ਚੰਡੀਗੜ੍ਹ- ਆਮਤੌਰ ‘ਤੇ ਸੋਸ਼ਲ ਮੀਡੀਆ ‘ਤੇ ਕਈ ਘਟਨਾਵਾਂ ਦੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਅਜਿਹੀ ਹੀ ਇਕ ਵਾਇਰਲ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ। ਇਕ ਕੁੜੀ ਟ੍ਰੈਕ ‘ਤੇ ਬੈਠੀ ਆਰਾਮ ਨਾਲ ਫੋਨ ਉੱਤੇ ਗੱਲਾਂ ਕਰ ਰਹੀ ਸੀ ਅਤੇ ਫਿਰ ਅਚਾਨਕ ਟ੍ਰੇਨ ਆਉਣ ਤੋਂ ਬਾਅਦ ਲੜਕੀ ਦੇ ਉਪਰੋਂ ਲੰਘ ਜਾਂਦੀ ਹੈ, ਇਹ ਵੀਡੀਓ ਹੈਰਾਨ ਕਰਨ ਵਾਲੀ ਹੈ ਪਰ ਲੜਕੀ ਇਸ ਦੌਰਾਨ ਟ੍ਰੇਨ ਦੀ ਚਪੇਟ ਵਿਚ ਆਉਣ ਤੋਂ ਬਚ ਜਾਂਦੀ ਹੈ।
Also Read: ਉਦੇਪੁਰ: ਪਿਕਅਪ ਖੱਡ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ, CM ਗਹਿਲੋਤ ਨੇ ਜਤਾਇਆ ਦੁੱਖ
ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਟ੍ਰੇਨ ਦੇ ਉੱਪਰੋਂ ਲੰਘਣ ਦੇ ਬਾਵਜੂਦ ਲੜਕੀ ਦੇ ਕੰਨਾਂ ਤੋਂ ਫੋਨ ਨਹੀਂ ਹਟਾਇਆ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਕਈ ਲੋਕ ਟਿੱਪਣੀ ਕਰ ਰਹੇ ਹਨ ਕਿ ਇਹ ਕਿੰਨਾ ਜ਼ਰੂਰੀ ਸੀ ਕਿ ਉਸ ਨੇ ਆਪਣੀ ਜਾਨ ਖਤਰੇ ‘ਚ ਪਾ ਦਿੱਤੀ ਸੀ। ਇਹ ਵੀਡੀਓ ਕਿੱਥੋਂ ਦੀ ਹੈ? ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਪਰ ਇਹ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
Also Read: ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪੰਜਾ ਸਾਹਿਬ ‘ਚ ਲਏ ਆਖਰੀ ਸਾਹ
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਲੜਕੀ ਫੋਨ ‘ਤੇ ਗੱਲ ਕਰਦੇ ਸਮੇਂ ਲਾਪਰਵਾਹ ਦਿਖਾਈ ਦੇ ਰਹੀ ਹੈ। ਟ੍ਰੇਨ ਦੀ ਪਟੜੀ ‘ਤੇ ਬੈਠੀ ਉਹ ਫੋਨ ‘ਤੇ ਗੱਲ ਕਰਨ ‘ਚ ਇੰਨੀ ਰੁੱਝੀ ਹੋਈ ਹੈ ਕਿ ਉਸ ਨੇ ਟ੍ਰੇਨ ਆਉਂਦੀ ਦੇਖੀ ਪਰ ਇਸ ਦੌਰਾਨ ਉਹ ਪਟੜੀ ਉੱਤੇ ਹੀ ਲੰਮੀ ਪੈ ਗਈ ਤੇ ਟ੍ਰੇਨ ਉਸ ਦੇ ਉਪਰੋਂ ਲੰਘ ਗਈ। ਇਸ ਦੇ ਬਾਅਦ ਵੀ ਉਸ ਨੇ ਆਪਣੇ ਕੰਨਾਂ ਤੋਂ ਫੋਨ ਨਹੀਂ ਹਟਾਇਆ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਕਈ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।



