ਬਠਿੰਡਾ ਦਿਹਾਤੀ ਹਲਕੇ ‘ਚ ਸੁਖਬੀਰ ਬਾਦਲ ਦੀ ਦਹਾੜ, ਲਾਏ ਵਿਰੋਧੀਆਂ ਨੂੰ ਰਗੜੇ (ਵੀਡੀਓ)

ਬਠਿੰਡਾ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਠਿੰਡਾ ਦਿਹਾਤੀ ਹਲਕੇ ਪਹੁੰਚੇ। ਇਸ ਦੌਰਾਨ ਉਨ੍ਹਾਂ ਬਠਿੰਡਾ ਵਾਸੀਆਂ…

ਬਠਿੰਡਾ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਠਿੰਡਾ ਦਿਹਾਤੀ ਹਲਕੇ ਪਹੁੰਚੇ। ਇਸ ਦੌਰਾਨ ਉਨ੍ਹਾਂ ਬਠਿੰਡਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ ਉੱਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। 

Also Read: High-Voltage ਤਾਰ ਦੀ ਲਪੇਟ ‘ਚ ਆਉਣ ਕਾਰਨ ਕਾਂਗੋ ‘ਚ 26 ਹਲਾਕ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਸਿਰਫ 15 ਦਿਨ ਰਹਿ ਗਏ ਹਨ। ਤੁਸੀਂ ਆਪਣੀ ਕਿਸਮਤ ਦਾ ਫੈਸਲਾ ਕਰਨਾ ਹੈ। ਸਹੀ ਫੈਸਲਾ ਲਿਆ ਤਾਂ ਖੁਸ਼ੀਆਂ ਮਿਲਣਗੀਆਂ ਨਹੀਂ ਤਾਂ ਪੰਜ ਸਾਲ ਖਰਾਬ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਬ ਮੁੱਖ ਮੰਤਰੀ ਸਨ ਤਾਂ ਉਹ ਸਾਰੇ ਪਿੰਡਾਂ ਵਿਚ ਆਉਂਦੇ ਸਨ। ਸਾਰੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਮਿਲਦਾ ਸੀ, ਗ੍ਰਾਂਟਾਂ ਮਿਲਦੀਆਂ ਸਨ, ਸਾਰੀਆਂ ਸਹੂਲਤਾਂ ਮਿਲਦੀਆਂ ਸਨ। ਬਾਦਲ ਸਾਹਬ ਵੇਲੇ ਕਿਸੇ ਦਾ ਡਰ ਨਹੀਂ ਸੀ, ਕਿਸੇ ਉੱਤੇ ਝੂਠੇ ਪਰਚੇ ਨਹੀਂ ਹੁੰਦੇ ਸਨ। ਬਾਦਲ ਸਾਹਬ ਵੇਲੇ ਕਿੰਨੀ ਤਰੱਕੀ ਹੋਈ ਹੈ। ਵੱਡੇ ਕਾਲਜ ਖੁੱਲੇ, ਕਿਸਾਨਾਂ ਲਈ ਕੰਮ ਕੀਤਾ। 

Also Read: ਕੈਪਟਨ ਸਮੇਤ ‘ਆਪ’ ਦੇ ਕਈ ਆਗੂ ਅਕਾਲੀ ਦਲ ‘ਚ ਸ਼ਾਮਲ, ਮਜੀਠੀਆ ਨੇ ਕੀਤਾ ਸਵਾਗਤ (ਵੀਡੀਓ)

ਇਸ ਦੌਰਾਨ ਵਿਰੋਧੀਆਂ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਪੰਜਾਂ ਸਾਲਾਂ ਵਿਚ ਕਾਂਗਰਸ ਨੇ ਡੱਕਾ ਨੀ ਤੋੜਿਆ। ਸਿਰਫ ਤਕਲੀਫਾਂ ਹੀ ਦਿੱਤੀਆਂ ਹਨ। ਜਿਹੜੀਆਂ ਸਕੀਮਾਂ ਬਾਦਲ ਸਰਕਾਰ ਵੇਲੇ ਚੱਲ ਰਹੀਆਂ ਸਨ ਉਹ ਵੀ ਬੰਦ ਕਰ ਦਿੱਤੀਆਂ। ਇਸ ਦੌਰਾਨ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਸਵਾਲ ਕੀਤਾ ਕਿ ਮੁੱਖ ਮੰਤਰੀ ਲਈ ਘਰ ਦਾ ਮੈਂਬਰ ਚੰਗਾ ਜਾਂ ਬਾਹਰਲਾ। ਉਨ੍ਹਾਂ ਕਿਹਾ ਕਿ ਕਿੰਨੀਆਂ ਕੰਧਾਂ ਉੱਤੇ ਲਿਖਿਆ ਕਿ ਕੇਜਰੀਵਾਲ ਨੂੰ ਇਕ ਮੌਕਾ ਦਿਓ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤਾਂ ਦਿੱਲੀ ਵਿਚ ਰਹਿੰਦਾ ਇਥੇ ਕੀ ਸਵਾਰੂ।

Also Read: WhatsApp ਨੇ 20 ਲੱਖ ਤੋਂ ਵਧੇਰੇ ਭਾਰਤੀ ਅਕਾਊਂਟ ਕੀਤੇ ਬੈਨ

 

Leave a Reply

Your email address will not be published. Required fields are marked *