ਲਖਨਊ- ਵਿਆਹ ਦੇ ਜਸ਼ਨ ਵਿੱਚ ਜਬਰਦਸਤ ਨੱਚਦੇ ਹੋਏ ਜੀਜਾ ਅਤੇ ਸਾਲੀ ਵਿਚਕਾਰ ਪੁਲਿਸ ਆ ਗਈ ਅਤੇ ਜੀਜੇ ਨੂੰ ਚੁੱਕ ਕੇ ਥਾਣੇ ਲੈ ਗਈ। ਇਹ ਦੇਖ ਕੇ ਲੋਕ ਹੈਰਾਨ ਰਹਿ ਗਏ। ਪਤਾ ਲੱਗਾ ਕਿ ਜੀਜਾ ਆਪਣੀ ਸਾਲੀ ਨੂੰ ਸ਼ਰਾਬ ਦੇ ਨਸ਼ੇ ‘ਚ ਡੀਜੇ ‘ਤੇ ਵਾਰ-ਵਾਰ ਨੱਚਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਸਾਲੀ ਆਪਣੇ ਜੀਜੇ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਜੀਜੇ ਨੇ ਨਸ਼ੇ ਵਿਚ ਹੋਸ਼ ਗੁਆ ਦਿੱਤੇ। ਜੀਜੇ ਦੀਆਂ ਹਰਕਤਾਂ ਤੋਂ ਪਰੇਸ਼ਾਨ ਸਾਲੀ ਨੇ ਪੁਲਿਸ ਬੁਲਾ ਲਈ।
Also Read: Momos ਖਾਣ ਨਾਲ ਦਿੱਲੀ ਦੇ ਵਿਅਕਤੀ ਦੀ ਮੌਤ! ਏਮਜ਼ ਨੇ ਜਾਰੀ ਕੀਤੀ ਇਹ ਚੇਤਾਵਨੀ
ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਦੇ ਕੁਰਾਰਾ ਕਸਬੇ ਦਾ ਇਹ ਪੂਰਾ ਮਾਮਲਾ ਹੈ। ਸਾਲੀ ਦੀ ਸ਼ਿਕਾਇਤ ਉੱਤੇ ਰਾਤ ਵੇਲੇ ਪੁਲਿਸ ਜੀਜੇ ਨੂੰ ਥਾਣੇ ਲੈ ਗਈ ਤੇ ਉਸ ਨੂੰ ਪੂਰੀ ਰਾਤ ਲਾਕਅਪ ਵਿਚ ਰੱਖਿਆ। ਦੁਪਹਿਰ ਤੱਕ ਪਰਿਵਾਰ ਦੇ ਲੋਕ ਥਾਣੇ ਪਹੁੰਚੇ ਤੇ ਆਪਸੀ ਸਮਝੌਤੇ ਤੋਂ ਬਾਅਦ ਜੀਜੇ ਨੂੰ ਛੁਡਵਾਇਆ। ਦਰਅਸਲ ਪਿੰਡ ਦਾ ਰਹਿਣ ਵਾਲਾ ਜਗਰੂਪ ਗੁੜਗਾਂਵ ਵਿਚ ਗਾਰਡ ਦੀ ਨੌਕਰੀ ਕਰਦਾ ਹੈ। ਉਸ ਦੇ ਛੋਟੇ ਭਰਾ ਜਗਦੀਪ ਦਾ ਵਿਆਹ ਬੀਤੀ 1ਦ ਜੂਨ ਨੂੰ ਬਾਂਦਾ ਵਿਚ ਹੋਇਆ ਸੀ। ਵਿਆਹ ਵਿਚ ਜਗਰੂਪ ਦੀ ਸਾਲੀ ਵੀ ਆਈ ਸੀ।
Also Read: ਨਵਾਂ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਪੈਸੇ
ਮੰਗਲਵਾਰ ਦੀ ਸ਼ਾਮ ਵਧਾਈ ਪੂਜਨ ਦਾ ਪ੍ਰੋਗਰਾਮ ਚੱਲ ਰਿਹਾ ਸੀ। ਘਰ ਵਿਚ ਡੀਜੇ ਉੱਤੇ ਸਾਰੇ ਡਾਂਸ ਕਰ ਰਹੇ ਸਨ। ਜਗਰੂਪ ਵੀ ਡਾਂਸ ਕਰ ਰਿਹਾ ਸੀ। ਉਸੇ ਦੌਰਾਨ ਉਹ ਆਪਣੀ ਸਾਲੀ ਦਾ ਹੱਥ ਫੜ ਕੇ ਜ਼ਬਰੀ ਡਾਂਸ ਕਰਨ ਲੱਗਿਆ। ਇਸ ਉੱਤੇ ਸਾਲੀ ਨੇ ਵੀ ਥੋੜਾ ਡਾਂਸ ਕੀਤਾ ਫਿਰ ਮਨਾ ਕਰ ਦਿੱਤਾ। ਪਰ ਜਗਰੂਪ ਉਸ ਨੂੰ ਵਾਰ-ਵਾਰ ਡਾਂਸ ਕਰਨ ਲਈ ਮਜਬੂਰ ਕਰਨ ਲੱਗਿਆ। ਇਸ ਉੱਤੇ ਸਾਲੀ ਨੂੰ ਗੁੱਸਾ ਆ ਗਿਆ ਤੇ ਉਸ ਨੇ ਆਪਣੇ ਪਿਤਾ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਪਿਤਾ ਨੇ ਤੁਰੰਤ ਹੀ ਪੁਲਿਸ ਨੂੰ ਫੋਨ ਕਰਕੇ ਬੁਲਾ ਲਿਆ। ਪੁਲਿਸ ਮੌਕੇ ਉੱਤੇ ਪਹੁੰਚੀ ਤੇ ਜੀਜੇ ਨੂੰ ਫੜ ਕੇ ਥਾਣੇ ਲੈ ਗਈ।



