ਮੁੰਬਈ- ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਵੀਂ ਮੁੰਬਈ ਤੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨੋਂ ਮੁਲਜ਼ਮ ਨਵੀਂ ਮੁੰਬਈ ਦੇ ਵਾਸ਼ੀ ਵਿੱਚ ਰਹਿੰਦੇ ਸਨ। ਤਿੰਨ ਦੋਸ਼ੀਆਂ ਰਜਤ ਜਾਟ, ਸੁਮਿਤ ਬਿਟੋਦੀ ਅਤੇ ਅਮਿਤ ਛੋਟਾ ਨੇ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਧਮਕੀ ਦਿੰਦੇ ਹੋਏ ਪੱਤਰ ਲਿਖ ਕੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਜਿਹਾ ਹਾਲ ਹੋਵੇਗਾ। ਦਿੱਲੀ ਪੁਲਿਸ ਹੁਣ ਇਨ੍ਹਾਂ ਤਿੰਨਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਖ਼ਾਨ ਪਰਿਵਾਰ ਵੱਲੋਂ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
Also Read: ਕੀ ਨੋਟ ‘ਤੇ ਨਹੀਂ ਦਿਖੇਗੀ ਮਹਾਤਮਾ ਗਾਂਧੀ ਦੀ ਤਸਵੀਰ? RBI ਨੇ ਦੱਸੀ ਸੱਚਾਈ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਲਜ਼ਮਾਂ ਨੂੰ ਨਵੀਂ ਮੁੰਬਈ ਤੋਂ ਕੀਤਾ ਹੈ ਗ੍ਰਿਫ਼ਤਾਰ
ਫਿਲਹਾਲ ਮੁੰਬਈ ਪੁਲਿਸ ਸਲਮਾਨ ਖਾਨ ਦੇ ਘਰ ਮੌਜੂਦ ਹੈ। ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਮੁਤਾਬਕ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਇਕ ਬੈਂਚ ‘ਤੇ ਮਿਲਿਆ, ਜਿੱਥੇ ਉਹ ਰੋਜ਼ ਸਵੇਰੇ ਜਾਗਿੰਗ ਕਰਨ ਤੋਂ ਬਾਅਦ ਬੈਠਦੇ ਹਨ। ਉਨ੍ਹਾਂ ਨੂੰ ਇਹ ਚਿੱਠੀ ਆਪਣੇ ਅਤੇ ਸਲਮਾਨ ਦੇ ਨਾਂ ‘ਤੇ ਸਵੇਰੇ 7.30 ਤੋਂ 8.00 ਵਜੇ ਦੇ ਵਿਚਕਾਰ ਮਿਲੀ।
Also Read: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ, ਨੌਜਵਾਨ ਅੰਤਿਮ ਅਰਦਾਸ ’ਚ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ
ਦਿੱਲੀ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਕਰ ਰਹੀ ਪੁੱਛਗਿੱਛ
ਮੁੰਬਈ ਪੁਲਿਸ ਨੇ ਦੱਸਿਆ ਕਿ ਬਾਂਦਰਾ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖਬਰ ਹੈ ਕਿ ਸਲਮਾਨ ਖਾਨ ਧਮਕੀ ਮਾਮਲੇ ‘ਚ ਦਿੱਲੀ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰ ਰਹੀ ਹੈ।



