200 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਅੱਜ ਰਾਤ ਪਰਤੇਗਾ ਪਹਿਲਾ ਸੀ-17 ਗਲੋਬਮਾਸਟਰ, ਰੋਮਾਨੀਆ ਤੋਂ ਭਰੀ ਸੀ ਉਡਾਣ

ਨਵੀਂ ਦਿੱਲੀ : ਭਾਰਤੀ ਏਅਰ ਫੋਰਸ (Indian Air Force) ਦਾ ਪਹਿਲਾ ਸੀ-17 ਗਲੋਬਮਾਸਟਰ (C-17 Globemaster) ਜਹਾਜ਼ ਅੱਜ ਰਾਤ ਰੋਮਾਨੀਆ (Romania) ਤੋਂ ਪਰਤੇਗਾ, ਜਿਸ ਵਿਚ ਲਗਭਗ…

ਨਵੀਂ ਦਿੱਲੀ : ਭਾਰਤੀ ਏਅਰ ਫੋਰਸ (Indian Air Force) ਦਾ ਪਹਿਲਾ ਸੀ-17 ਗਲੋਬਮਾਸਟਰ (C-17 Globemaster) ਜਹਾਜ਼ ਅੱਜ ਰਾਤ ਰੋਮਾਨੀਆ (Romania) ਤੋਂ ਪਰਤੇਗਾ, ਜਿਸ ਵਿਚ ਲਗਭਗ 200 ਭਾਰਤੀ ਨਾਗਰਿਕ (200 Indian nationals) ਅੱਜ ਰਾਤ 11 ਵਜੇ ਯੁਕਰੇਨ ਤੋਂ ਪਰਤੇਗਾ (Will return from Ukraine)। ਭਾਰਤੀ ਏਅਰਫੋਰਸ (Indian Air Force) ਦੇ ਅਧਿਕਾਰੀਆਂ ਨੇ ਅੱਜ ਤੱਕ ਨੂੰ ਦੱਸਿਆ ਕਿ ਵੀਰਵਾਰ ਸਵੇਰ ਤੱਕ ਦੋ ਹੋਰ ਜਹਾਜ਼ ਪੋਲੈਂਡ (Plane Poland) ਅਤੇ ਹੰਗਰੀ ਤੋਂ ਪਰਤਣਗੇ। ਇੰਡੀਅਨ ਏਅਰ ਫੋਰਸ (Indian Air Force) ਦੇ ਅਧਿਕਾਰੀਆਂ ਨੇ ਦੱਸਿਆ ਕਿ ਆਈ.ਏ.ਐੱਫ. ਨੇ ਹੁਣ ਤੱਕ ਯੁਕਰੇਨ ਤੋਂ ਲੋਕਾਂ ਨੂੰ ਵਾਪਸ ਲਿਆਉਣ ਲਈ 4 ਉਡਾਣਾਂ (4 flights) ਸ਼ੁਰੂ ਕੀਤੀਆਂ ਹਨ। ਆਪ੍ਰੇਸ਼ਨ ਗੰਗਾ (Operation Ganga) ਦੇ ਤਹਿਤ ਚੱਲ ਰਹੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ (Safe return) ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਮੰਗਲਵਾਰ ਨੂੰ ਭਾਰਤੀ ਏਅਰ ਫੋਰਸ (Indian Air Force) ਤੋਂ ਭਾਰਤੀਆਂ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਸਾਡੀ ਏਅਰ ਫੋਰਸ ਦੀਆਂ ਸਮੱਰਥਾਵਾਂ ਦਾ ਲਾਭ ਚੁੱਕਣ ਨਾਲ ਇਹ ਯਕੀਨੀ ਹੋਵੇਗਾ ਕਿ ਘੱਟ ਸਮੇਂ ਵਿਚ ਜ਼ਿਆਦਾ ਲੋਕਾਂ ਨੂੰ ਕੱਢਿਆ ਜਾ ਸਕੇਗਾ। ਇਹ ਮਨੁੱਖੀ ਸਹਾਇਤਾ ਨੂੰ ਵਧੇਰੇ ਕੁਸ਼ਲਤਾ ਨਾਲ ਵੰਡਣ ਵਿਚ ਵੀ ਮਦਦ ਕਰੇਗਾ। ਇਸ ਤੋਂ ਬਾਅਦ ਸੰਭਾਵਨਾ ਜਤਾਈ ਗਈ ਸੀ ਕਿ ਭਾਰਤੀ ਏਅਰ ਫੋਰਸ ਆਪ੍ਰੇਸ਼ਨ ਗੰਗਾ ਦੇ ਤਹਿਤ ਕਈ ਸੀ-17 ਜਹਾਜ਼ ਤਾਇਨਾਤ ਕਰੇਗਾ। Also Read : ਭਾਰਤੀ ਨਾਗਰਿਕ ਖਾਰਕੀਵ ਤੁਰੰਤ ਖਾਲੀ ਕਰਨ, ਐਡਵਾਇਜ਼ਰੀ ਜਾਰੀ ਹੁੰਦੇ ਹੀ ਮਿਜ਼ਾਈਲ ਅਟੈਕ

Coronavirus: IAF's C-17 Globemaster takes flight from Hindon airport to  evacuate Indians from Iran - India News
ਭਾਰਤੀ ਏਅਰ ਫੋਰਸ ਨੇ ਯੁਕਰੇਨ ਤੋਂ ਨਾਗਰਿਕਾਂ ਨੂੰ ਕੱਢਣ ਲਈ ਆਪਣੇ ਸੀ-17 ਜਹਾਜ਼ ਦੇ ਬੇੜੇ ਨੂੰ ਸਟੈਂਡ ਬਾਈ ‘ਤੇ ਰੱਖਿਆ ਹੈ। ਏਅਰ ਫੋਰਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਏਅਰ ਫੋਰਸ ਯੁਕਰੇਨ ਤੋਂ ਸਾਡੇ ਨਾਗਰਿਕਾਂ ਨੂੰ ਕੱਢਣ ਦੀ ਕਿਸੇ ਵੀ ਜ਼ਰੂਰਤ ਲਈ ਤਿਆਰ ਹੈ। ਦੱਸ ਦਈੇ ਕਿ ਅਮਰੀਕੀ ਸੀ-17 ਗਲੋਬਮਾਸਟਰ ਅਤੇ ਆਈ.ਐੱਲ.-76 ਜਹਾਜ਼ ਲਗਭਗ 400 ਯਾਤਰੀਆਂ ਨਾਲ ਲੰਬੀ ਦੂਰੀ ਤੱਕ ਉਡਾਣ ਭਰਣ ਵਿਚ ਸਮਰੱਥ ਹੈ। ਸੀ-17 ਜਹਾਜ਼ ਨੇ ਕਾਬੁਲ ਤੋਂ ਨਾਗਰਿਕਾਂ ਅਤੇ ਅਧਿਕਾਰੀਆਂ ਨੂੰ ਕੱਢਣ ਵਿਚ ਮਦਦ ਕੀਤੀ ਸੀ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਆਪ੍ਰੇਸ਼ਨ ਗੰਗਾ ਭਾਰਤੀ ਨਾਗਰਿਕਾਂ ਨੂੰ ਯੁਕਰੇਨ ਵਿਚੋਂ ਕੱਢਣ ਅਤੇ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਲਈ ਭਾਰਤ ਸਰਕਾਰ ਵਲੋਂ ਚਲਾਇਆ ਗਿਆ ਇਕ ਆਪ੍ਰੇਸ਼ਨ ਹੈ। ਇਸ ਦੇ ਤਹਿਤ ਯੁਕਰੇਨ ਵਿਚ ਪੜ੍ਹਾਈ ਕਰਨ ਵਾਲੇ ਉਨ੍ਹਾਂ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਸ਼ਾਮ ਹੈ ਜੋ ਰੋਮਾਨੀਆ, ਹੰਗਰੀ, ਪੋਲੈਂਡ, ਮੋਲਦੋਵਾ, ਸਲੋਵਾਕੀਆ ਦੇ ਗੁਆਂਢੀ ਦੇਸ਼ਾਂ ਵਿਚ ਚਲੇ ਗਏ ਹਨ। ਭਾਰਤੀ ਏਅਰ ਫੋਰਸ ਨੂੰ 1 ਮਾਰਚ 2022 ਨੂੰ ਆਪ੍ਰੇਸ਼ਨ ਵਿਚ ਲਿਆਂਦਾ ਗਿਆ। ਉਥੇ ਹੀ ਵਿਦੇਸ਼ ਮੰਤਰਾਲਾ ਨੇ ਸਹਾਇਤਾ ਲਈ ਆਪ੍ਰੇਸ਼ਨ ਗੰਗਾ ਲਈ ਇਕ ਸਮਰਪਿਤ ਟਵਿੱਟਰ ਹੈਂਡਲ ਵੀ ਬਣਾਇਆ ਹੈ।

 

Leave a Reply

Your email address will not be published. Required fields are marked *