ਨਵੀਂ ਦਿੱਲੀ : ਦੇਸ਼ ਦੇ 5 ਸੂਬਿਆਂ ਵਿਚ ਹੋ ਰਹੀਆਂ ਚੋਣਾਂ ਵਿਚ ਸਾਬਕਾ ਪੀ.ਐੱਮ. ਡਾ. ਮਨਮੋਹਨ ਸਿੰਘ (Former PM Dr. Manmohan Singh) ਦੀ ਵੀ ਐਂਟਰੀ (Entry) ਹੋ ਗਈ ਹੈ। ਪੀ.ਐੱਮ. ਮੋਦੀ (PM Modi) ਦੀ ਅਬੋਹਰ ਰੈਲੀ (Abohar Rally) ਤੋਂ ਪਹਿਲਾਂ ਉਨ੍ਹਾਂ ਨੇ ਵੀਡੀਓ ਰਾਹੀਂ ਕੇਂਦਰ ਸਰਕਾਰ (Central Government through video) ‘ਤੇ ਨਿਸ਼ਾਨੇ ਵਿੰਨ੍ਹੇ। ਸਾਬਕਾ ਪੀ.ਐੱਮ. ਨੇ ਕਿਹਾ ਕਿ ਮੋਦੀ ਸਰਕਾਰ (Modi government) ਦਾ ਰਾਸ਼ਟਰਵਾਦ ਨਕਲੀ (Nationalism fake) ਹੈ। ਜੋ ਅੰਗਰੇਜ਼ਾਂ ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲਦਾ ਹੈ। Also Read : ਸੋਨੂੰ ਸੂਦ ਦੀ ਭੈਣ ਮਾਲਵਿਕਾ ਦੇ ਹੱਕ ਵਿਚ ਰਾਹੁਲ ਗਾਂਧੀ ਅੱਜ ਕਰਨਗੇ ਪ੍ਰਚਾਰ
ਡਾ. ਸਿੰਘ ਨੇ ਕੇੰਦਰ ਸਰਕਾਰ ਨੂੰ ਚੀਨ ਦੇ ਮੁੱਦੇ ‘ਤੇ ਵੀ ਘੇਰਿਆ। ਉਨ੍ਹਾਂ ਨੇ ਕਿਹਾ ਕਿ ਇਕ ਸਾਲ ਤੋਂ ਚੀਨੀ ਫੌਜ ਭਾਰਤ ਦੀ ਪਵਿੱਤਰ ਜ਼ਮੀਨ ‘ਤੇ ਬੈਠੀ ਹੈ। ਇਸ ਸਰਕਾਰ ਨੂੰ ਸੰਵਿਧਾਨ ‘ਤੇ ਭਰੋਸਾ ਨਹੀਂ ਹੈ। ਸੰਵਿਧਾਨਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਰਕਾਰ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਵਿਦੇਸ਼ ਨੀਤੀ ਦੇ ਮੋਰਚੇ ‘ਤੇ ਵੀ ਫੇਲ ਹੋਈ ਹੈ। Also Read : ਕੱਚੇ ਤੇਲ ਦੀਆਂ ਕੀਮਤਾਂ ਵਿਚ ਸੁਸਤੀ, ਜਾਣੋ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ
![]()
ਅੱਜ ਦੇਸ਼ ਦੀ ਸਥਿਤੀ ਚਿੰਤਾਜਨਕ ਹੈ। ਕੋਰੋਨਾ ਦੇ ਦੌਰ ਵਿਚ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਇਕ ਪਾਸੇ ਅਰਥਵਿਵਸਥਾ ਡਿੱਗੀ ਹੈ। ਮਹਿੰਗਾਈ ਅਤੇ ਬੇਰੋਜ਼ਗਾਰੀ ਕਾਰਣ ਲੋਕ ਪ੍ਰੇਸ਼ਾਨ ਹਨ। ਦੂਜੇ ਪਾਸੇ 7 ਸਾਲ ਸਰਕਾਰ ਚਲਾਉਣ ਤੋਂ ਬਾਅਦ ਵੀ ਕੇਂਦਰ ਸਰਕਾਰ ਗਲਤੀਆਂ ਨੂੰ ਨਹੀਂ ਮੰਨ ਰਹੀ। ਉਹ ਲੋਕਾਂ ਦੀਆਂ ਸਮੱਸਿਆਵਾਂ ਲਈ ਪਹਿਲਾਂ ਪੀ.ਐੱਮ. ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਮੈਂ ਮੰਨਦਾ ਹਾਂ ਕਿ ਪੀ.ਐੱਮ. ਦੇ ਅਹੁਦੇ ਦਾ ਇਕ ਖਾਸ ਮਹੱਤਵ ਹੁੰਦਾ ਹੈ। ਇਤਿਹਾਸ ‘ਤੇ ਦੋਸ਼ ਲਗਾ ਕੇ ਆਪਣੇ ਗੁਨਾਹ ਘੱਟ ਨਹੀਂ ਹੋ ਸਕਦੇ। ਪੀ.ਐੱਮ. ਦੇ ਤੌਰ ‘ਤੇ ਖਾਸ ਕੰਮ ਕਰ ਕੇ ਮੈਂ ਜ਼ਿਆਦਾ ਬੋਲਣ ਦੀ ਥਾਂ ਕੰਮ ਨੂੰ ਤਰਜੀਹ ਦਿੱਤੀ। ਅਸੀਂ ਸਿਆਸੀ ਲਾਭ ਲਈ ਦੇਸ਼ ਨੂੰ ਨਹੀਂ ਵੰਡਿਆ। ਕਦੇ ਸੱਚ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਚੀਨ ਦੀ ਫੌਜ ਪਿਛਲੇ ਇਕ ਸਾਲ ਤੋਂ ਸਾਡੀ ਪਵਿੱਤਰ ਧਰਤੀ ‘ਤੇ ਬੈਠੇ ਹਨ। ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਰਾਣੇ ਦੋਸਤ ਸਾਡੇ ਤੋਂ ਟੁੱਟ ਰਹੇ ਹਨ। ਗੁਆਂਢੇ ਦੇਸ਼ਾਂ ਨਾਲ ਵੀ ਸਾਡੇ ਸਬੰਧ ਵਿਗੜ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਸੱਤਾਧਾਰੀਆਂ ਨੂੰ ਸਮਝ ਆ ਗਈ ਹੋਵੇਗੀ ਕਿ ਜਬਰਨ ਗਲੇ ਲੱਗਣ, ਘੁਮਾਉਣ ਜਾਂ ਬਿਨਆਂ ਬੁਲਾਉਣ ਬਿਰਿਆਨੀ ਖਾਣ ਪਹੁੰਚਣ ਨਾਲ ਦੇਸ਼ ਦੇ ਰਿਸ਼ਤੇ ਨਹੀਂ ਸੁਧਰ ਸਕਦੇ। ਸਰਕਾਰ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਸੂਰਤ ਬਦਲਣ ਤੋਂ ਸੀਰਤ ਨਹੀਂ ਬਦਲਦੀ। ਸੱਚ ਹਮੇਸ਼ਾ ਸਾਹਮਣੇ ਆ ਹੀ ਜਾਂਦਾ ਹੈ।
ਡਾ. ਸਿੰਘ ਨੇ ਕਿਹਾ ਕਿ ਚੋਣ ਮਾਹੌਲ ਵਿਚ ਪੰਜਾਬ ਦੀ ਜਨਤਾ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਇਨ੍ਹਾਂ ਦਾ ਮੁਕਾਬਲਾ ਠੀਕ ਤਰੀਕੇ ਨਾਲ ਕਰਨਾ ਲਾਜ਼ਮੀ ਹੈ। ਕਾਂਗਰਸ ਹੀ ਪੰਜਾਬ ਵਿਚ ਕਿਸਾਨਾਂ ਦੀ ਖੁਸ਼ਹਾਲੀ ਅਤੇ ਬੇਰੋਜ਼ਗਾਰੀ ਨੂੰ ਦੂਰ ਕਰ ਸਕਦੀ ਹੈ। ਪੰਜਾਬ ਦੇ ਵੋਟਰਾਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਇਕ ਅਹਿਮ ਮੋੜ ‘ਤੇ ਖੜ੍ਹਾ ਹੈ। ਮੇਰੀ ਵੱਡੀ ਇੱਛਾ ਸੀ ਕਿ ਮੈਂ ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ ਅਤੇ ਮਣੀਪੁਰ ਅਤੇ ਭਰਾ-ਭੈਣਾਂ ਦੇ ਨਾਲ ਦੇਸ਼ ਅਤੇ ਸੂਬੇ ਦੇ ਹਾਲਾਤ ਬਾਰੇ ਚਰਚਾ ਕਰਾਂ, ਪਰ ਡਾਕਟਰਾਂ ਦੀ ਸਲਾਹ ਕਾਰਣ ਇਸੇ ਤਰ੍ਹਾਂ ਸੰਬੋਧਿਤ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਪੰਜਾਬ ਦੀ ਸੁਰੱਖਿਆ ਦੇ ਨਾਂ ‘ਤੇ ਪੰਜਾਬ ਦੇ ਸੀ.ਐੱਮ. ਚਰਨਜੀਤ ਚੰਨੀ ਅਤੇ ਇਥੋਂ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਮੰਨਿਆ ਜਾ ਸਕਦਾ।
ਕਿਸਾਨ ਅੰਦੋਲਨ ਦੌਰਾਨ ਵੀ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਪੰਜਾਬੀਆਂ ਦੀ ਦਲੇਰੀ, ਬਹਾਦੁਰੀ, ਦੇਸ਼ਭਗਤੀ ਅਤੇ ਕੁਰਬਾਨੀ ਨੂੰ ਪੂਰੀ ਦੁਨੀਆ ਸਲਾਮ ਕਰਦੀ ਹੈ। ਉਨ੍ਹਾਂ ਬਾਰੇ ਮੈਂ ਕੀ ਕੁਝ ਨਹੀਂ ਕੀਤਾ ਗਿਆ। ਪੰਜਾਬ ਦੀ ਧਰਤੀ ‘ਤੇ ਪੈਦਾ ਹੋਏ ਇਕ ਸੱਚੇ ਦੇਸ਼ਵਾਸੀ ਦੇ ਨਾਅਤੇ ਮੈਨੂੰ ਇਸ ਤੋਂ ਬਹੁਤ ਦੁੱਖ ਹੋਇਆ।
ਕੋਈ ਆਰਥਿਕ ਸਮਝ ਨਹੀਂ ਹੈ। ਗਲਤ ਨੀਤੀਆਂ ਕਾਰਣ ਦੇਸ਼ ਆਰਥਿਕ ਮੰਦਹਾਲੀ ਵਿਚ ਫੱਸ ਗਿਆ ਹੈ। ਕਿਸਾਨ, ਵਪਾਰੀ, ਵਿਦਿਆਰਥੀ ਅਤੇ ਔਰਤਾਂ ਪ੍ਰੇਸ਼ਾਨ ਹਨ। ਦੇਸ਼ ਦੇ ਅੰਨਦਾਤਾ ਦਾਣੇ-ਦਾਣੇ ਦੇ ਮੋਹਤਾਜ ਹੋ ਗਏ ਹਨ। ਦੇਸ਼ ਵਿਚ ਸਮਾਜਿਕ ਅਸਮਾਨਤਾ ਵੱਧ ਗਈ ਹੈ। ਲੋਕਾਂ ‘ਤੇ ਕਰਜ਼ਾ ਵੱਧ ਰਿਹਾ ਅਤੇ ਕਮਾਈ ਘੱਟ ਰਹੀ ਹੈ। ਅਮੀਰ ਹੋਰ ਅਮੀਰ ਹੋ ਰਹੇ ਹਨ। ਸਰਕਾਰ ਅੰਕੜਿਆਂ ਦੇ ਨਾਲ ਧੋਖਾ ਕਰ ਕੇ ਸਭ ਕੁਝ ਠੀਕ ਦੱਸ ਰਹੀ ਹੈ। ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ ਹੈ।
ਸਰਕਾਰ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਜਾਤੀ, ਧਰਮ ਅਤੇ ਖੇਤਰ ਦੇ ਨਾਂ ‘ਤੇ ਵੰਡ ਰਹੀ ਹੈ। ਉਨ੍ਹਾਂ ਨੂੰ ਆਪਸ ਵਿਚ ਲੜਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੰਡੋ ਅਤੇ ਰਾਜ ਕਰੋ ਦੀ ਰਾਜਨੀਤੀ ‘ਤੇ ਚੱਲ ਰਹੀ ਹੈ।




