LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ-ਯੁਕਰੇਨ ਵਿਵਾਦ ਵਿਚਾਲੇ 6 ਭਾਸ਼ਾਵਾਂ 'ਚ ਰਿਪੋਰਟਿੰਗ ਕਰਨ ਵਾਲਾ ਰਿਪੋਰਟਰ ਆਇਆ ਸੁਰਖੀਆਂ 'ਚ

24feb reporter

ਨਵੀਂ ਦਿੱਲੀ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਵਿਵਾਦ ਹੁਣ ਜੰਗੀ ਰੂਪ ਅਖਤਿਆਰ ਕਰ ਰਿਹਾ ਹੈ। ਅਜਿਹੇ ਵਿਚ ਹਰ ਕਿਸੇ ਦੀਆਂ ਨਜ਼ਰਾਂ ਇਨ੍ਹਾਂ ਦੋਹਾਂ ਦੇਸ਼ਾਂ 'ਤੇ ਬਣੀਆਂ ਹੋਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਰਿਪੋਰਟਰ ਦੀ ਵੀਡੀਓ ਵਾਇਰਲ (Video Viral) ਹੋ ਰਹੀ ਹੈ। ਇਹ ਰਿਪੋਰਟਰ ਯੁਕਰੇਨ (Reporter Ukraine) ਵਿਚ ਮੌਜੂਦ ਹੈ ਅਤੇ ਉਥੋਂ ਰਿਪੋਰਟਿੰਗ ਕਰ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹ ਰਿਪੋਰਟਰ ਇਕੱਲਾ ਹੀ 6 ਭਾਸ਼ਾਵਾਂ (6 languages) ਵਿਚ ਰਿਪੋਰਟਿੰਗ ਕਰਕੇ ਉਥੋਂ ਦੇ ਵਿਗੜਦੇ ਹਾਲਾਤ ਬਾਰੇ ਦੱਸ ਰਿਹਾ ਹੈ। ਹੁਣ ਇਸ ਰਿਪੋਰਟਿੰਗ ਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ। ਇਸ ਰਿਪੋਰਟਰ ਦਾ ਨਾਂ ਫਿਲਿਪ ਕ੍ਰਾਥਰ (Philip Crather) ਹੈ। ਫਿਲਿਪ ਦਿ ਐਸੋਸੀਏਟਿਡ ਪ੍ਰੈੱਸ ਗਲੋਬਲ ਮੀਡੀਆ ਸਰਵੀਸਿਜ਼ ਨਾਲ ਜੁੜੇ ਹੋਏ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Philip Crowther (@philipindc)

ਫਿਲਿਪ ਫਿਲਹਾਲ ਯੁਕਰੇਨ ਦੀ ਰਾਜਧਾਨੀ ਕੀਵ ਵਿਚ ਮੌਜੂਦ ਹੈ। ਉਹ ਉਥੋਂ ਕਈ ਹੋਰ ਮੀਡੀਆ ਸਰਵੀਸਿਜ਼ ਲਈ ਵੀ ਰਿਪੋਰਟਿੰਗ ਕਰ ਰਹੇ ਹਨ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਪਣੀ ਵਾਇਰਲ ਵੀਡੀਓਜ਼ ਵਿਚ ਫਿਲਿਪ ਵੱਖ-ਵੱਖ 6 ਭਾਸ਼ਾਵਾਂ ਵਿਚ ਕਮਾਲ ਦੀ ਰਿਪੋਰਟਿੰਗ ਕਰ ਰਹੇ ਹਨ। ਜਿਸ ਰਿਪੋਰਟਰ ਕੋਲ ਇੰਨਾ ਕਮਾਲ ਦਾ ਹੁਨਰ ਹੈ ਤਾਂ ਉਸ ਦਾ ਸੁਰਖੀਆਂ ਵਿਚ ਆਉਣਾ ਤਾਂ ਬਣਦਾ ਹੈ। ਇਕ ਅੰਗਰੇਜ਼ੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਫਿਲਿਪ ਕ੍ਰਾਥਰ ਅੰਗਰੇਜ਼ੀ, ਲਗਜ਼ਮਬਰਗ, ਸਪੈਨਿਸ਼, ਪੁਰਤਗਾਲੀ, ਫ੍ਰੈਂਚ ਅਤੇ ਜਰਮਨ ਸਮੇਤ 6 ਭਾਸ਼ਾਵਾਂ ਨੂੰ ਬੜੀ ਆਸਾਨੀ ਨਾਲ ਬੋਲ ਲੈਂਦੇ ਹਨ। ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਫਿਲਿਪ ਕ੍ਰਾਥਰ ਨੇ ਸੋਮਵਾਰ ਨੂੰ 6 ਭਾਸ਼ਾਵਾਂ ਵਾਲੀ ਨਿਊਜ਼ ਸਰਵੀਸਿਜ਼ ਲਈ ਰਿਪੋਰਟਿੰਗ ਕਰਦੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਜਿਵੇਂ ਹੀ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਪਹੁੰਚੀ ਤਾਂ ਇਹ ਮਾਮਲਾ ਹਰ ਥਾਂ ਵਾਇਰਲ ਹੋ ਗਿਆ।

In The Market