ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਗ੍ਰਿਫਤਾਰ, ਮਨੀ ਲਾਂਡ੍ਰਿੰਗ ਕੇਸ ‘ਚ ED ਦਾ ਐਕਸ਼ਨ

ਨਵੀਂ ਦਿੱਲੀ- ਨਵਾਬ ਮਲਿਕ ਤੋਂ ਅੱਜ ਬੁੱਧਵਾਰ ਨੂੰ ਅੰਡਰਲਰਲਡ, ਦਾਊਦ ਲਿੰਗ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਕੀਤੀ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ…

ਨਵੀਂ ਦਿੱਲੀ- ਨਵਾਬ ਮਲਿਕ ਤੋਂ ਅੱਜ ਬੁੱਧਵਾਰ ਨੂੰ ਅੰਡਰਲਰਲਡ, ਦਾਊਦ ਲਿੰਗ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਕੀਤੀ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਦੁਪਹਿਰੇ ED ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਸਵੇਰੇ ਐੱਨਸੀਪੀ ਨੇਤਾ ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ਰਿਹਾਇਸ਼ ਪਹੁੰਚੀ ਸੀ ਤੇ ਉਨ੍ਹਾਂ ਨੂੰ ਆਪਣੇ ਨਾਲ ED ਦੇ ਦਫਤਰ ਲੈ ਗਈ। ਨਵਾਬ ਮਲਿਕ ਤੋਂ ਪੁੱਛਗਿੱਛ ਉੱਤੇ ਮਹਾਰਾਸ਼ਟਰ ਸਰਕਾਰ ਨੇ ਇਤਰਾਜ਼ ਜਤਾਇਆ ਹੈ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਹੈ। ਸ਼ਿਵਸੈਨਾ ਨੇਤਾ ਸੰਜੇ ਰਾਊਤ, ਐੱਨਸੀਪੀ ਨੇਤਾ ਸੁਪ੍ਰਿਆ ਸੁਲੇ ਦਾ ਵੀ ਬਿਆਨ ਆਇਆ ਹੈ। ਉੱਥੇ ਹੀ ਨਵਾਬ ਮਲਿਕ ਨੇ ਟਵਿੱਟਰ ਉੱਤੇ ਲਿੱਖਿਆ ਹੈ, ‘ਨਾ ਡਰਾਂਗੇ ਨਾ ਝੁਕਾਂਗੇ। 2024 ਲਈ ਤਿਆਰ ਰਹੋ।’

Also Read: 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਆਫ਼ਲਾਈਨ, SC ਨੇ ਆਨਲਾਈਨ ਪ੍ਰੀਖਿਆ ਦੀ ਮੰਗ ਕੀਤੀ ਖ਼ਾਰਜ

NCP ਨੇਤਾ ਸੁਪ੍ਰਿਆ ਸੁਲੇ ਨੇ ਕਿਹਾ ਕਿ ਨਵਾਬ ਮਲਿਕ ਦੇ ਘਰ ਈਡੀ ਦੇ ਲੋਕ ਆਏ ਸਨ। ਬਹੁਤ ਦਿਨਾਂ ਤੋਂ ਭਾਜਪਾ ਦੇ ਵਰਕਰ ਤੇ ਬੁਲਾਰੇ ਟਵੀਟ ਕਰ ਰਹੇ ਸਨ ਕਿ ਨਵਾਬ ਮਲਿਕ ਤੇ ਮਹਾਵਿਕਾਸ ਅਘਾੜੀ ਦੇ ਖਿਲਾਫ ਈਡੀ ਦਾ ਨੋਟਿਸ ਆਏਗਾ। ਅੱਜ ਉਹ ਹੋ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਮਹਾਵਿਕਾਸ ਅਘਾੜੀ ਦੇ ਖਿਲਾਫ ਭਾਜਪਾ ਜੋ ਸਾਜ਼ਿਸ਼ ਕਰ ਰਹੀ ਸੀ ਉਸ ਨੂੰ ਅੱਜ ਪੂਰਾ ਮਹਾਰਾਸ਼ਟਰ ਦੇਖ ਰਿਹਾ ਹੈ। ਕੋਈ ਨੋਟਿਸ ਨਹੀਂ ਆਇਆ। ਮਹਾਰਾਸ਼ਟਰ ਦੇ ਇਕ ਮੰਤਰੀ ਨੂੰ ਸਿੱਧਾ ਈਡੀ ਆਪਣੇ ਦਫਤਰ ਲੈ ਗਈ। ਇਨ੍ਹਾਂ ਨੇ ਕਿਹੜੀ ਸਿਆਸਤ ਸ਼ੁਰੂ ਕਰ ਦਿੱਤੀ ਹੈ। ਅਜਿਹਾ ਮੈਂ ਪਹਿਲੀ ਵਾਰ ਦੇਖਿਆ ਹੈ।

Also Read: 14 ਸਾਲਾ ਧੀ ਨੇ ਤਵਾ ਮਾਰ-ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਓਥੇ ਹੀ ਸ਼ਿਵਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਨਵਾਬ ਮਲਿਕ ਨੂੰ ਜਿਸ ਤਰ੍ਹਾਂ ਈਡੀ ਦੇ ਲੋਕ ਉਨ੍ਹਾਂ ਦੇ ਘਰੋਂ ਲੈ ਗਏ ਹਨ, ਇਹ ਮਹਾਰਾਸ਼ਟਰ ਸਰਕਾਰ ਦੇ ਲਈ ਚੁਣੌਤੀ ਹੈ। ਪੁਰਾਣੇ ਮਾਮਲਿਆਂ ਨੂੰ ਕੱਢ ਕੇ ਸਾਰਿਆਂ ਦੀ ਜਾਂਚ ਹੋ ਰਹੀ ਹੈ। ਤੁਸੀਂ ਜਾਂਚ ਕਰ ਸਕਦੇ ਹੋ। 2024 ਦੇ ਬਾਅਦ ਤੁਹਾਡੀ ਵੀ ਜਾਂਚ ਹੋਵੇਗੀ। ਰਾਊਤ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੈਂ ਸਾਰੇ ਮਾਮਲਿਆਂ ਦਾ ਖੁਲਾਸਾ ਕਰਨ ਜਾ ਰਿਹਾ ਹਾਂ। ਇਸ ਦੇ ਲਈ ਮੈਨੂੰ ਕਿੰਨੀ ਵੀ ਵੱਡੀ ਕੀਮਤ ਕਿਉਂ ਨਾ ਕੁਚਾਉਣੀ ਪਵੇ। ਮੈਂ ਇਕ-ਇਕ ਅਧਿਕਾਰੀ ਨੂੰ ਐਕਸਪੋਜ਼ ਕਰਾਂਗਾ।

Also Read: ਫਿਰੋਜ਼ਪੁਰ: ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ

ਦਰਅਸਲ ਈਡੀ ਦਾਊਦ ਇਬਰਾਹੀਮ, ਉਸ ਦੇ ਭਰਾ ਅਨੀਸ, ਇਕਬਾਲ, ਸਹਿਯੋਗੀ ਛੋਟਾ ਸ਼ਕੀਲ ਦੇ ਖਿਲਾਫ ਇਕ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਲਈ ਪਿਛਲੇ ਹਫਤੇ ਕਈ ਥਾਵਾਂ ਉੱਤੇ ਛਾਪੇਮਾਰੀ ਵੀ ਹੋਈ ਸੀ, ਜਿਸ ਵਿਚ ਦਾਊਦ ਦੀ ਭੈਣ ਹਸੀਨਾ ਪਾਰਕਰ ਦਾ ਟਿਕਾਣਾ ਵੀ ਸ਼ਾਮਲ ਸੀ। ਹਸੀਨਾ ਦੇ ਬੇਟੇ ਅਲਿਸ਼ਾਹ ਪਾਰਕਰ ਤੋਂ ਈਡੀ ਨੇ ਸੋਮਵਾਰ ਨੂੰ ਪੁੱਛਗਿੱਛ ਵੀ ਕੀਤੀ। ਦਾਊਦ ਦੇ ਹੋਰ ਸਹਿਯੋਗੀਆਂ ਉੱਤੇ ਈਡੀ ਦੀ ਨਜ਼ਰ ਹੈ ਕਿਉਂਕਿ ਦਾਅਵਾ ਕੀਤਾ ਗਿਆ ਹੈ ਕਿ ਦਾਊਦ ਕੁਝ ਲੋਕਾਂ ਦੀ ਮਦਦ ਨਾਲ ਮੁੰਬਈ ਵਿਚ ਅਜੇ ਵੀ ਡੀ-ਕੰਪਨੀ ਨੂੰ ਆਪਰੇਟ ਕਰ ਰਿਹਾ ਹੈ।

Leave a Reply

Your email address will not be published. Required fields are marked *