ਅੰਮ੍ਰਿਤਸਰ ‘ਚ ਸ਼ਰਮਸ਼ਾਰ ਕਰਦੀ ਘਟਨਾ! ਸਿੱਖ ਨੌਜਵਾਨ ਦੇ ਕੇਸਾਂ ਦੀ ਕੀਤੀ ਬੇਅਦਬੀ ਤੇ ਜੁੱਤੀ ‘ਚ ਪਿਲਾਇਆ ਪਾਣੀ

ਅੰਮ੍ਰਿਤਸਰ: ਜੰਡਿਆਲਾ ਗੁਰੂ ‘ਚ ਇਕ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇੰਨਾਂ ਹੀ ਨਹੀਂ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ…

ਅੰਮ੍ਰਿਤਸਰ: ਜੰਡਿਆਲਾ ਗੁਰੂ ‘ਚ ਇਕ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇੰਨਾਂ ਹੀ ਨਹੀਂ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਤੇ ਉਸ ਨੂੰ ਜੁੱਤੀ ਵਿਚ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ। ਉਸ ਦਾ ਕਸੂਰ ਇੰਨਾ ਸੀ ਕਿ ਉਸ ਨੇ ਉਧਾਰ ਵਿਚ ਦਿੱਤੇ ਪੈਸੇ ਵਾਪਸ ਮੰਗ ਲਏ। 

Also Read: ‘ਸ਼ਮਸ਼ੇਰਾ’ ਦਾ ਟ੍ਰੇਲਰ ਹੋਇਆ ਰਿਲੀਜ਼, ਡਕੈਤ ਦੇ ਰੋਲ ‘ਚ ਰਣਬੀਰ ਮਚਾਉਣਗੇ ਧਮਾਲ

ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਜੰਡਿਆਲਾ ਗੁਰੂ ਦੇ ਇੱਕ ਸਿੱਖ ਨੌਜਵਾਨ ਜਿਸ ਨੂੰ ਪਹਿਲਾਂ ਤਾਂ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਤੇ ਫਿਰ ਜੁੱਤੀ ‘ਚ ਪਾਣੀ ਪਿਲਾਇਆ ਗਿਆ। ਜ਼ਖਮੀ ਹਾਲਤ ‘ਚ ਇਹ ਨੌਜਵਾਨ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਹੈ। ਪੀੜਤ ਨੌਜਵਾਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸੇ ਪਿੰਡ ਦੇ ਇੱਕ ਪਰਿਵਾਰ ਨੇ ਉਸ ਤੋਂ 2.50 ਲੱਖ ਰੁਪਏ ਉਧਾਰ ਲਏ ਸਨ। ਪਹਿਲਾਂ ਪਰਿਵਾਰ ਉਸ ਨਾਲ ਨੇੜਤਾ ਵਧਾਉਂਦਾ ਗਿਆ ਤੇ ਉਸ ਨੂੰ ਅੰਮ੍ਰਿਤਸਰ ਸ਼ਹਿਰ ਵੀ ਲੈ ਜਾਂਦਾ ਰਿਹਾ, ਫਿਰ ਭੈਣ-ਭਰਾ ਬਣ ਕੇ ਉਸ ਕੋਲੋਂ ਪੈਸੇ ਮੰਗਦਾ ਰਿਹਾ। ਜਦੋਂ ਉਹ ਉਨ੍ਹਾਂ ਤੋਂ ਪੈਸੇ ਮੰਗਣ ਲੱਗਾ ਤਾਂ ਉਹ ਟਾਲ-ਮਟੋਲ ਕਰਦੇ ਰਹੇ। ਬੀਤੇ ਦਿਨ ਸਵੇਰੇ ਉਸ ਨੂੰ ਅੰਮ੍ਰਿਤਸਰ ਤੋਂ ਅਗਵਾ ਕਰਕੇ ਜੰਡਿਆਲਾ ਗੁਰੂ ਲਿਜਾਇਆ ਗਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ।

Also Read: ਸਿੱਧੂ ਮੂਸੇਵਾਲਾ ਦੇ SYL ਗੀਤ ਦੇ ਹੱਕ ‘ਚ ਆਏ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ

ਸੁੱਖਾ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਸਿੱਖ ਸੀ ਪਰ ਫਿਰ ਵੀ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਗਿਆ ਤੇ ਬੁਰੀ ਹਾਲਤ ‘ਚ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਜੁੱਤੀ ਵਿਚ ਪਾ ਕੇ ਪਾਣੀ ਪਿਲਾਇਆ ਗਿਆ। ਇਸ ਦੀ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਗਈ ਸੀ। ਹੁਣ ਉਸ ਨੇ ਜੰਡਿਆਲਾਗੁਰੂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਰਾਤ 10 ਵਜੇ ਸਾਹਮਣੇ ਆਈ। ਅਜੇ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਮੌਕੇ ਦਾ ਪਤਾ ਲਗਾਇਆ ਜਾ ਰਿਹਾ ਹੈ

Leave a Reply

Your email address will not be published. Required fields are marked *