ਜਲਾਲਾਬਾਦ- ਜਲਾਲਾਬਾਦ ਦੇ ਪਿੰਡ ਮਹਾਲਮ ‘ਚ ਐਕਸਾਈਜ਼ ਵਿਭਾਗ ਤੇ ਪੁਲਿਸ ਵਲੋਂ ਵੱਡੀ ਰੇਡ ਕੀਤੀ ਗਈ ਹੈ। ਇਸ ਦੌਰਾਨ ਵਿਭਾਗ ਨੇ ਮੌਕੇ ਤੋਂ 20 ਗੱਟੇ ਗੁੜ, 6 ਪੇਟੀਆਂ ਗਾਚੀ, 1 ਬੋਰੀ ਨਸ਼ਾਦਰ, 200 ਲੀਟਰ ਨਾਜਾਇਜ਼ ਸ਼ਰਾਬ ਤੇ 4000 ਲੀਟਰ ਲਾਹਨ ਬਰਾਮਦ ਕੀਤੀ ਹੈ। ਇਸ ਦੌਰਾਨ ਪੁਲਿਸ ਵਲੋਂ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ।
Also Read: ਦਿੱਲੀ ‘ਚ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ, ਪੂਰੀ ਹੋ ਸਕਦੀ ਹੈ ਪੰਜਾਬੀਆਂ ਨੂੰ ਦਿੱਤੀ ਪਹਿਲੀ ਗਾਰੰਟੀ
ਮਿਲੀ ਜਾਣਕਾਰੀ ਮੁਤਾਬਕ ਨਸ਼ਿਆਂ ਲਈ ਬਦਨਾਮ ਜਲਾਲਾਬਾਦ ਦੇ ਪਿੰਡ ਮਹਾਲਮ ਪੁਲਿਸ ਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਲਾਹਣ ਨੂੰ ਲੁਕਾਉਣ ਦੇ ਤਰੀਕਿਆਂ ਨੂੰ ਦੇਖ ਕੇ ਹੈਰਾਨ ਰਹਿ ਗਈਆਂ। ਇਸ ਦੌਰਾਨ ਪਿੰਡ ਦੇ ਛੱਪੜ ਵਿਚੋਂ ਵੀ ਹਜ਼ਾਰਾਂ ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਦੌਰਾਨ ਮੁਲਜ਼ਮ ਸ਼ਰਾਬ ਤਿਆਰ ਕਰਨ ਲਈ ਗਾਚੀ ਨਸ਼ਾਦਰ ਸੀਰਾ ਗੁੜ ਦੀ ਵਰਤੋਂ ਕਰਦੇ ਸਨ। ਇਸ ਰੇਡ ਦੌਰਾਨ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ 100 ਦੇ ਕਰੀਬ ਮੁਲਾਜ਼ਮ ਮੌਜੂਦ ਰਹੇ, ਜਿਨ੍ਹਾਂ ਵਿਚ ਥਾਣਾ ਸਿਟੀ ਜਲਾਲਾਬਾਦ ਐੱਸਐੱਚਓ, ਥਾਣਾ ਸਦਰ ਜਲਾਲਾਬਾਦ ਐੱਸਐੱਚਓ, ਥਾਣਾ ਵੈਰੋ ਕਾ ਐੱਸਐੱਚਓ ਤੇ ਦੋ ਅਕਸਾਇਜ ਇੰਸਪੈਕਟਰ ਵੀ ਮੌਦੂਦ ਸਨ।
Also Read: ਚੰਡੀਗੜ੍ਹ ‘ਚ ਅੱਜ ਕੈਬ-ਆਟੋ ਚਾਲਕਾਂ ਦੀ ਹੜਤਾਲ: ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ

