ਹਰਿਆਣਾ ‘ਚ ਵਾਪਰਿਆ ਹਾਦਸਾ, ਪਿਕਅੱਪ ਜੀਪ ਪਲਟਣ ਕਾਰਨ 3 ਔਰਤਾਂ ਦੀ ਮੌਤ

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਪਿਕਅੱਪ ਜੀਪ ਦੇ ਪਲਟਣ ਨਾਲ 3 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ ‘ਚੋਂ…

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਪਿਕਅੱਪ ਜੀਪ ਦੇ ਪਲਟਣ ਨਾਲ 3 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਸ਼ਨੀਵਾਰ ਨਾਰਨੌਂਦ ‘ਚ ਹਿਸਾਰ-ਜੀਂਦ ਮਾਰਗ ‘ਤੇ ਹੋਇਆ। ਹਿਸਾਰ ਦੇ ਰਾਜਥਲ ਪਿੰਡ ਦੀਆਂ 14 ਔਰਤਾਂ ਦਾ ਸਮੂਹ ਪਿਕਅਪ ਜੀਪ ‘ਤੇ ਭਿਵਾਨੀ ਦੇ ਸੈਨੀਵਾਸ ਪਿੰਡ ਗਈਆਂ ਸਨ। ਜਦੋਂ ਉਹ ਵਾਪਸ ਆ ਰਹੀਆਂ ਸੀ ਤਾਂ ਅਚਾਨਕ ਨਾਰਨੌਂਦ ‘ਚ ਉਨ੍ਹਾਂ ਦੀ ਜੀਪ ਦੇ ਸਾਹਮਣੇ ਇਕ ਅਵਾਰਾ ਜਾਨਵਰ ਆ ਗਿਆ। 

Also Read: ਬੁਰੇ ਫਸੇ ਇਮਰਾਨ ਖਾਨ, ਵਿਰੋਧੀ ਧਿਰ ਨੇ OIC ਮੀਟਿੰਗ ‘ਚ ਰੁਕਾਵਟ ਪਾਉਣ ਦੀ ਦਿੱਤੀ ਚੇਤਾਵਨੀ

ਪੁਲਿਸ ਨੇ ਕਿਹਾ ਕਿ ਡਰਾਈਵਰ ਨੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਿਆ। ਮ੍ਰਿਤਕਾਂ ਦੀ ਪਛਾਣ ਵੀਰਮਤੀ ਮਾਨ (57), ਕ੍ਰਿਸ਼ਨਾ (65) ਅਤੇ ਰਾਣੀ ਪੰਡਿਤ (47) ਦੇ ਰੂਪ ‘ਚ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਾਂਸੀ ਅਤੇ ਹਿਸਾਰ ਦੇ ਹਸਪਤਾਲਾਂ ‘ਚ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ‘ਚ ਜੀਪ ਡਰਾਈਵਰ ਵੀ ਸ਼ਾਮਲ ਹੈ।

Also Read: ਕੇਜਰੀਵਾਲ ਦਾ ਆਪ ਵਿਧਾਇਕਾਂ ਦੇ ਨਾਂ ਸੁਨੇਹਾ, ਕਿਹਾ-‘ਮੈਂ ਅੱਜ ਬਹੁਤ ਖੁਸ਼ ਤੇ ਭਾਵੁਕ ਹਾਂ’

Leave a Reply

Your email address will not be published. Required fields are marked *