‘ਹੁਣ ਤੱਕ 18 ਹਜ਼ਾਰ ਭਾਰਤੀਆਂ ਨੇ ਛੱਡਿਆ ਯੁਕਰੇਨ’, ਯੁਕਰੇਨ ਸੰਕਟ ‘ਤੇ ਵਿਦੇਸ਼ ਮੰਤਰਾਲਾ ਦਾ ਬਿਆਨ 

ਨਵੀਂ ਦਿੱਲੀ :  ਵਿਦੇਸ਼ ਮੰਤਰਾਲਾ (Ministry of Foreign Affairs) ਦੇ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਦੱਸਿਆ ਕਿ ਹੁਣ ਤੱਕ ਕੁੱਲ 18 ਹਜ਼ਾਰ ਭਾਰਤੀਆਂ ਨੇ…

ਨਵੀਂ ਦਿੱਲੀ :  ਵਿਦੇਸ਼ ਮੰਤਰਾਲਾ (Ministry of Foreign Affairs) ਦੇ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਦੱਸਿਆ ਕਿ ਹੁਣ ਤੱਕ ਕੁੱਲ 18 ਹਜ਼ਾਰ ਭਾਰਤੀਆਂ ਨੇ ਯੁਕਰੇਨ (Ukraine) ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਗੰਗਾ (Operation Ganga) ਦੀ ਰਫਤਾਰ ਲਗਾਤਾਰ ਵੱਧਦੀ ਜਾ ਰਹੀ ਹੈ। ਇਕ ਦਿਨ ਵਿਚ 15 ਫਲਾਈਟਸ ਰਾਹੀਂ 3 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ 30 ਫਲਾਈਟਸ (30 flights) ਰਾਹੀਂ 6400 ਭਾਰਤੀਆਂ (6400 Indians) ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਨੇ ਸੰਕਟ ਦੌਰਾਨ (During the crisis) ਮਦਦ ਲਈ ਯੁਕਰੇਨ (Ukraine) ਅਤੇ ਉਸ ਦੇ ਗੁਆਂਢੀ ਦੇਸ਼ਾਂ (Neighboring countries) ਨੂੰ ਧੰਨਵਾਦ ਦਿੱਤਾ ਹੈ। Also Read : ਪੁਜਾਰਾ-ਰਹਾਣੇ ਅਜੇ ਵੀ ਕਰ ਸਕਦੇ ਨੇ ਵਾਪਸੀ, ਕਪਤਾਨ ਰੋਹਿਤ ਨੇ ਦਿੱਤੇ ਸੰਕੇਤ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਕਲ 15 ਅਤੇ ਅਗਲੇ 24 ਘੰਟਿਆਂ ਵਿਚ 18 ਫਲਾਈਟਸ ਤੈਅ ਹੈ। ਰੋਮਾਨੀਆ ਵਿਚ ਇਕ ਨਵੀਂ ਥਾਂ ਸੁਚਿਆਵਾ ਦੀ ਪਛਾਣ ਕੀਤੀ ਗਈ ਹੈ ਜਿੱਥੋਂ ਫਲਾਈਟਸ ਰਾਹੀਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਨੂੰ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਦਾ ਕੋਸ਼ਿਸ਼ ਜ਼ਿਆਦਾ ਉਡਾਣਾਂ ਤੈਅ ਕਰਨਾ ਹੈ। ਵਿਦੇਸ਼ ਮੰਤਰਾਲਾ ਵਲੋਂ ਜਾਣਕਾਰੀ ਦਿੱਤੀ ਗਈ ਕਿ ਭਾਰਤੀਆਂ ਲਈ ਖਾਣਾ ਅਤੇ ਰਹਿਣ ਦਾ ਇੰਤਜ਼ਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 2-3 ਦਿਨਾਂ ਵਿਚ ਅਸੀਂ ਹੋਰ ਲੋਕਾਂ ਨੂੰ ਵਾਪਸ ਲਿਆਵਾਂਗੇ। ਬੁਲਾਰੇ ਨੇ ਦੱਸਿਆ ਕਿ ਬਦਕਿਸਮਤੀ ਨਾਲ ਯੁਕਰੇਨ ਵਿਚ ਹਿੰਸਾ ਦੇ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਭਾਰਤ ਸਰਕਾਰ ਲਗਾਤਾਰ ਯੁਕਰੇਨ ਅਤੇ ਰੂਸੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਯੁਕਰੇਨ ਵਿਚ ਅਜੇ ਵੀ ਹਜ਼ਾਰਾਂ ਭਾਰਤੀ ਹਨ। ਐਡਵਾਇਜ਼ਰੀ ਜਾਰੀ ਹੋਣ ਤੋਂ ਬਾਅਦ ਵੀ ਕੁਝ ਭਾਰਤੀ ਖਾਰਕੀਵ ਵਿਚ ਵੀ ਹਨ। ਜੋ ਲੋਕ ਖਾਰਕੀਵ ਨਹੀਂ ਛੱਡ ਸਕੇ ਹਨ, ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਟ੍ਰੇਨ ਰਾਹੀਂ ਖਾਰਕੀਵ ਤੋਂ ਨਿਕਲਣ। Also Read : ਰੂਸ-ਯੁਕਰੇਨ ਜੰਗ ਨੇ ਦਿਖਾਇਆ ਕ੍ਰਿਪਟੋਕਰੰਸੀ ਕਿਉਂ ਹੈ ਜ਼ਰੂਰੀ, ਜਾਣੋ ਕਾਰਣ

1st batch of Indian students leave Ukraine, to be evacuated from Romania |  Latest News India - Hindustan Times
ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਦੀ ਐਡਵਾਇਜ਼ਰੀ ਮੁਤਾਬਕ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਨੇ ਖਾਰਕੀਵ ਛੱਡਿਆ। ਉਹ ਨੇੜਲੇ ਪੇਸੋਚਿਨ ਵਿਚ ਹਨ। ਉਨ੍ਹਾਂ ਦੀ ਅੰਦਾਜ਼ਨ ਗਿਣਤੀ 1000 ਹੈ। ਅਰਿੰਦਮ ਬਾਗਚੀ ਨੇ ਦੱਸਿਆ ਕਿ ਸ਼ੁਰੂਆਤ ਵਿਚ 20,000 ਭਾਰਤੀ ਨਾਗਰਿਕਾਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਸੀ। ਪਰ ਕਈ ਅਜਿਹੇ ਵੀ ਸਨ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ। ਸਾਡਾ ਅੰਦਾਜ਼ਾ ਹੈ ਕਿ ਕੁਝ ਸੌ ਨਾਗਰਿਕ ਅਜੇ ਵੀ ਖਾਰਕੀਵ ਵਿਚ ਹਨ। ਸਾਡੀ ਪਹਿਲ ਵਿਦਿਆਰਥੀਆਂ ਨੂੰ ਕਿਸੇ ਵੀ ਸੰਭਵ ਤਰੀਕੇ ਨਾਲ ਸੁਰੱਖਿਅਤ ਬਾਹਰ ਲਿਆਉਣਾ ਹੈ। ਦੱਸਿਆ ਗਿਆ ਹੈ ਕਿ ਸੁਮੀ ਵਿਚ ਕੁਝ ਭਾਰਤੀ ਹੋ ਸਕਦੇ ਹਨ। ਅਸੀਂ ਸੰਪਰਕ ਵਿਚ ਹਾਂ ਅਤੇ ਸਾਰੇ ਰਸਤਿਆਂ ਦੀ ਵਰਤੋਂ ਰਾਹੀਂ ਉਨ੍ਹਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਉਥੇ ਹੀ ਯੁਕਰੇਨ ਵਿਚ ਭਾਰਤੀਆਂ ਨੂੰ ਬੰਧਕ ਬਣਾਏ ਜਾਣ ਦੇ ਦੋਸ਼ ‘ਤੇ ਮੰਤਰਾਲਾ ਵਲੋਂ ਕਿਹਾ ਗਿਆ ਕਿ ਸਾਨੂੰ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਨਹੀਂ ਹੈ। ਵਿਦੇਸ਼ ਸਕੱਤਰ ਨੇ ਯੁਕਰੇਨ ਦੇ ਡਿਪਟੀ ਵਿਦੇਸ਼ ਸਕੱਤਰ ਨਾਲ ਗੱਲ ਕੀਤੀ ਹੈ।

 

Leave a Reply

Your email address will not be published. Required fields are marked *