ਨਵੀਂ ਦਿੱਲੀ- ਯੂਕਰੇਨ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਅਜਿਹੇ ਵਿਚ ਇਥੇ ਫਸੇ ਭਾਰਤੀਆਂ ਦੀ ਚਿੰਤਾ ਵੀ ਵਧ ਰਹੀ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਫਿਰ ਤੋਂ ਉੱਚ ਪੱਧਰੀ ਐਮਰਜੈਂਸੀ ਬੈਠਕ ਬੁਲਾਈ ਹੈ। ਸੂਤਰਾਂ ਮੁਤਾਬਕ ਯੂਕਰੇਨ ਵਿਚ ਫਲੇ ਭਾਰਤੀ ਵਿਦਿਆਰਥੀਆਂ ਦੀ ਨਿਕਾਸੀ ਦੇ ਲਈ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ।
Also Read: ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟ-ਮਾਰ, ਰਾਹੁਲ ਗਾਂਧੀ ਨੇ ਤੁਰੰਤ ਮਦਦ ਦੀ ਕੀਤੀ ਅਪੀਲ
ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਤੇ ਜਨਰਲ ਵੀਕੇ ਸਿੰਘ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ। ਇਹ ਮੰਤਰੀ ਨਿਕਾਸੀ ਮਿਸ਼ਨ ਦੇ ਲਈ ਹੋਰਾਂ ਦੇਸ਼ਾਂ ਨਾਲ ਤਾਲਮੇਲ ਸਥਾਪਿਤ ਕਰਨਗੇ ਤੇ ਉਥੇ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਕਰਨ ਦਾ ਕੰਮ ਕਰਨਗੇ।
Also Read: ਜਬਰ-ਜ਼ਨਾਹ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਦੀ ਫਰਲੋ ਦਾ ਅੱਜ ਆਖਰੀ ਦਿਨ, ਸੁਨਾਰੀਆ ਜੇਲ ਲਈ ਰਵਾਨਾ
ਅਜੇ ਤੱਕ 1100 ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਦੀ ਹੋਈ ਵਾਪਸੀ
ਭਾਰਤੀ ਵਿਦਿਆਰਥੀਆਂ ਦੀ ਨਿਕਾਸੀ ਦੇ ਲਈ ਸਰਕਾਰ ਵਲੋਂ ਆਪਰੇਸ਼ਨ ਗੰਗਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮਿਸ਼ਨ ਦੇ ਤਹਿਤ ਅਜੇ ਤੱਕ ਪੰਜ ਫਲਾਈਟਾਂ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪਰਤੀਆਂ ਹਨ। ਸੋਮਵਾਰ ਸਵੇਰੇ ਵੀ ਇਕ ਫਲਾਈਟ 249 ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪਹੁੰਚੀ। ਇਸ ਤੋਂ ਪਹਿਲਾਂ 26 ਫਰਵਰੀ ਨੂੰ ਇਕ ਤੇ 27 ਫਰਵਰੀ ਨੂੰ ਤਿੰਨ ਫਲਾਈਟਾਂ ਦਿੱਲੀ ਪਰਤੀਆਂ ਸਨ। ਇਨ੍ਹਾਂ ਨੂੰ ਰੋਮਾਨੀਆ ਦੇ ਰਸਤਿਓਂ ਲਿਆਂਦਾ ਗਿਆ ਹੈ। ਹੁਣ ਤੱਕ ਤਕਰੀਬਨ 1100 ਵਿਦਿਆਰਥੀਆਂ ਨੂੰ ਯੂਕਰੇਨ ਤੋਂ ਕੱਢਿਆ ਗਿਆ ਹੈ।
Also Read: ਰਾਹਤ ਦੀ ਖਬਰ: ਬੀਤੇ 24 ਘੰਟਿਆਂ ਦਰਮਿਆਨ ਦੇਸ਼ ‘ਚ ਕੋਰੋਨਾ ਦੇ ਸਿਰਫ 8000 ਨਵੇਂ ਮਾਮਲੇ
20 ਹਜ਼ਾਰ ਤੋਂ ਵਧੇਰੇ ਭਾਰਤ ਫਸੇ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੇ ਬਿਆਨ ਮੁਤਾਬਕ ਵਿਦਿਆਰਥੀਆਂ ਤੇ ਹੋਰਾਂ ਲੋਕਾਂ ਨੂੰ ਮਿਲਾ ਕੇ ਤਕਰੀਬਨ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਯੂਕਰੇਨ ਵਿਚ ਰਹਿੰਦੇ ਹਨ। ਭਾਰਤ ਨੇ ਕਿਹਾ ਸੀ ਕਿ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਵੀ ਤਕਰੀਬਨ 18000 ਭਾਰਤੀ ਯੂਕਰੇਨ ਵਿਚ ਫਸੇ ਹੋਏ ਹਨ। ਭਾਰਤੀ ਦੂਤਘਰ ਵਲੋਂ ਲਗਾਤਾਰ ਇਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਸਾਰੇ ਵਿਦਿਆਰਥੀਆਂ ਨੂੰ ਯੂਕਰੇਨ ਦੇ ਪੱਛਮੀ ਇਲਾਕਿਆਂ ਵਿਚ ਜਾਣ ਲਈ ਕਿਹਾ ਗਿਆ ਸੀ।



