LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਕੂਲਾਂ 'ਚ ਪੈਰ ਪਸਾਰਣ ਲੱਗਿਆ ਕੋਰੋਨਾ, ਹੁਣ ਨੋਇਡਾ ਦੇ ਸਕੂਲ 'ਚ 13 ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ

12a corona

ਨੋਇਡਾ- ਨੋਇਡਾ ਦੇ ਸੈਕਟਰ 40 ਵਿਚ ਸਥਿਤ ਖੇਤਾਨ ਸਕੂਲ ਵਿਚ 13 ਵਿਦਿਆਰਥੀ ਤੇ 3 ਟੀਚਰ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਨਾਲ ਸਕੂਲਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਵੱਡੀ ਗਿਣਤੀ ਵਿਚ ਕੋਰੋਨਾ ਮਰੀਜ਼ਾਂ ਦੇ ਮਿਲਣ ਨਾਲ ਫਿਲਹਾਲ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਸਿਹਤ ਵਿਭਾਗ ਵਿਚ ਵੀ ਖਲਬਲੀ ਮਚ ਗਈ ਹੈ। CMO ਸੁਨੀਲ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਸਾਨੂੰ ਇਸ ਮਾਮਲੇ ਵਿਚ ਇਕ ਚਿੱਠੀ ਮਿਲੀ ਹੈ ਪਰ ਇਨ੍ਹਾਂ ਸਾਰੇ ਪਾਜ਼ੇਟਿਵ ਵਿਦਿਆਰਥੀਆਂ ਤੇ ਟੀਚਰਾਂ ਦੀ ਜਾਣਕਾਰੀ ਡਿਟੇਲ ਵਿਚ ਨਹੀਂ ਮਿਲੀ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਜੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਸ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

Also Read: ਜਲਾਲਾਬਾਦ 'ਚ ਐਕਸਾਈਜ਼ ਵਿਭਾਗ ਦੀ ਵੱਡੀ ਰੇਡ, 200 ਲੀਟਰ ਨਾਜਾਇਜ਼ ਸ਼ਰਾਬ ਤੇ 4000 ਲੀਟਰ ਲਾਹਣ ਬਰਾਮਦ

ਗੌਤਮਬੁੱਧ ਨਗਰ ਵਿਚ ਕੋਰੋਨਾ ਦੀ ਚੌਥੀ ਲਹਿਰ ਦੀ ਆਹਟ ਦਿਖਾਈ ਦੇਣ ਲੱਗੀ ਹੈ। ਸਿਹਤ ਵਿਭਾਗ ਦੀ ਟੀਮ ਦੇ ਅੰਦਰ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਉਨ੍ਹਾਂ ਨੂੰ ਸੈਕਟਰ 40 ਵਿਚ ਸਥਿਤ ਖੇਤਾਨ ਸਕੂਲ ਦੀ ਚਿੱਠੀ ਮਿਲੀ। ਲੈਟਰ ਵਿਚ ਲਿਖਿਆ ਸੀ ਕਿ ਸਕੂਲ ਵਿਚ ਕਲਾਸ 6,9 ਤੇ 12 ਦੇ ਕੁੱਲ 13 ਵਿਦਿਆਰਥੀ ਤੇ 3 ਅਧਿਆਪਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

Also Read: ਦਿੱਲੀ 'ਚ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ, ਪੂਰੀ ਹੋ ਸਕਦੀ ਹੈ ਪੰਜਾਬੀਆਂ ਨੂੰ ਦਿੱਤੀ ਪਹਿਲੀ ਗਾਰੰਟੀ

CMO ਡਾ. ਸੁਨੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਚਿੱਠੀ ਆਉਣ ਤੋਂ ਬਾਅਦ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਸਾਰੇ ਮਰੀਜ਼ਾਂ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਸਕੂਲ ਵਲੋਂ ਜਦੋਂ ਆਫਲਾਈਨ ਕਲਾਸ ਸ਼ੁਰੂ ਕੀਤੀ ਗਈ ਸੀ ਤਾਂ ਸਾਨੂੰ ਇਕ ਚਿੱਠੀ ਵਿਚ ਜਾਣਕਾਰੀ ਦਿੱਤੀ ਗਈ ਸੀ। ਫਿਲਹਾਲ ਸਕੂਲ ਵਿਚ ਸਾਰੀਆਂ ਆਫਲਾਈਨ ਕਲਾਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਕੱਲ ਤੱਕ ਸਾਫ ਹੋ ਸਕੇਗਾ ਕਿ ਕਿਹੜਾ ਵਿਦਿਆਰਖੀ ਕਿਥੋਂ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਸਾਵਧਾਨ ਰਹਿਣ ਤੇ ਸਾਵਧਾਨੀਆਂ ਦੀ ਵੀ ਵਰਤੋਂ ਕਰਨ। ਮਾਸਕ ਲਾਓ ਤੇ ਇਸ ਨੂੰ ਹਲਕੇ ਵਿਚ ਨਾ ਲਓ।

Also Read: ਚੰਡੀਗੜ੍ਹ 'ਚ ਅੱਜ ਕੈਬ-ਆਟੋ ਚਾਲਕਾਂ ਦੀ ਹੜਤਾਲ: ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਗਾਜ਼ੀਆਬਾਦ ਦੇ ਇਕ ਪ੍ਰਾਈਵੇਟ ਸਕੂਲ ਵਿਚ ਵੀ ਕੋਰੋਨਾ ਪਾਜ਼ੇਟਿਵ ਬੱਚੇ ਮਿਲਣ ਦੇ ਬਾਅਦ ਪੂਰੇ ਸਕੂਲ ਨੂੰ ਇਕ ਹਫਤੇ ਲਈ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ। ਸਕੂਲ ਨੇ ਪਰਿਵਾਰ ਵਾਲਿਆਂ ਨੂੰ ਦੇਰ ਸ਼ਾਮ ਬੰਦ ਕਰਨ ਦੀ ਜਾਣਕਾਰੀ ਦਿੱਤੀ ਤੇ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ। ਇਨਫੈਕਸ਼ਨ ਮਿਲਣ ਦੇ ਬਾਅਦ ਸਕੂਲਾਂ ਨੂੰ ਤੁਰੰਤ ਆਨਲਾਈਨ ਮੋਡ ਵਿਚ ਸ਼ਿਫਟ ਕਰ ਦਿੱਤਾ ਗਿਆ।

In The Market