ਨਵੀਂ ਦਿੱਲੀ- ਹਰ ਕਿਸੇ ਨੇ ਸੜਕ ਦੇ ਕਿਨਾਰੇ ਅਵਨ ਵਿੱਚ ਸਟੀਮ ਕੀਤੇ ਜਾਂਦੇ ਨਰਮ ਮੋਮੋ ਖਾਧੇ ਹੋਣਗੇ। ਜਦੋਂ ਇਨ੍ਹਾਂ ਨੂੰ ਮਸਾਲੇਦਾਰ ਚਟਨੀ ਨਾਲ ਪਰੋਸਿਆ ਜਾਂਦਾ ਹੈ ਤਾਂ ਇਨ੍ਹਾਂ ਦਾ ਸਵਾਦ ਕਾਫੀ ਵਧ ਜਾਂਦਾ ਹੈ। ਹਾਲਾਂਕਿ ਮੋਮੋਜ਼ ਦੇ ਸ਼ੌਕੀਨ ਲੋਕਾਂ ਲਈ ਇੱਕ ਬੁਰੀ ਖਬਰ ਹੈ। ਕੁਝ ਦਿਨ ਪਹਿਲਾਂ ਦਿੱਲੀ ਦੇ ਇੱਕ ਵਿਅਕਤੀ ਦੀ ਮੋਮੋ ਖਾਣ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਜੇਕਰ ਤੁਸੀਂ ਵੀ ਮੋਮੋਜ਼ ਖਾਣ ਦੇ ਸ਼ੌਕੀਨ ਹੋ ਤਾਂ ਏਮਜ਼ ਦੀ ਸਲਾਹ ਨੂੰ ਨਜ਼ਰਅੰਦਾਜ਼ ਨਾ ਕਰੋ।
Also Read: ਨਵਾਂ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਪੈਸੇ
ਏਮਜ਼ ਨੇ ਇਹ ਚੇਤਾਵਨੀ ਜਾਰੀ ਕੀਤੀ
ਏਮਜ਼ ਨੇ ਦੱਸਿਆ ਕਿ ਦਿੱਲੀ ਦੇ 50 ਸਾਲਾ ਵਿਅਕਤੀ ਦੀ ਮੌਤ ਮੋਮੋਜ਼ ਖਾਣ ਨਾਲ ਹੋਈ ਸੀ, ਉਸ ਦੀ ਡਾਕਟਰੀ ਜਾਂਚ ‘ਚ ਪਾਇਆ ਗਿਆ ਕਿ ਉਸ ਦੇ ਸਾਹ ਦੀ ਨਾਲੀ ‘ਚ ਮੋਮੋ ਫਸ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੋਮੋਜ਼ ਕਾਰਨ ਦਮ ਘੁੱਟਣ ਤੇ ਉਸ ਨਾਲ ਨਿਊਰੋਜੇਨਿਕ ਕਾਰਡੀਏਕ ਅਰੈਸਟ ਕਾਰਨ ਵਿਅਕਤੀ ਦੀ ਮੌਤ ਹੋ ਗਈ।
AIIMS ਦੇ ਮਾਹਿਰਾਂ ਨੇ ਮੋਮੋ ਖਾਣ ਵਾਲਿਆਂ ਨੂੰ ਚੇਤਾਵਨੀ ਜਾਰੀ ਕਰਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਵਿੱਚ ਕਿਹਾ ਗਿਆ ਸੀ ਕਿ ਮੋਮੋ ਮੁਲਾਇਮ ਅਤੇ ਤਿਲਕਣ ਵਾਲੇ ਹੁੰਦੇ ਹਨ। ਜੇਕਰ ਕੋਈ ਮੋਮੋਜ਼ ਨੂੰ ਚੰਗੀ ਤਰ੍ਹਾਂ ਨਹੀਂ ਚਬਾਦਾ ਅਤੇ ਨਿਗਲ ਲੈਂਦਾ ਹੈ ਤਾਂ ਉਸ ਦਾ ਦਮ ਘੁੱਟ ਸਕਦਾ ਹੈ। ਇਸ ਲਈ ਹਮੇਸ਼ਾ ਇਸ ਚੀਜ਼ ਦਾ ਖਾਸ ਧਿਆਨ ਰੱਖੋ।
Also Read: ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਕਿੱਥੇ ਪਹੁੰਚੀ ਹੈ ਮਾਨਸੂਨ
ਪੂਰੀ ਦੁਨੀਆ ‘ਚ ਖਾਧੇ ਜਾਂਦੇ ਹਨ ਮੋਮੋ
ਮੋਮੋ ਏਸ਼ੀਆ ਵਿੱਚ ਸਭ ਤੋਂ ਮਸ਼ਹੂਰ ਸਟ੍ਰੀਟ ਫੂਡਜ਼ ਵਿੱਚੋਂ ਇੱਕ ਹਨ। ਮੋਮੋ ਪਕੌੜੇ ਵਰਗੇ ਹੁੰਦੇ ਹਨ, ਜਿਸ ਦੇ ਅੰਦਰ ਵੱਖ-ਵੱਖ ਕਿਸਮਾਂ ਦੀਆਂ ਸਟੱਫਿੰਗਜ਼ ਭਰੀਆਂ ਹੁੰਦੀਆਂ ਹਨ। ਇਹ ਮੁੱਖ ਤੌਰ ‘ਤੇ ਨੇਪਾਲ, ਤਿੱਬਤ ਅਤੇ ਭਾਰਤ ਵਿੱਚ ਕਾਫ਼ੀ ਮਸ਼ਹੂਰ ਹੈ। ਇਨ੍ਹਾਂ ਨੂੰ ਮੈਦੇ ਜਾਂ ਆਟੇ ਵਿਚ ਲਪੇਟ ਕੇ ਅਤੇ ਸਟਫਿੰਗ ਕਰਕੇ ਬਣਾਇਆ ਜਾਂਦਾ ਹੈ। ਇਹ ਚੀਨੀ ਪਕਵਾਨਾਂ ਵਿੱਚ ਬਾਓਜੀ, ਜੀਓਜ਼ੀ ਅਤੇ ਮੰਟੋ ਜਿਹਾ, ਮੰਗੋਲੀਆਈ ਪਕਵਾਨ ਵਿੱਚ ਬੁਜ਼ ਅਤੇ ਜਾਪਾਨੀ ਵਿੱਚ ਗਯੋਜ਼ਾ ਵਰਗਾ ਹੁੰਦਾ ਹੈ।



