ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਸਾਬਕਾ DGP ਸੁਮੇਧ ਸੈਣੀ ਤਲਬ, ਪੰਜਾਬ ਪੁਲਿਸ ਦੀ SIT ਕਰੇਗੀ ਪੁੱਛਗਿੱਛ

ਚੰਡੀਗੜ੍ਹ– ਪੰਜਾਬ ਦੇ DGP ਸੁਮੇਧ ਸੈਣੀ ਨੂੰ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ ਪੁੱਛਗਿੱਛ ਦੇ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ ਅੱਜ ਹੀ ਐੱਸ.ਆਈ.ਟੀ.…

ਚੰਡੀਗੜ੍ਹ– ਪੰਜਾਬ ਦੇ DGP ਸੁਮੇਧ ਸੈਣੀ ਨੂੰ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ ਪੁੱਛਗਿੱਛ ਦੇ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ ਅੱਜ ਹੀ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੈਣੀ ਦੀ ਬੇਅਦਬੀ ਦੇ ਖਿਲਾਫ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੈਣੀ ਉਦੋਂ ਪੰਜਾਬ ਦੇ ਡੀਜੀਪੀ ਸਨ।

Also Read: Boss ਹੋਵੇਂ ਤਾਂ ਅਜਿਹਾ! ਖੁਦ ਦੇ ਪੈਸਿਆਂ ਨਾਲ ਕਰਮਚਾਰੀਆਂ ਨੂੰ ਕਰਾਈ ਮੌਜ, ਘੁੰਮਣ ਲੈ ਗਿਆ ਵਿਦੇਸ਼

ਹਾਈਕੋਰਟ ਤੋਂ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਸੰਮਣ
ਸੁਮੇਧ ਸੈਣੀ ਤੇ ਦੂਜੇ ਦੋਸ਼ੀਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਇਸ ਕੇਸ ਨੂੰ ਕਿਸੇ ਕੇਂਦਰੀ ਏਜੰਸੀ ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਹਾਈ ਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ। ਜਿਸ ਦੇ ਬਾਅਦ ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ ਸੈਣੀ ਨੂੰ ਸੰਮਣ ਭੇਜ ਦਿੱਤਾ।

ਹਾਈ ਕੋਰਟ ਨੇ ਜਾਂਚ ਤੇਜ਼ ਕਰਨ ਨੂੰ ਕਿਹਾ
ਹਾਈ ਕੋਰਟ ਨੇ ਸੈਣੀ ਦੀ ਪਟੀਸ਼ਨ ਖਾਰਿਜ ਕਰਦੇ ਹੋਏ ਪੰਜਾਬ ਪੁਲਿਸ ਨੂੰ 2015 ਵਿਚ ਹੋਏ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਤੇਜ਼ ਕਰਨ ਨੂੰ ਕਿਹਾ ਸੀ। ਕੋਟਕਪੁਰਾ ਗੋਲੀਕਾਂਡ ਦੀ ਜਾਂਚ ADGP ਦੀ ਅਗਵਾਈ ਵਿਚ ਹੋ ਰਹੀ ਹੈ। ਉਥੇ ਹੀ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ IG ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਟੀਮ ਕਰ ਰਹੀ ਹੈ।

Also Read: Weather Alert: ਚੰਡੀਗੜ੍ਹ, ਪੰਜਾਬ ਤੇ ਹਰਿਆਣਾ ‘ਚ ਤੇਜ਼ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ

ਸੈਣੀ ਨੇ 3 ਹਫਤੇ ਦਾ ਸਮਾਂ ਮੰਗਿਆ
ਇਸ ਸੰਮਣ ਦੇ ਜਵਾਬ ਵਿਚ ਸੁਮੇਧ ਸੈਣੀ ਨੇ 3 ਹਫਤਿਆਂ ਦਾ ਸਮਾਂ ਮੰਗਿਆ ਹੈ। ਸੈਣੀ ਨੇ ਐੱਸ.ਆਈ.ਟੀ. ਨੂੰ ਭੇਜੇ ਲੈਟਰ ਵਿਚ ਕਿਹਾ ਕਿ ਉਹ ਕੋਰਟ ਕੇਸ ਦੀ ਸੁਣਵਾਈ ਦੇ ਲਈ ਨਵੀਂ ਦਿੱਲੀ ਵਿਚ ਹੈ। ਇਸ ਲਈ ਉਹ ਹਾਜ਼ਰ ਨਹੀਂ ਹੋ ਸਕਦੇ।

Leave a Reply

Your email address will not be published. Required fields are marked *