ਚੰਡੀਗੜ੍ਹ : ਯੁਕਰੇਨ ‘ਤੇ ਰੂਸ (Russia on Ukraine) ਦੇ ਹਮਲੇ ਤੋਂ ਬਾਅਦ ਪੰਜਾਬ ਵਿਚ ਵੀ ਟੈਂਸ਼ਨ (Tensions in Punjab) ਵੱਧ ਗਈ ਹੈ। ਪੰਜਾਬ ਦੇ ਸੀ.ਐਮ. ਚਰਨਜੀਤ ਚੰਨੀ (CM of Punjab Charanjit Channi) ਨੇ ਪੀ.ਐੱਮ. ਨਰਿੰਦਰ ਮੋਦੀ (PM Narendra Modi) ਨੂੰ ਅਪੀਲ ਕੀਤੀ ਕਿ ਯੁਕਰੇਨ ਵਿਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਸੀ.ਐੱਮ. ਚੰਨੀ ਨੇ ਕਿਹਾ ਕਿ ਇਸ ਜੰਗ ਤੋਂ ਉਹ ਚਿੰਤਤ ਹੈ। ਉਨ੍ਹਾਂ ਨੇ ਕਿਹਾ ਕਿ ਜੰਗ ਦੇ ਹਮਲੇ ਝੇਲ ਰਹੇ ਯੁਕਰੇਨ ਤੋਂ ਦੇਸ਼ਵਾਸੀਆਂ ਦੇ ਨਾਲ ਖਾਸ ਤੌਰ ‘ਤੇ ਪੰਜਾਬੀਆਂ ਨੂੰ ਸੁਰੱਖਿਅਤ ਕੱਢਿਆ ਜਾਵੇ। ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (External Affairs Minister S. Jaishankar) ਨੂੰ ਟਵੀਟ ਕੀਤਾ। ਕੈਪਟਨ ਨੇ ਕਿਹਾ ਕਿ ਯੁਕਰੇਨ ਵਿਚ ਖਤਰਨਾਕ ਹਾਲਾਤ ਹੋ ਚੁੱਕੇ ਹਨ। ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਥੇ ਫਸੇ ਭਾਰਤੀਆਂ ਨੂੰ ਸਕੁਸ਼ਲ ਕੱਢਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ। Also Read: ਰੂਸ-ਯੁਕਰੇਨ ਵਿਵਾਦ ਵਿਚਾਲੇ 6 ਭਾਸ਼ਾਵਾਂ ‘ਚ ਰਿਪੋਰਟਿੰਗ ਕਰਨ ਵਾਲਾ ਰਿਪੋਰਟਰ ਆਇਆ ਸੁਰਖੀਆਂ ‘ਚ
ਦੱਸਣਯੋਗ ਹੈ ਕਿ ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਖੂਨ ਵਹਿਣਾ ਸ਼ੁਰੂ ਹੋ ਗਿਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਗੋਲਾਬਾਰੀ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਹਨ ਅਤੇ ਨੌਂ ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਮਾਰੀਉਪੋਲ ਸ਼ਹਿਰ ‘ਚ ਟੈਂਕ ਦੇਖੇ ਗਏ ਹਨ। ਹਵਾਈ ਅੱਡੇ ‘ਤੇ ਵੀ ਹਮਲਾ ਹੋਇਆ ਹੈ। ਯੂਕਰੇਨ ਦੇ ਆਰਮਡ ਫੋਰਸਿਜ਼ ਦੇ ਕਮਾਂਡਰ-ਇਨ-ਚੀਫ਼ ਲੈਫਟੀਨੈਂਟ-ਜਨਰਲ ਵੈਲੇਰੀ ਜ਼ਲੁਜ਼ਨੀ ਨੇ ਕਿਹਾ, “ਅਸੀਂ ਆਪਣੀ ਜ਼ਮੀਨ ‘ਤੇ ਹਾਂ। ਆਤਮ ਸਮਰਪਣ ਨਹੀਂ ਕਰਾਂਗੇ। ਅਸੀਂ ਇਸ ਲੜਾਈ ਨੂੰ ਜਿੱਤਾਂਗੇ।” ਰੂਸ ਨੇ ਕਿਹਾ ਕਿ ਉਸਨੇ ਯੂਕਰੇਨ ਦੀ ਫੌਜੀ ਹਵਾਈ ਰੱਖਿਆ ਸੰਪਤੀਆਂ ਅਤੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਹਮਲਿਆਂ ਨੇ ਯੂਕਰੇਨੀ ਫੌਜੀ ਹਵਾਈ ਰੱਖਿਆ ਸੰਪਤੀਆਂ ਦੇ ਨਾਲ-ਨਾਲ ਯੂਕਰੇਨੀ ਫੌਜੀ ਠਿਕਾਣਿਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਮੰਤਰਾਲੇ ਨੇ ਯੂਕਰੇਨ ਵਿੱਚੋਂ ਲੰਘ ਰਹੇ ਇੱਕ ਰੂਸੀ ਲੜਾਕੂ ਜਹਾਜ਼ ਨੂੰ ਡੇਗਣ ਦੇ ਦਾਅਵੇ ਨੂੰ ਵੀ ਖਾਰਿਜ ਕਰ ਦਿੱਤਾ ਹੈ। ਇਸ ਦੌਰਾਨ ਯੂਕਰੇਨ ਦੀ ਫੌਜ ਨੇ ਕਿਹਾ ਕਿ ਉਸਨੇ ਪੰਜ ਰੂਸੀ ਜਹਾਜ਼ਾਂ ਨੂੰ ਡੇਗਿਆ ਹੈ।



