ਜੇਲ੍ਹਾਂ ‘ਚ VIP ਕਲਚਰ ਰੋਕਣ ਲਈ ਮਾਨ ਸਰਕਾਰ ਸਖਤ, ਜੇਲ੍ਹ ਅਧਿਕਾਰੀਆਂ ਨੂੰ ਕੀਤਾ ਤਲਬ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਜੇਲ੍ਹ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਬੁੱਧਵਾਰ ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਸਮੀਖਿਆ ਮੀਟਿੰਗ ਕੀਤੀ…

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਜੇਲ੍ਹ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਬੁੱਧਵਾਰ ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਸਰਕਾਰ ਦਾ ਧਿਆਨ ਜੇਲ੍ਹਾਂ ਵਿੱਚੋਂ ਮੋਬਾਈਲ ਬਰਾਮਦ ਕਰਨ ਅਤੇ ਕੈਦੀਆਂ ਨਾਲ VIP ਟ੍ਰੀਟਮੈਂਟ ਬੰਦ ਕਰਨ ’ਤੇ ਹੋਵੇਗਾ। ਮੰਗਲਵਾਰ ਨੂੰ ਮੁੱਖ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਜੇਲ੍ਹਾਂ ਦੀ ਹਾਲਤ ਬਾਰੇ ਰਿਪੋਰਟ ਤਿਆਰ ਕੀਤੀ ਗਈ ਸੀ।

Also Read: ਸਾਬਕਾ ਪੱਤਰਕਾਰ ਸੀ ਸ਼੍ਰੀਨਗਰ ਮੁਕਾਬਲੇ ‘ਚ ਮਾਰਿਆ ਗਿਆ ਅੱਤਵਾਦੀ, ਪੁਲਿਸ ਨੇ ਕੀਤਾ ਖੁਲਾਸਾ

ਜੇਲ੍ਹ ‘ਚ ਬੈਠੇ ਗੈਂਗਸਟਰ ਚਲਾ ਰਹੇ ਹਨ ਨੈੱਟਵਰਕ
ਪੰਜਾਬ ਦੀਆਂ ਜੇਲ੍ਹਾਂ ‘ਤੇ ਹਮੇਸ਼ਾ ਸਵਾਲ ਉੱਠਦੇ ਰਹੇ ਹਨ। ਜੇਲ੍ਹ ਵਿੱਚ ਬੰਦ ਗੈਂਗਸਟਰ ਮੋਬਾਈਲ ਰਾਹੀਂ ਅੰਦਰੋਂ ਨੈੱਟਵਰਕ ਚਲਾ ਰਹੇ ਹਨ। ਜਿਸ ਵਿੱਚ ਗੈਂਗ ਵਾਰ ਤੋਂ ਲੈ ਕੇ ਨਸ਼ਾ ਤਸਕਰੀ ਤੱਕ ਸ਼ਾਮਲ ਹਨ। ਪੁਲਿਸ ਨੇ ਖੁਦ ਕਈ ਅਜਿਹੇ ਗੈਂਗਸਟਰ ਅਤੇ ਨਸ਼ਾ ਤਸਕਰਾਂ ਨੂੰ ਫੜਿਆ ਹੈ, ਜਿਨ੍ਹਾਂ ਦੇ ਆਕਾ ਜੇਲ੍ਹ ਵਿੱਚ ਬੈਠੇ ਹਨ। ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨਾ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।

Also Read: ਮਾਨ ਸਰਕਾਰ ਦਾ ਵੱਡਾ ਫੈਸਲਾ, ਪੰਜਾਬ ‘ਚ ਇਕ ਸੀਟ ‘ਤੇ ਇਕ ਸਾਲ ਤੋਂ ਵਧੇਰੇ ਨਹੀਂ ਰਹੇਗਾ ਕਰਮਚਾਰੀ

ਪਟਿਆਲਾ ਕੇਂਦਰੀ ਜੇਲ੍ਹ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ‘ਆਪ’ ਸਰਕਾਰ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਟਿਆਲਾ ਕੇਂਦਰੀ ਜੇਲ੍ਹ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਇੱਥੇ ਤਾਇਨਾਤ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੂੰ ਜੇਲ੍ਹ ਮੰਤਰੀ ਹਰਜੋਤ ਬੈਂਸ ਦੀ ਫੇਰੀ ਮਗਰੋਂ ਹਟਾ ਦਿੱਤਾ ਗਿਆ। ਹਾਲਾਂਕਿ, ਬਾਅਦ ਵਿੱਚ ਸਰਕਾਰ ਨੇ ਸੁੱਚਾ ਸਿੰਘ ਨੂੰ ਇੱਥੇ ਜੇਲ੍ਹਰ ਬਣਾ ਦਿੱਤਾ।

Leave a Reply

Your email address will not be published. Required fields are marked *