ਲੁਧਿਆਣਾ- ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿਚ ਇਕ ਫਾਰਚਿਊਨਰ ਕਾਰ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਸੋਮਵਾਰ ਦੇਰ ਰਾਤ ਤਕਰੀਬਨ 12 ਵਜੇ ਵਾਪਰਿਆ। ਗੱਡੀ ਦਾ ਕੰਟਰੋਲ ਵਿਗੜਨ ਕਾਰਨ ਕਾਰ ਨਹਿਰ ਵਿਚ ਜਾ ਡਿੱਗੀ। ਕਾਫੀ ਦੇਰ ਤੱਕ ਤਾਂ ਹਾਦਸੇ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇਕ ਰਾਹਗੀਰ ਨੇ ਕਾਰ ਨਹਿਰ ਵਿਚ ਡੁੱਬੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।
Also Read: 44 ਅਰਬ ਡਾਲਰ ‘ਚ ਐਲਨ ਮਸਕ ਦਾ ਹੋਇਆ ਟਵਿੱਟਰ, ਹਰ ਸ਼ੇਅਰ ਲਈ 54 ਡਾਲਰ ਦੀ ਕੈਸ਼ ਡੀਲ
ਥਾਣਾ ਮਲੋਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰ ਨੂੰ ਨਹਿਰ ਵਿਚੋਂ ਕੱਢਵਾਇਆ। ਉੱਥੇ ਹੀ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਮਰਨ ਵਾਲਿਆਂ ਦੀ ਪਛਾਣ ਕੁਲਦੀਪ ਸਿੰਘ (45), ਜਗਦੀਪ ਸਿੰਘ (35), ਜਤਿੰਦਰ ਸਿੰਘ(40), ਭਜਨ ਸਿੰਘ (42) ਤੇ ਜਗਤਾਰ ਸਿੰਘ (45) ਦੇ ਰੂਪ ਵਿਚ ਹੋਈ ਹੈ।
Also Read: ਦੇਸ਼ ਵਿਰੋਧੀ ਸਮੱਗਰੀ ‘ਤੇ ਭਾਰਤ ਸਰਕਾਰ ਦੀ ਕਾਰਵਾਈ, 6 ਪਾਕਿ ਚੈਨਲਾਂ ਸਣੇ 16 ਯੂਟਿਊਬ ਚੈਨਲ ਬਲੌਕ
2 ਘੰਟੇ ਪਾਣੀ ਵਿਚ ਡੁੱਬੀ ਰਹੀ ਕਾਰ
ਮ੍ਰਿਤਕ ਜਤਿੰਦਰ ਦੇ ਪਰਿਵਾਰਕ ਮੈਂਬਰ ਸਨਮਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਤ ਤਕਰੀਬਨ 2 ਵਜੇ ਤੱਕ ਕੋਈ ਪੁਲਿਸ ਕਰਮਚਾਰੀ ਮਦਦ ਦੇ ਲਈ ਆਇਆ। ਗੱਡੀ ਚਾਰੇ ਪਾਸਿਆਂ ਤੋਂ ਬੰਦ ਸੀ, ਜਿਸ ਕਾਰਨ ਪੰਜ ਲੋਕਾਂ ਦਾ ਦੰਮ ਘੁੱਟ ਗਿਆ। ਬੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ 6 ਲੋਕ ਸਵਾਰ ਸਨ, ਜੋ ਵਿਅਕਤੀ ਬਚਿਆ ਹੈ ਉਸ ਦਾ ਨਾਂ ਸਨੀ ਦੱਸਿਆ ਜਾ ਰਿਹਾ ਹੈ। ਸਨੀ ਨੂੰ ਗੰਭੀਰ ਸੱਟਾ ਲੱਗੀਆਂ ਹਨ।



