘ਤੇ ਪੁੱਜੇ DGP ਪੰਜਾਬ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਨੇੜੇ ਕੁਝ ਹਥਿਆਰਬੰਦ ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਚੱਲ ਰਹੇ ਮੁਕਾਬਲੇ ਦੌਰਾਨ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਘਟਨਾ ਸਥਾਨ ‘ਤੇ ਪੁੱਜੇ। ਜੋ ਖ਼ੁਦ ਇਸ ਆਪਰੇਸ਼ਨ ਦੀ ਅਗਵਾਈ ਕਰ ਰਹੇ ਹਨ।

 

Leave a Reply

Your email address will not be published. Required fields are marked *