ਅੰਮ੍ਰਿਤਸਰ : ਯੁਕਰੇਨ (Ukraine) ਦੇ ਤਾਜ਼ਾ ਹਾਲਾਤ ਜਿਹੋ ਜਿਹੇ ਹਨ, ਉਨ੍ਹਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਖਾਸਤੌਰ ‘ਤੇ ਉਹ ਲੋਕ ਚਿੰਤਾ ਵਿਚ ਹਨ, ਜਿਨ੍ਹਾਂ ਦੇ ਬੱਚੇ ਉਥੇ ਪੜ੍ਹਣ ਲਈ ਗਏ ਹਨ। ਅੰਮ੍ਰਿਤਸਰ (Amritsar) ਦੇ ਤਕਰੀਬਨ 15 ਬੱਚੇ ਯੁਕਰੇਨ (Ukraine) ਵਿਚ ਇਸ ਵੇਲੇ ਐੱਮ.ਬੀ.ਬੀ.ਐੱਸ. (MBBS) ਕਰਨ ਗਏ ਹੋਏ ਹਨ। ਇਨ੍ਹਾਂ ਵਿਚੋਂ 6 ਸਹੇਲੀਆਂ ਦਾ ਇਕ ਗਰੁੱਪ ਖਾਰਕੀਵ ਸ਼ਹਿਰ (Kharkiv city) ਵਿਚ ਰਹਿੰਦਾ ਹੈ। ਅੰਮ੍ਰਿਤਸਰ ਦੇ ਪ੍ਰੀਤ ਨਗਰ (Preet Nagar of Amritsar) ਦੀ ਵਸਨੀਕ ਆਕ੍ਰਿਤੀ ਸ਼ਰਮਾ (Aakriti Sharma) ਨੇ ਆਪਣੇ ਮਾਤਾ-ਪਿਤਾ ਨੂੰ ਵੀਡੀਓ ਭੇਜੀ ਹੈ, ਜਿਸ ਵਿਚ ਉਸ ਨੇ ਉਥੋਂ ਦੇ ਤਾਜ਼ਾ ਹਾਲਾਤਾਂ ਬਾਰੇ ਦੱਸਿਆ ਹੈ। ਆਕ੍ਰਿਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਦਾ ਸਾਮਾਨ ਲੈਣ ਲਈ ਏ.ਟੀ.ਐੱਮ. (ATM) ਤੋਂ ਪੈਸੇ ਕਢਵਾਉਣ ਲਈ ਆਪਣੀ ਬਿਲਡਿੰਗ ਤੋਂ ਬਾਹਰ ਆਈ ਹੈ। ਖਾਰਕੀਵ ਵਿਚ ਗ੍ਰੋਸਰੀ ਸਟੋਰਸ (Grocery stores in Kharkiv) ਦੇ ਸਾਹਮਣੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ ਅਤੇ ਲੋਕ ਗ੍ਰੋਸਰੀ ਸਟੋਰ (Grocery store) ਕਰ ਰਹੇ ਹਨ ਤਾਂ ਜੋ ਅੱਗੋਂ ਦੇ ਹਾਲਾਤਾਂ ਨਾਲ ਨਜਿੱਠਿਆ ਜਾ ਸਕੇ। Also Read : ਰੂਸ-ਯੁਕਰੇਨ ਜੰਗ : CM ਚੰਨੀ ਤੇ ਕੈਪਟਨ ਨੇ ਕੀਤੀ ਮੰਗ, ਪੰਜਾਬੀਆਂ ਨੂੰ ਕੱਢਿਆ ਜਾਵੇ ਸੁਰੱਖਿਅਤ
ਆਕ੍ਰਿਤੀ ਨੇ ਇਕ ਵੀਡੀਓ ਵਿਚ ਏ.ਟੀ.ਐੱਮ. ਦੇ ਬਾਹਰ ਦੀ ਲੰਬੀ ਲਾਈਨ ਵੀ ਦਿਖਾਈ। ਅੰਮ੍ਰਿਤਸਰ ਵਿਚ ਰਹਿ ਰਹੇ ਆਕ੍ਰਿਤੀ ਦੇ ਪਿਤਾ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪੂਰੀ ਤਰ੍ਹਾਂ ਸੁਰੱਖਿਅਤ ਹੈ।ਨਰਿੰਦਰ ਨੇ ਦੱਸਿਆ ਕਿ ਆਕ੍ਰਿਤੀ 4 ਸਾਲ 6 ਮਹੀਨੇ ਪਹਿਲਾਂ ਯੁਕਰੇਨ ਗਈ ਸੀ ਐੱਮ.ਬੀ.ਬੀ.ਐੱਸ. ਕਰਨ। ਉਸ ਦੇ ਨਾਲ ਅੰਮ੍ਰਿਤਸਰ ਸਿਟੀ ਵਿਚ ਹੀ ਅਲਫਾਵਨ ਦੇ ਪਿਛਲੀ ਸਾਈਡ ਰਹਿਣ ਵਾਲੀ ਅਰਪਣ ਪ੍ਰੀਤ, ਆਕਾਸ਼ ਐਵੇਨਿਊ ਵਾਸੀ ਜਾਨਵੀ ਸ਼ਰਮਾ ਅਤੇ ਕਸ਼ਮੀਰ ਐਵੇਨਿਊ ਵਾਸੀ ਗੁਰਕੀਰਤ ਕੌਰ ਵੀ ਹੈ। ਚਾਰੋ ਕੁੜੀਆਂ ਉਥੇ ਇਕੱਠੀਆਂ ਪੜ੍ਹ ਰਹੀਆਂ ਹਨ। ਉਨ੍ਹਾਂ ਨੂੰ ਥੋੜ੍ਹੀ ਚਿੰਤਾ ਹੈ ਪਰ ਉਹ ਹਰ 2 ਘੰਟੇ ਵਿਚ ਧੀ ਨਾਲ ਵੀਡੀਓ ਕਾਲ ਰਾਹੀਂ ਗੱਲ ਕਰ ਰਹੇ ਹਨ ਅਤੇ ਉਥੋਂ ਦੇ ਤਾਜ਼ਾ ਹਾਲਾਤ ਦੇਖ ਰਹੇ ਹਨ। ਨਰਿੰਦਰ ਨੇ ਦੱਸਿਆ ਕਿ ਉਨ੍ਹਾਂ ਧੀ ਦੀ 27 ਫਰਵਰੀ ਨੂੰ ਵਾਪਸੀ ਹੋਣੀ ਹੈ, ਪਰ ਅਜੇ ਫਲਾਈਟਸ ਬੰਦ ਹਨ, ਇਸ ਲਈ ਸ਼ਾਇਦ ਨਾ ਆ ਸਕੇ। ਜੇਕਰ ਫਲਾਈਟਸ ਖੁੱਲ ਜਾਂਦੀ ਹੈ ਤਾਂ ਉਹ ਆ ਜਾਵੇਗੀ। ਨਰਿੰਦਰ ਸ਼ਰਮਾ ਮੁਤਾਬਕ ਯੁਕਰੇਨ ਦੇ ਖਾਰਕੀਵ ਸ਼ਹਿਰ ਵਿਚ ਜਿੱਥੇ ਉਨ੍ਹਾਂ ਦੇ ਬੱਚੇ ਹਨ ਉਹ ਜਗ੍ਹਾ ਸੇਫ ਹੈ, ਪਰ ਪੈਨਿਕ ਹਰ ਥਾਂ ਹੈ, ਇਸ ਲਈ ਥੋੜ੍ਹਾ ਪ੍ਰੇਸ਼ਾਨ ਹਨ।



