ਕਰਨਾਟਕ ‘ਚ ਵਾਪਰਿਆ ਵੱਡਾ ਬੱਸ ਹਾਦਸਾ, 8 ਹਲਾਕ

ਬੈਂਗਲੁਰੂ- ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਨਿੱਜੀ ਬੱਸ ਪਲਟ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਗੰਭੀਰ…

ਬੈਂਗਲੁਰੂ- ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਨਿੱਜੀ ਬੱਸ ਪਲਟ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ‘ਚ ਜੀਵਨ ਲਈ ਸੰਘਰਸ਼ ਕਰ ਰਹੇ ਹਨ। 

Also Read: ਪੰਜਾਬ ਕੈਬਨਿਟ ਦੀ ਪਹਿਲੀ ਲਿਸਟ ‘ਚ ਵੱਡੇ ਚਿਹਰਿਆਂ ਨੂੰ ਨਹੀਂ ਮਿਲੀ ਥਾਂ, ਚੋਣਾਂ ਤੋਂ ਪਹਿਲਾਂ ਸੀ ਇਹ ਤਿਆਰੀ

ਸ਼ੁਰੂਆਤੀ ਜਾਂਚ ‘ਚ ਡਰਾਈਵਰ ਦੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੀ ਗੱਲ ਸਾਹਮਣੇ ਆਈ ਹੈ। ਜਿਸ ਕਾਰਨ ਇਹ ਹਾਦਸਾ ਹੋਇਆ। ਪੁਲਸ ਅਨੁਸਾਰ ਐੱਸ.ਵੀ.ਟੀ. ਟਰੈਵਲਜ਼ ਦੀ ਬੱਸ ‘ਚ 60 ਤੋਂ ਵਧ ਯਾਤਰੀ ਸਵਾਰ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਸੜਕ ‘ਤੇ ਬਿਖਰੀਆਂ ਪਈਆਂ ਸਨ। 

Also Read: ਮਾਨ ਸਰਕਾਰ ਦੀ ਨਵੀਂ ਕੈਬਿਨੇਟ, ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਲਿਆ ਹਲਫ

Leave a Reply

Your email address will not be published. Required fields are marked *