ਰੂਸ ਨੇ ਯੁਕਰੇਨ ਵਿਚ ਸੀਜ਼ਫਾਇਰ ਦਾ ਕੀਤਾ ਐਲਾਨ, ਫਸੇ ਲੋਕਾਂ ਨੂੰ ਕੱਢਣ ਲਈ ਫੈਸਲਾ

ਕੀਵ : ਰੂਸ ਦੇ ਮੀਡੀਆ ਆਉਟਲੇਟ (Russian media outlets) ਸਪੁਟਨਿਕ ਦੀ ਰਿਪੋਰਟ ਅਨੁਸਾਰ, ਨਾਗਰਿਕਾਂ ਲਈ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਲਈ ਰੂਸ ਨੇ ਯੂਕਰੇਨ (Ukraine) ਵਿੱਚ 06:00…

ਕੀਵ : ਰੂਸ ਦੇ ਮੀਡੀਆ ਆਉਟਲੇਟ (Russian media outlets) ਸਪੁਟਨਿਕ ਦੀ ਰਿਪੋਰਟ ਅਨੁਸਾਰ, ਨਾਗਰਿਕਾਂ ਲਈ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਲਈ ਰੂਸ ਨੇ ਯੂਕਰੇਨ (Ukraine) ਵਿੱਚ 06:00 GMT ਤੋਂ ਜੰਗਬੰਦੀ ਦਾ ਐਲਾਨ ਕੀਤਾ। ਇਸ ਵਿਚ ਕਿਹਾ  ਗਿਆ ਹੈ ਕਿ ਜਦੋਂ ਤੱਕ ਇਥੇ ਫਸੇ ਹੋਏ ਲੋਕਾਂ ਨੂੰ ਕੱਢ ਲਿਆ ਜਾਂਦਾ, ਉਦੋਂ ਤੱਕ ਹਮਲੇ ਨਹੀਂ ਕੀਤੇ ਜਾਣਗੇ। ਦੱਸ ਦਈਏ ਕਿ ਬੀਤੇ 10 ਦਿਨ ਤੋਂ ਯੁਕਰੇਨ (Ukraine) ਵਿਚ ਜੰਗ ਜਾਰੀ ਹੈ। ਰੂਸ ਲਗਾਤਾਰ ਯੁਕਰੇਨ ‘ਤੇ ਹਮਲੇ ਕਰ ਰਿਹਾ ਹੈ। ਇਸ ਵਿਚਾਲੇ ਇਹ ਜਾਣਕਾਰੀ ਆਈ ਹੈ ਕਿ ਰੂਸ ਨੇ ਹੁਣ ਸੀਜ਼ਫਾਇਰ (Ceasefire) ਦੀ ਗੱਲ ਕਹੀ ਹੈ। ਦੱਸ ਦਈਏ ਕਿ ਦੋਹਾਂ ਦੇਸ਼ਾਂ ਵਿਚਾਲੇ 2 ਦੌਰ ਦੀ ਵਾਰਤਾ ਹੋ ਚੁੱਕੀ ਹੈ। ਜਦੋਂ ਕਿ ਤੀਜੇ ਦੌਰ ਦੀ ਗੱਲ ਲਗਭਗ ਅੱਜ ਜਾਂ ਕਲ ਵਿਚ ਹੋ ਸਕਦੀ ਹੈ। Also Read : ਯੁਕਰੇਨ ਤੋਂ ਵਤਨ ਪਰਤੇ ਮੈਡੀਕਲ ਸਟੂਡੈਂਟ ਲਈ FMGL ਰੈਗੂਲੇਸ਼ਨ ਐਕਟ ਨੇ ਕੀਤਾ ਇਹ ਬਦਲਾਅ

Russia Declares Ceasefire In Ukraine To Open Humanitarian Corridors For  Civilians: Report

ਜ਼ਿਕਰਯੋਗ ਹੈ ਕਿ ਯੁਕਰੇਨ ਵਿਚ ਅਜੇ ਵੀ ਕਈ ਲੋਕ ਫਸੋ ਹੋਏ ਹਨ। ਇਸ ਵਿਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਅਜਿਹੇ ਵਿਚ ਉਨ੍ਹਾਂ ਸਾਰੇ ਲੋਕਾਂ ਲਈ ਇਹ ਰਾਹਤ ਦੀ ਖਬਰ ਹੈ। 24 ਫਰਵਰੀ ਤੋਂ ਜਾਰੀ ਦੋ ਦੋਸ਼ਾਂ ਵਿਚਾਲੇ ਜੰਗ ਦੀਆਂ ਖਬਰਾਂ ਵਿਚਾਲੇ 5 ਮਾਰਚ ਯਾਨੀ ਸ਼ਨੀਵਾਰ ਨੂੰ ਰਾਹਤ ਦੀ ਖਬਰ ਆਈ ਹੈ। ਦੱਸ ਦਈਏ ਕਿ ਯੁਕਰੇਨ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਸੀਜ਼ਫਾਇਰ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਸੀਜ਼ਫਾਇਰ ਦੇ ਤਹਿਤ ਯੁਕਰੇਨ ਦੇ ਵੋਲਨੋਵਾਖਾ ਦੇ ਡੀ.ਪੀ.ਆਰ. ਸ਼ਹਿਰ ਵਿਚ ਇਕ ਹਿਊਮਨ ਕੋਰੀਡੋਰ ਬਣਾਇਆ ਜਾਵੇਗਾ। ਇਸ ਦੇ ਰਾਹੀਂ ਫਸੇ ਹੋਏ ਲੋਕਾਂ ਨੂੰ ਕੱਢਿਆ ਜਾਵੇਗਾ। ਦੱਸ ਦਈਏ ਕਿ ਇਸ ਥਾਂ ‘ਤੇ ਯੁਕਰੇਨੀ ਫੌਜ ਵੀ ਤਾਇਨਾਤ ਸੀ। ਇਸ ਸੀਜ਼ਫਾਇਰ ਨਾਲ ਯੁਕਰੇਨ ਨੂੰ ਰਾਹਤ ਮਿਲੇਗੀ।

Leave a Reply

Your email address will not be published. Required fields are marked *