ਚੰਡੀਗੜ੍ਹ ਮੁੱਦੇ ‘ਤੇ ਸੁਨੀਲ ਜਾਖੜ ਦਾ ਤੰਜ, ਕਿਹਾ-‘ਦੋ ਬਿੱਲੀਆਂ ਦੀ ਲੜਾਈ ‘ਚ ਬਾਂਦਰ ਮਾਰੇਗਾ ਬਾਜ਼ੀ’

ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਵਿਚ ਕਰਮਚਾਰੀਆਂ ਲਈ ਸੈਂਟਰ ਦੇ ਤਨਖਾਹ ਕਮਿਸ਼ਨ ਦੇ ਨਿਯਮ ਲਾਗੂ ਕਰਨ ਤੋਂ ਬਾਅਦ ਪੰਜਾਬ ਵਿਚ ਇਹ ਮੁੱਦਾ ਲਗਾਤਾਰ ਭਖਦਾ ਹੀ…

ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਵਿਚ ਕਰਮਚਾਰੀਆਂ ਲਈ ਸੈਂਟਰ ਦੇ ਤਨਖਾਹ ਕਮਿਸ਼ਨ ਦੇ ਨਿਯਮ ਲਾਗੂ ਕਰਨ ਤੋਂ ਬਾਅਦ ਪੰਜਾਬ ਵਿਚ ਇਹ ਮੁੱਦਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਹੁਣ ਇਸ ਮੁੱਦੇ ਉੱਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕੱਸਿਆ ਹੈ।

Also Read: ਹੈਦਰਾਬਾਦ ਰੇਵ ਪਾਰਟੀ: ਹਿਰਾਸਤ ‘ਚ ਕਈ ਵੱਡੀਆਂ ਹਸਤੀਆਂ, ਕੋਕੀਨ ਵੀ ਬਰਾਮਦ

 

ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਟਵੀਟ ਕਰਕੇ ਚੰਡੀਗੜ੍ਹ ਮੁੱਦੇ ਉੱਤੇ ਕਰਾਰਾ ਤੰਜ ਕੱਸਿਆ ਹੈ। ਉਨ੍ਹਾਂ ਨੇ ਇਸ ਮੁੱਦੇ ਨੂੰ ਮਰਿਆ ਹੋਇਆ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਦੋ ਬਿੱਲੀਆਂ ਦੀ ਲੜਾਈ ਵਿਚ ਬਾਜ਼ੀ ਬਾਂਦਰ ਮਾਰੇਗਾ। ਜਾਖੜ ਨੇ ਕਿਹਾ ਕਿ ਪੰਜਾਬ-ਹਰਿਆਣਾ ਦਾ ਜੋ ਭਾਈਚਾਰਾ ਸਿੰਘੂ-ਟਿਕਰੀ ਬਾਰਡਰ ਉੱਤੇ ਸਥਾਪਿਤ ਹੋਇਆ ਸੀ ਉਹ ਚੰਡੀਗੜ੍ਹ ਦੇ ਮਰੇ ਹੋਏ ਮੁੱਦੇ ਦੀ ਭੇਟ ਚੜ ਰਿਹਾ ਹੈ ਕਿਉਂਕਿ ਹਰਿਆਣਾ ਵੀ ਪੰਜਾਬ ਨੂੰ ਕਰਾਰਾ ਜਵਾਬ ਦੇਣ ਲਈ ਇਕ ਸਪੈਸ਼ਲ ਸੈਸ਼ਨ ਬੁਲਾ ਰਿਹਾ ਹੈ।

Also Read: CM ਮਾਨ ਨੇ ਚੰਡੀਗੜ੍ਹ ਤਲਬ ਕੀਤੇ DC, ਕਣਕ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਵਿਚ ਚੰਡੀਗੜ੍ਹ ਦੇ ਮੁੱਦੇ ਉੱਤੇ ਇਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਚੰਡੀਗੜ੍ਹ ਵਿਚ ਕੇਂਦਰੀ ਕਾਨੂੰਨ ਲਾਗੂ ਹੋਣ ਖਿਲਾਫ ਮਤਾ ਪਾਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੈਸ਼ਨ ਦੌਰਾਨ ਇਹ ਵੀ ਮੰਗ ਕੀਤੀ ਗਈ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਵਾਪਸ ਦਿੱਤਾ ਜਾਵੇ।

Leave a Reply

Your email address will not be published. Required fields are marked *