ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟ-ਮਾਰ, ਰਾਹੁਲ ਗਾਂਧੀ ਨੇ ਤੁਰੰਤ ਮਦਦ ਦੀ ਕੀਤੀ ਅਪੀਲ

ਨਵੀਂ ਦਿੱਲੀ- ਯੂਕਰੇਨ ‘ਚ ਫਸੇ ਭਾਰਤੀ ਮੈਡੀਕਲ ਵਿਦਿਆਰਥੀਆਂ ‘ਤੇ ਹਮਲੇ ਅਤੇ ਹਿੰਸਾ ਦੀਆਂ ਚਿੰਤਾਜਨਕ ਖਬਰਾਂ ਸਾਹਮਣੇ ਆਈਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਨਾਲ…

ਨਵੀਂ ਦਿੱਲੀ- ਯੂਕਰੇਨ ‘ਚ ਫਸੇ ਭਾਰਤੀ ਮੈਡੀਕਲ ਵਿਦਿਆਰਥੀਆਂ ‘ਤੇ ਹਮਲੇ ਅਤੇ ਹਿੰਸਾ ਦੀਆਂ ਚਿੰਤਾਜਨਕ ਖਬਰਾਂ ਸਾਹਮਣੇ ਆਈਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਸ਼ੇਅਰ ਕਰਕੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ। ਰਾਹੁਲ ਨੇ ਕਿਹਾ ਹੈ ਕਿ ਮੇਰੀ ਸੰਵੇਦਨਾ ਉਨ੍ਹਾਂ ਮੈਡੀਕਲ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨਾਲ ਹੈ ਜੋ ਇਸ ਹਿੰਸਾ ਤੋਂ ਗੁਜ਼ਰ ਰਹੇ ਹਨ। ਕਿਸੇ ਵੀ ਮਾਤਾ-ਪਿਤਾ ਨੂੰ ਇਸ ਦਰਦ ਵਿੱਚੋਂ ਨਹੀਂ ਲੰਘਣਾ ਚਾਹੀਦਾ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਉਥੋਂ ਕੱਢਣ ਦੀ ਯੋਜਨਾ ਤੁਰੰਤ ਸਾਂਝੀ ਕਰਨੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਯੋਜਨਾ ਨੂੰ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਦੱਸੇ, ਨਾਲ ਹੀ ਇਸ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਵੀ ਸਾਂਝਾ ਕਰੇ।

Also Read: ਜਬਰ-ਜ਼ਨਾਹ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਦੀ ਫਰਲੋ ਦਾ ਅੱਜ ਆਖਰੀ ਦਿਨ, ਸੁਨਾਰੀਆ ਜੇਲ ਲਈ ਰਵਾਨਾ

 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ, “ਇਸ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਅਤੇ ਇਨ੍ਹਾਂ ਵੀਡੀਓਜ਼ ਨੂੰ ਦੇਖ ਰਹੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ। ਕਿਸੇ ਵੀ ਮਾਤਾ-ਪਿਤਾ ਨੂੰ ਇਸ ਤੋਂ ਨਹੀਂ ਲੰਘਣਾ ਚਾਹੀਦਾ। ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਤੁਰੰਤ ਉਥੋਂ ਕੱਢਣ ਦੀ ਵਿਸਤ੍ਰਿਤ ਯੋਜਨਾ ਬਣਾਉਣੀ ਚਾਹੀਦੀ ਹੈ। ਫਸੇ ਹੋਏ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਅਸੀਂ ਆਪਣੇ ਅਜ਼ੀਜ਼ਾਂ ਨੂੰ ਨਹੀਂ ਛੱਡ ਸਕਦੇ।

Also Read: ਰਾਹਤ ਦੀ ਖਬਰ: ਬੀਤੇ 24 ਘੰਟਿਆਂ ਦਰਮਿਆਨ ਦੇਸ਼ ‘ਚ ਕੋਰੋਨਾ ਦੇ ਸਿਰਫ 8000 ਨਵੇਂ ਮਾਮਲੇ

ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਵਿੱਚ ਫਸੀਆਂ ਭਾਰਤੀ ਲੜਕੀਆਂ ਅਤੇ ਵਿਦਿਆਰਥੀ ਕਿਸੇ ਵੀ ਤਰੀਕੇ ਨਾਲ ਉਥੋਂ ਨਿਕਲਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਿਦਿਆਰਥੀ ਸਰਹੱਦ ‘ਤੇ ਫਸੇ ਹੋਏ ਹਨ। ਸਰਕਾਰ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਬੰਬਾਰੀ ਤੇ ਰੂਸੀ ਗੋਲੀਆਂ ਕਾਰਨ ਉਹ ਉਥੋਂ ਨਹੀਂ ਨਿਕਲ ਪਾ ਰਹੇ।

Also Read: ‘ਆਪਰੇਸ਼ਨ ਗੰਗਾ’ ਅਧੀਨ 249 ਹੋਰ ਭਾਰਤੀਆਂ ਦੀ ਯੂਕਰੇਨ ਤੋਂ ਹੋਈ ਵਤਨ ਵਾਪਸੀ

Leave a Reply

Your email address will not be published. Required fields are marked *