‘ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਨੂੰ 90 ਦਿਨਾਂ ‘ਚ ਮਿਲੇ ਮੁਆਵਜ਼ਾ’

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ 24 ਮਾਰਚ ਦੇ ਇਕ ਹੁਕਮ ’ਚ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਦੇ…

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ 24 ਮਾਰਚ ਦੇ ਇਕ ਹੁਕਮ ’ਚ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਦੇ ਦਾਅਵੇ ਦਰਜ ਕਰਨ ਲਈ ਸਮਾਂ ਹੱਦ ਤੈਅ ਕੀਤੀ ਸੀ। 20 ਮਾਰਚ ਤੋਂ ਪਹਿਲਾਂ ਹੋਈਆਂ ਮੌਤਾਂ ਲਈ 60 ਦਿਨਾਂ ਦੇ ਅੰਦਰ ਅਪਲਾਈ ਕੀਤਾ ਜਾਣਾ ਹੈ, ਜਦੋਂ ਕਿ ਭਵਿੱਖ ’ਚ ਕਿਸੇ ਵੀ ਮੌਤ ਲਈ ਮੁਆਵਜ਼ੇ ਨੂੰ ਲੈ ਕੇ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਰਜ਼ੀਆਂ ਨੂੰ ਪ੍ਰੋਸੈੱਸ ਕਰਨ ਅਤੇ ਦਾਅਵੇ ਮਿਲਣ ਦੀ ਤਾਰੀਕ ਤੋਂ 30 ਦਿਨਾਂ ਦੀ ਮਿਆਦ ਦੇ ਅੰਦਰ ਮੁਆਵਜ਼ੇ ਦਾ ਅਸਲ ਭੁਗਤਾਨ ਕਰਨ ਲਈ ਪਹਿਲਾਂ ਦੇ ਹੁਕਮ ਨੂੰ ਲਾਗੂ ਕੀਤਾ ਜਾਣਾ ਜਾਰੀ ਰਹੇਗਾ।

Also Read: ਸਕੂਲਾਂ ‘ਚ ਪੈਰ ਪਸਾਰਣ ਲੱਗਿਆ ਕੋਰੋਨਾ, ਹੁਣ ਨੋਇਡਾ ਦੇ ਸਕੂਲ ‘ਚ 13 ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ

ਸਰਕਾਰ ਨੇ ਕਿਹਾ ਕਿ ਹਾਲਾਂਕਿ ਅਦਾਲਤ ਨੇ ਹੁਕਮ ਦਿੱਤਾ ਕਿ ਬਹੁਤ ਜ਼ਿਆਦਾ ਔਖਿਆਈ ਦੇ ਮਾਮਲੇ ’ਚ ਜਿੱਥੇ ਕੋਈ ਦਾਅਵੇਦਾਰ ਤੈਅ ਸਮੇਂ ਦੇ ਅੰਦਰ ਅਪਲਾਈ ਨਹੀਂ ਕਰ ਸਕਦਾ ਹੈ, ਉਸ ਦੇ ਲਈ ਸ਼ਿਕਾਇਤ ਨਿਪਟਾਰਾ ਕਮੇਟੀ ਨਾਲ ਸੰਪਰਕ ਕਰਨ ਅਤੇ ਪੈਨਲ ਰਾਹੀਂ ਦਾਅਵਾ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾਅਵਿਆਂ ’ਤੇ ਕੇਸ ਦਰ ਕੇਸ ਵਿਚਾਰ ਕੀਤਾ ਜਾਵੇਗਾ। ਜੇਕਰ ਕਮੇਟੀ ਵੱਲੋਂ ਇਹ ਪਾਇਆ ਜਾਂਦਾ ਹੈ ਕਿ ਕੋਈ ਵਿਸ਼ੇਸ਼ ਦਾਅਵੇਦਾਰ ਤੈਅ ਸਮੇਂ ਦੇ ਅੰਦਰ ਦਾਅਵਾ ਨਹੀਂ ਕਰ ਸਕਦਾ ਹੈ ਤਾਂ ਯੋਗਤਾ ਦੇ ਆਧਾਰ ’ਤੇ ਵਿਚਾਰ ਕੀਤਾ ਜਾਵੇਗਾ। 

Also Read: ਜਲਾਲਾਬਾਦ ‘ਚ ਐਕਸਾਈਜ਼ ਵਿਭਾਗ ਦੀ ਵੱਡੀ ਰੇਡ, 200 ਲੀਟਰ ਨਾਜਾਇਜ਼ ਸ਼ਰਾਬ ਤੇ 4000 ਲੀਟਰ ਲਾਹਣ ਬਰਾਮਦ

Leave a Reply

Your email address will not be published. Required fields are marked *