ਨਵੀਂ ਦਿੱਲੀ : ਭਾਰਤੀ ਟੀਮ (Indian team) ਲੰਬੇ ਸਮੇਂ ਬਾਅਦ ਚੇਤੇਸ਼ਵਰ ਪੁਜਾਰਾ (Cheteshwar Pujara) ਅਤੇ ਅਜਿੰਕਿਯਾ ਰਹਾਣੇ (Ajinkya Rahane) ਵਰਗੇ ਸੀਨੀਅਰ ਬੱਲੇਬਾਜ਼ਾਂ (Senior batsmen) ਤੋਂ ਬਿਨਾਂ ਮੈਦਾਨ 'ਤੇ ਉਤਰੇਗੀ। ਲਗਾਤਾਰ ਖਰਾਬ ਪ੍ਰਦਰਸ਼ਨ (Poor performance) ਤੋਂ ਬਾਅਦ ਟੀਮ ਮੈਨੇਜਮੈਂਟ (Team management) ਨੇ ਇਨ੍ਹਾਂ ਦੋਹਾਂ ਖਿਡਾਰੀਆਂ (Both players) ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਹਾਲਾਂਕਿ ਮੋਹਾਲੀ ਵਿਚ ਸ਼੍ਰੀਲੰਕਾ (Sri Lanka in Mohali) ਦੇ ਖਿਲਾਫ ਟੈਸਟ ਸੀਰੀਜ਼ (Test series) ਦੀ ਸ਼ੁਰੂਆਤ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ (Captain Rohit Sharma) ਨੇ ਇਹ ਵੀ ਸਾਫ ਕੀਤਾ ਕਿ ਇਨ੍ਹਾਂ ਦੋਹਾਂ ਸੀਨੀਅਰ ਖਿਡਾਰੀਆਂ (Senior players) ਦੀ ਟੀਮ ਵਿਚ ਵਾਪਸੀ ਲਈ ਰਸਤਾ ਅਜੇ ਬੰਦ ਨਹੀਂ ਹੋਇਆ ਹੈ। Also Read : ਰੂਸ-ਯੁਕਰੇਨ ਜੰਗ ਨੇ ਦਿਖਾਇਆ ਕ੍ਰਿਪਟੋਕਰੰਸੀ ਕਿਉਂ ਹੈ ਜ਼ਰੂਰੀ, ਜਾਣੋ ਕਾਰਣ
ਮੋਹਾਲੀ ਟੈਸਟ ਤੋਂ ਪਹਿਲਾਂ ਹੋਈ ਪ੍ਰੈੱਸ ਵਾਰਤਾ ਵਿਚ ਰੋਹਿਤ ਸ਼ਰਮਾ ਨੇ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਦੀ ਜੰਮ ਕੇ ਤਾਰੀਫ ਕੀਤੀ ਹੈ। ਰੋਹਿਤ ਸ਼ਰਮਾ ਨੇ ਕਿਹਾ ਕਿ ਦੇਖੋ ਰਹਾਣੇ ਅਤੇ ਪੁਜਾਰਾ ਦੀ ਥਾਂ ਭਰਨਾ ਸੌਖਾ ਕੰਮ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਰਹਾਣੇ ਅਤੇ ਪੁਜਾਰਾ ਦੀ ਥਾਂ ਕਿਹੜੀ ਟੀਮ ਆਉਣ ਵਾਲੀ ਹੈ। ਤੁਸੀਂ ਦੇਖੋ ਕਿ ਇਨ੍ਹਾਂ ਦੋਹਾਂ ਖਿਡਾਰੀਆਂ ਨੇ ਟੀਮ ਲਈ ਕੀ ਕੀਤਾ ਹੈ, ਤੁਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ, ਇੰਨੇ ਸਾਲਾਂ ਦੀ ਸਖ਼ਤ ਮਿਹਨਤ ਅਤੇ 80-90 ਟੈਸਟ ਖੇਡਣਾ। ਵਿਦੇਸ਼ਾਂ ਵਿਚ ਟੈਸਟ ਵਿਚ ਜਿੱਤ ਅਤੇ ਭਾਰਤ ਟੈਸਟ ਵਿਚ ਨੰਬਰ 1 'ਤੇ ਪਹੁੰਚਿਆ। ਇਨ੍ਹਾਂ ਲੋਕਾਂ ਨੇ ਉਨ੍ਹਾਂ ਸਾਰੀਆਂ ਸਥਿਤੀਆਂ ਵਿਚ ਸਾਡੀ ਮਦਦ ਕੀਤੀ।
ਕਪਤਾਨ ਰੋਹਿਤ ਨੇ ਅੱਗੇ ਆਉਣ ਵਾਲੇ ਸਮੇਂ ਵਿਚ ਦੋਹਾਂ ਖਿਡਾਰੀਆਂ ਦੀ ਥਾਂ ਨੂੰ ਲੈ ਕੇ ਕਿਹਾ ਅਜਿਹਾ ਕੁਝ ਨਹੀਂ ਹੈ ਕਿ ਇਨ੍ਹਾਂ ਲੋਕਾਂ ਨੂੰ ਭਵਿੱਖ ਵਿਚ ਨਹੀਂ ਦੇਖਿਆ ਜਾਵੇਗਾ, ਉਹ ਸਾਡੀਆਂ ਯੋਜਨਾਵਾਂ ਵਿਚ ਹੋਣਗੇ। ਜਿਵੇਂ ਕਿ ਸਿਲੈਕਟਰਸ ਨੇ ਵੀ ਕਿਹਾ ਕਿ ਇਹ ਮੌਜੂਦਾ ਸਮੇਂ ਲਈ ਹੈ ਕਿ ਅਸੀਂ ਉਨ੍ਹਾਂ 'ਤੇ ਵਿਚਾਰ ਨਹੀਂ ਕੀਤਾ। ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਇਸ ਵੇਲੇ ਰਣਜੀ ਟ੍ਰਾਫੀ ਵਿਚ ਹਿੱਸਾ ਲੈ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ ਦੋਹਾਂ ਬੱਲੇਬਾਜ਼ਾਂ ਨੂੰ ਸਾਲਾਨਾ ਕਾਨਟ੍ਰੈਕਟ ਦੀ ਲਿਸਟ ਵਿਚ ਵੀ ਡਿਮੋਟ ਕੀਤਾ ਗਿਆ ਹੈ। ਮੋਹਾਲੀ ਟੈਸਟ ਵਿਚ ਓਪਨਿੰਗ ਕੌਂਬੀਨੇਸ਼ਨ ਨੂੰ ਲੈ ਕੇ ਵੀ ਰੋਹਿਤ ਸ਼ਰਮਾ ਨੇ ਗੱਲ ਕੀਤੀ। ਕਪਤਾਨ ਰੋਹਿਤ ਨੇ ਕਿਹਾ ਕਿ ਮੈਂ ਕਪਤਾਨ ਹਾਂ, ਮੈਂ ਸਾਰਿਆਂ ਨੂੰ ਟੀਮ ਵਿਚ ਦੇਖਣਾ ਪਸੰਦ ਕਰਾਂਗਾ। ਅਸੀਂ ਸਭ ਕੁਝ ਦੇਖਾਂਗੇ ਅਤੇ ਚਰਚਾ ਕਰਾਂਗੇ ਅਤੇ ਫਿਰ ਅਸੀਂ ਇਸ ਬਾਰੇ ਫੈਸਲਾ ਕਰਾਂਗੇ। ਮਯੰਕ, ਸ਼ੁਭਮਨ, ਸ਼੍ਰੇਯਸ ਅਤੇ ਵਿਹਾਰੀ, ਸਾਰੇ ਸ਼ਾਨਦਾਰ ਹਨ ਅਤੇ ਉਹ ਭਾਰਤੀ ਕ੍ਰਿਕਟ ਦਾ ਭਵਿੱਖ ਹਨ। ਪਹਿਲਾਂ ਟੈਸਟ ਵਿਚ ਰੋਹਿਤ ਸ਼ਰਮਾ ਦੇ ਨਾਲ ਮਯੰਕ ਅਗਰਵਾਲ ਪਾਰੀ ਦੀ ਸ਼ੁਰੂਆਤ ਕਰਦੇ ਨਜ਼ਰ ਆ ਸਕਦੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार