PSEB ਵਲੋਂ ਇਸ ਕਲਾਸ ਦੇ 4 ਪੇਪਰ ਮੁਲਤਵੀ, ਪੜ੍ਹੋ ਖਬਰ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 5ਵੀਂ ਜਮਾਤ ਦੇ ਟਰਮ 2 ਦੀਆਂ ਪ੍ਰੀਖਿਆਵਾਂ ਜੋ ਕਿ 15 ਤੋਂ 23 ਮਾਰਚ ਤਕ ਹੋਣੀਆਂ ਸਨ, ਵਿਚੋਂ…

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 5ਵੀਂ ਜਮਾਤ ਦੇ ਟਰਮ 2 ਦੀਆਂ ਪ੍ਰੀਖਿਆਵਾਂ ਜੋ ਕਿ 15 ਤੋਂ 23 ਮਾਰਚ ਤਕ ਹੋਣੀਆਂ ਸਨ, ਵਿਚੋਂ ਕੁਝ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 15, 16, 17 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਤੋਂ ਇਲਾਵਾ 21 ਮਾਰਚ ਵਾਲੇ ਪੇਪਰ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੇ ਗਏ ਹਨ। 

Also Read: ਪੁਰਾਣੇ ਵਾਹਨਾਂ ਦੀ ਮੁੜ ਰਜਿਸਟ੍ਰੇਸ਼ਨ ਬਣੀ ਮੁਸੀਬਤ, ਲੱਗੇਗਾ 8 ਗੁਣਾ ਚਾਰਜ

ਕੰਟਰੋਲ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਉਪਰੋਕਤ ਦੱਸੀਆਂ ਪ੍ਰੀਖਿਆਵਾਂ ਤੋਂ ਇਲਾਵਾ 22 ਅਤੇ 23 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਪਹਿਲਾਂ ਜਾਰੀ ਕੀਤੀ ਡੇਟਸ਼ੀਟ ਦੇ ਸ਼ਡਿਊਲ ਅਨੁਸਾਰ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਮੁਲਤਵੀ ਪ੍ਰੀਖਿਆਵਾਂ ਸੰਬੰਧੀ ਡੇਟਸ਼ੀਟ ਜਾਂ ਸਮਾਂ-ਸਾਰਨੀ ਅਤੇ ਮੀਤੀਆਂ ਸਬੰਧੀ ਸ਼ਡਿਊਲ 15 ਮਾਰਚ ਤਕ ਬੋਰਡ ਦੀ ਅਧਿਕਾਰਤ ਵੈੱਬਸਾਈਟ ਉੱਤੇ ਨਸ਼ਰ ਕਰ ਦਿੱਤੀ ਜਾਵੇਗੀ।

Also Read: ਹਾਰ ਤੋਂ ਬਾਅਦ ਪੰਜਾਬ ਕਾਂਗਰਸ ‘ਚ ਤਕਰਾਰ, ਸੁਨੀਲ ਜਾਖੜ ਨੇ ਕੀਤੇ ਤਿੱਖੇ ਸ਼ਬਦੀ ਹਮਲੇ

Leave a Reply

Your email address will not be published. Required fields are marked *