ਰੂਸ-ਯੂਕਰੇਨ ਵਿਚਾਲੇ ਜੰਗ ਦੌਰਾਨ ਹੁਣ ਤੱਕ 143 ਬੱਚਿਆਂ ਦੀ ਮੌਤ, 216 ਜ਼ਖਮੀ

ਮਾਸਕੋ- ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਦੇ ਕਈ ਸ਼ਹਿਰ ਰੂਸੀ ਬੰਬਾਰੀ ਅਤੇ ਮਿਜ਼ਾਈਲ ਹਮਲਿਆਂ ਨਾਲ…

ਮਾਸਕੋ- ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਦੇ ਕਈ ਸ਼ਹਿਰ ਰੂਸੀ ਬੰਬਾਰੀ ਅਤੇ ਮਿਜ਼ਾਈਲ ਹਮਲਿਆਂ ਨਾਲ ਤਬਾਹ ਹੋ ਚੁੱਕੇ ਹਨ। ਸੈਂਕੜੇ ਆਮ ਨਾਗਰਿਕ ਵੀ ਜੰਗ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਹਨ। ਯੂਕਰੇਨ ਦੇ ਲੋਕਪਾਲ ਅਨੁਸਾਰ ਯੂਕਰੇਨ ਅਤੇ ਰੂਸ ਦੇ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 143 ਬੱਚੇ ਮਾਰੇ ਗਏ ਹਨ ਅਤੇ 216 ਜ਼ਖਮੀ ਹੋਏ ਹਨ। ਉਨ੍ਹਾਂ ਮੁਤਾਬਕ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ ਕਿਉਂਕਿ ਲੜਾਈ ਕਾਰਨ ਯੂਕਰੇਨ ਦੇ ਅਧਿਕਾਰੀ ਕਈ ਸ਼ਹਿਰਾਂ ਤੱਕ ਨਹੀਂ ਪਹੁੰਚ ਸਕੇ ਹਨ।

Also Read: ਚੰਡੀਗੜ੍ਹ ’ਤੇ ਕੇਂਦਰ ਦੇ ਫ਼ੈਸਲੇ ’ਤੇ ਪੰਜਾਬ ਸਰਕਾਰ ਸਖਤ, ਕਾਨੂੰਨੀ ਲੜਾਈ ਲੜਨ ਦੀ ਦਿੱਤੀ ਚਿਤਾਵਨੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਰਾਤ ਨੂੰ ਦੇਸ਼ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਹਫਤੇ ਰੂਸ ਨਾਲ ਤੁਰਕੀ ਦੀ ਗੱਲਬਾਤ ਵਿੱਚ ਤਰਜੀਹ “ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ” ‘ਤੇ ਕੇਂਦਰਿਤ ਹੋਵੇਗੀ। ਜ਼ੇਲੇਂਸਕੀ ਨੇ ਕਿਹਾ, ‘ਅਸੀਂ ਬਿਨਾਂ ਦੇਰੀ ਕੀਤੇ ਸੱਚਮੁੱਚ ਸ਼ਾਂਤੀ ਚਾਹੁੰਦੇ ਹਾਂ। ਤੁਰਕੀ ਵਿੱਚ ਆਹਮੋ-ਸਾਹਮਣੇ ਗੱਲਬਾਤ ਇੱਕ ਮੌਕਾ ਅਤੇ ਲੋੜ ਹੈ। ਇਹ ਬੁਰਾ ਨਹੀਂ ਹੈ। ਆਓ ਦੇਖੀਏ ਕਿ ਨਤੀਜੇ ਕੀ ਨਿਕਲਦੇ ਹਨ।’ “ਮੈਂ ਦੂਜੇ ਦੇਸ਼ਾਂ ਦੀਆਂ ਸੰਸਦਾਂ ਨੂੰ ਅਪੀਲ ਕਰਨਾ ਜਾਰੀ ਰੱਖਾਂਗਾ ਅਤੇ ਉਨ੍ਹਾਂ ਨੂੰ ਮਾਰੀਉਪੋਲ ਵਰਗੇ ਘੇਰੇ ਹੋਏ ਸ਼ਹਿਰਾਂ ਵਿੱਚ ਗੰਭੀਰ ਸਥਿਤੀ ਬਾਰੇ ਯਾਦ ਕਰਾਵਾਂਗਾ।” ਯੂਕਰੇਨ ਦੀਆਂ ਹਥਿਆਰਬੰਦ ਬਲਾਂ ਦਾ ਧੰਨਵਾਦ ਕਰਦੇ ਹੋਏ, ਜ਼ੇਲੇਂਸਕੀ ਨੇ ਕਿਹਾ ਕਿ ਉਹ ਕਬਜ਼ੇ ਵਾਲੇ ਸ਼ਹਿਰਾਂ ਨੂੰ ਵਾਪਸ ਲੈ ਰਹੇ ਹਨ ਅਤੇ ਕੁਝ ਹਿੱਸਿਆਂ ਵਿੱਚ ਉਹ ਅੱਗੇ ਵੀ ਵਧ ਰਹੇ ਹਨ। ਇਹ ਬਹੁਤ ਹੀ ਸ਼ਲਾਘਾਯੋਗ ਹੈ।

Also Read: ‘ਘਰ-ਘਰ ਰਾਸ਼ਨ ਯੋਜਨਾ’ ਦੇ ਐਲਾਨ ‘ਤੇ ਬੋਲੇ ਕੇਜਰੀਵਾਲ, ਪੰਜਾਬ ‘ਚ ਜ਼ਰੂਰ ਹੋਵੇਗੀ ਲਾਗੂ 

ਇਸ ਤੋਂ ਪਹਿਲਾਂ ਐਤਵਾਰ ਨੂੰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਦੇ ਵੋਟਰਾਂ ਨੂੰ ਦੇਸ਼ ਤੋਂ ਰੂਸੀ ਫੌਜਾਂ ਦੀ ਵਾਪਸੀ ਤੋਂ ਬਾਅਦ, ਨਿਰਪੱਖਤਾ ਅਤੇ ਨਾਟੋ ਤੋਂ ਬਾਹਰ ਰਹਿਣ ਦੀ ਸਹਿਮਤੀ ਦੇ ਮੁੱਦੇ ‘ਤੇ ਰਾਏਸ਼ੁਮਾਰੀ ਕਰਵਾਉਣੀ ਚਾਹੀਦੀ ਹੈ। ਦੂਜੇ ਪਾਸੇ ਯੂਕਰੇਨ ਦੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਕਿਰੀਲੋ ਬੁਡਾਨੋਵ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਨੂੰ ਦੋ ਟੁਕੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਸਕਦਾ ਹੈ। ਰੱਖਿਆ ਮੰਤਰਾਲੇ ਦੇ ਇਕ ਬਿਆਨ ਮੁਤਾਬਕ ਬੁਡਾਨੋਵ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਹ ਪੂਰੇ ਦੇਸ਼ (ਯੂਕਰੇਨ) ਨੂੰ ਨਿਗਲ ਨਹੀਂ ਸਕਦੇ, ਇਸ ਲਈ ਉਹ ਸ਼ਾਇਦ ‘ਕੋਰੀਆਈ ਦ੍ਰਿਸ਼’ ਦੇ ਤਹਿਤ ਯੂਕਰੇਨ ਨੂੰ ਵੰਡਣ ਦੀ ਕੋਸ਼ਿਸ਼ ਕਰਨਗੇ। ਉਸ ਦਾ ਇਸ਼ਾਰਾ ਉੱਤਰੀ ਅਤੇ ਦੱਖਣੀ ਕੋਰੀਆ ਦਰਮਿਆਨ ਦਹਾਕਿਆਂ ਪੁਰਾਣੀ ਵੰਡ ਵੱਲ ਸੀ।

Leave a Reply

Your email address will not be published. Required fields are marked *