ਬੰਗਲੁਰੂ : ਕਰਨਾਟਕ ਵਿਚ ਹਿਜ਼ਾਬ ਵਿਵਾਦ (Hijab controversy in Karnataka) ਰੁੱਕਦਾ ਨਜ਼ਰ ਨਹੀਂ ਆ ਰਿਹਾ ਹੈ। ਕਰਨਾਟਕ ਹਾਈ ਕੋਰਟ (Karnataka High Court) ਦੇ ਹੁਕਮਾਂ ਤੋਂ ਬਾਅਦ ਸਰਕਾਰ ਨੇ ਨਿਯਮਾਂ ਦੇ ਪਾਲਨ ਨੂੰ ਲੈ ਕੇ ਸਖ਼ਤੀ ਵਰਤਣਾ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਜਾਣਕਾਰੀ ਇਹ ਹੈ ਕਿ ਪੁਲਿਸ ਨੇ 17 ਫਰਵਰੀ ਨੂੰ ਤੁਮਕੁਰ ਵਿਚ ਗਰਲਜ਼ ਐਮਪ੍ਰੈਸ ਪੀ.ਯੂ. ਕਾਲਜ (Girls Empress P.U. College) ਦੇ ਬਾਹਰ ਹਿਜ਼ਾਬ ਨਿਯਮ (Hijab rules) ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀਆਂ 10 ਲੜਕੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ (IPC Section) 149, 143, 145 ਅਤੇ 188 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।ਉਥੇ ਹੀ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਿਵਮੋਗਾ ਜ਼ਿਲ੍ਹੇ (Shivmoga district) ’ਚ ਹਿਜਾਬ ’ਤੇ ਪਾਬੰਦੀ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਕਰਨਾਟਕ ਦੇ ਇਕ ਸਕੂਲਦੀਆਂ 58 ਵਿਦਿਆਰਥਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। Also Read : ਵੋਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਖਿਲਾਫ ਦਰਜ ਹੋਇਆ ਮੁਕੱਦਮਾ, ਇਸ ਦਿਨ ਹੋਵੇਗੀ ਸੁਣਵਾਈ
ਵਿਦਿਆਰਥਣਾਂ ਦੀ ਮੰਗ ਸੀ ਕਿ ਜਮਾਤਦੇ ਅੰਦਰ ਹਿਜਾਬ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂਕਿਹਾ ਕਿ ਹਿਜਾਬ ਸਾਡਾ ਅਧਿਕਾਰ ਹੈ, ਅਸੀਂ ਮਰ ਜਾਵਾਂਗੇ ਪਰ ਹਿਜਾਬ ਨਵੀਂ ਛੱਡਾਂਗੇ। ਇਸ ਵਿਚਕਾਰ, ਹੋਰ ਪ੍ਰਦਰਸ਼ਨਕਾਰੀਆਂ ’ਤੇ ਵੀ ਮਨਾਹੀ ਦਾ ਉਲੰਘਣ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਵੀਰਵਾਰ ਨੂੰ ਸ਼ਿਵਮੋਗਾ ਜ਼ਿਲ੍ਹਾ ਅਥਾਰਟੀ ਦੁਆਰਾ ਜਾਰੀ ਮਨਾਹੀ ਦਾ ਉਲੰਘਣ ਕਰਨ ’ਤੇ 9 ਲੋਕਾਂ ਵਿਰੁੱਧ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਸਲਿਮ ਕੁੜੀਆਂ ਨੇ ਕੈਂਪਸ ’ਚ ਬੁਰਕਾ ਨਹੀਂ ਪਹਿਨਣ ਦੇਣ ਲਈ ਜ਼ਿਲ੍ਹਾ ਦਫ਼ਤਰ ਕਸਬੇ ’ਚ ਪੀਯੂ ਕਾਲਜ ਦੇ ਅਧਿਕਾਰੀਆਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਸੀ।




