ਸਿੱਧੂ ਮੂਸੇਵਾਲਾ ਨੂੰ ਯਾਦ ਕਰ ਨਾਈਜੀਰੀਅਨ ਰੈਪਰ ਹੋਇਆ ਭਾਵੁਕ, ਲਾਈਵ ਸ਼ੋਅ ‘ਚ ਨਾਮ ਲੈ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ– ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਹੀ ਨਹੀਂ ਦੁਨੀਆ ਭਰ ‘ਚ ਸੋਗ ਦੀ ਲਹਿਰ ਹੈ। ਅਜਿਹਾ ਹੀ ਇੱਕ ਵੀਡੀਓ ਨਾਈਜੀਰੀਆ ਦੇ ਮਸ਼ਹੂਰ…

ਨਵੀਂ ਦਿੱਲੀ– ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਹੀ ਨਹੀਂ ਦੁਨੀਆ ਭਰ ‘ਚ ਸੋਗ ਦੀ ਲਹਿਰ ਹੈ। ਅਜਿਹਾ ਹੀ ਇੱਕ ਵੀਡੀਓ ਨਾਈਜੀਰੀਆ ਦੇ ਮਸ਼ਹੂਰ ਰੈਪਰ ਬਰਨਾ ਬੁਆਏ ਦਾ ਸਾਹਮਣੇ ਆਇਆ ਹੈ। ਲਾਈਵ ਸ਼ੋਅ ਦੌਰਾਨ ਉਹ ਸਿੱਧੂ ਮੂਸੇਵਾਲਾ ਦਾ ਨਾਂ ਲੈਂਦੇ ਹੋਏ ਭਾਵੁਕ ਹੋ ਗਏ। ਉਸ ਦਾ ਰੋਣਾ ਵੀ ਨਿਕਲ ਗਿਆ। ਬਾਅਦ ਵਿੱਚ ਉਨ੍ਹਾਂ ਨੇ ਮੂਸੇਵਾਲਾ ਦੇ ਸਿਗਨੇਚਰ ਸਟਾਇਲ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜਿਸ ‘ਚ ਉਸ ਨੇ ਆਪਣੇ ਪੱਟ ‘ਤੇ ਹੱਥ ਮਾਰ ਕੇ ਹਵਾ ‘ਚ ਲਹਿਰਾਇਆ। ਇਸ ਦੌਰਾਨ ਸ਼ੋਅ ‘ਚ ਮੌਜੂਦ ਦਰਸ਼ਕ ਵੀ ਭਾਵੁਕ ਹੋ ਗਏ।

Also Read:ਕਿਮ ਕਾਰਦਾਸ਼ੀਅਨ ਨੇ ਖਰੀਦਿਆ ਪ੍ਰਾਈਵੇਟ ਜੈੱਟ, ਆਲੀਸ਼ਾਨ ਜਹਾਜ਼ ਦੀ ਕੀਮਤ ਕਰ ਦੇਵੇਗੀ ਹੈਰਾਨ

ਮੂਸੇਵਾਲਾ ਨਾਲ ਮਿਕਸਟੇਪ ‘ਤੇ ਕਰ ਰਿਹਾ ਸੀ ਕੰਮ
ਸਿੱਧੂ ਮੂਸੇਵਾਲਾ ਅਤੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਮਿਕਸਟੇਪ ‘ਤੇ ਕੰਮ ਕਰ ਰਹੇ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਬਹੁਤ ਦੁਖੀ ਸੀ। ਉਸਨੇ ਸੋਸ਼ਲ ਮੀਡੀਆ ‘ਤੇ ਇਹ ਵੀ ਪੋਸਟ ਕੀਤਾ ਸੀ ਕਿ ਹੁਣ ਉਹ ਸਵਰਗ ਵਿੱਚ ਇਸ ਮਿਕਸਟੇਪ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇ ਮੈਨੂੰ ਪ੍ਰੇਰਿਤ ਕੀਤਾ। ਇੱਕ ਲੀਜੈਂਡ ਦੀ ਮੌਤ ਹੋ ਗਈ ਹੈ। ਉਨ੍ਹਾਂ ਮੂਸੇਵਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।

Also Read: ਸਿੱਧੂ ਕਤਲਕਾਂਡ: ਹਾਈ ਕੋਰਟ ਦਾ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਤੋਂ ਇਨਕਾਰ, ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਮਾਤਾ-ਪਿਤਾ

रैपर बरना ने सोशल मीडिया पर पोस्ट डालकर मूसेवाला को श्रद्धांजलि दी। उन्होंने कहा कि मूसेवाला ने उन्हें प्रेरणा दी।

ਪਿਤਾ ਜੀ ਨੇ ਵੀ ਸਿਗਨੇਚਰ ਸਟਾਇਲ ਵਿੱਚ ਦਿੱਤੀ ਅੰਤਿਮ ਵਿਦਾਈ
ਇਸ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਿੱਧੂ ਦੇ ਸਿਗਨੇਚਰ ਸਟਾਇਲ ਵਿੱਚ ਪੁੱਤਰ ਨੂੰ ਵਿਦਾਈ ਦਿੱਤੀ ਸੀ। 30 ਮਈ ਨੂੰ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੌਰਾਨ ਪ੍ਰਸ਼ੰਸਕਾਂ ਦੀ ਭੀੜ ਦੇਖ ਕੇ ਪਿਤਾ ਭਾਵੁਕ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਕਾਰ ‘ਚ ਖੜ੍ਹੇ ਹੋ ਕੇ ਮੂਸੇਵਾਲਾ ਦੇ ਅੰਦਾਜ਼ ‘ਚ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *