ਨਵੀਂ ਦਿੱਲੀ- ਬਜਟ ਏਅਰਲਾਈਨ ਕੰਪਨੀ ਇੰਡੀਗੋ ਕੋਰੋਨਾ ਵੈਕਸੀਨ ਲਗਵਾ ਚੁੱਕੇ ਗਾਹਕਾਂ ਨੂੰ ਇਕ ਸਪੈਸ਼ਲ ਡਿਸਕਾਊਂਟ ਦੇ ਰਹੀ ਹੈ। ਗਾਹਕਾਂ ਨੂੰ ਇਹ ਡਿਸਕਾਊਂਟ ਫਲਾਈਟ ਟਿਕਟ ਦੇ ਬੇਸ ਫੇਅਰ ’ਤੇ ਮਿਲੇਗਾ। ਏਅਰਲਾਈਨ ਕੰਪਨੀ ਨੇ ‘ਵੈਕਸੀ ਫੇਅਰ’ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ ਜੇਕਰ ਕਿਸੇ ਨੇ ਆਪਣਾ ਟੀਕਾਕਰਨ ਕਰਵਾ ਲਿਆ ਹੈ ਤਾਂ ਉਸਨੂੰ ਹਰ ਰੂਟ ’ਤੇ ਕਿਰਾਏ ’ਚ 10 ਫੀਸਦੀ ਤਕ ਦੀ ਛੋਟ ਮਿਲੇਗੀ।
Also Read: ਕਰੋੜਾਂ ਦੀ ਜਾਅਲੀ ਕੋਵਿਸ਼ੀਲਡ ਅਤੇ ਜਾਈਕੋਵ ਡੀ ਵੈਕਸੀਨ ਸਣੇ 5 ਗ੍ਰਿਫ਼ਤਾਰ
ਜਾਣੋ ਕੰਪਨੀ ਨੇ ਕੀ ਕਿਹਾ
ਇੰਡੀਗੋ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ‘Vaxi Fare’ ਦਾ ਲਾਭ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜੋ ਘੱਟੋ-ਘੱਟ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ। ਯਾਤਰੀਆਂ ਨੂੰ ਚੈੱਕ-ਇਨ ਕਰਨ ਦੌਰਾਨ ਕੋਵਿਡ-19 ਦੇ ਟੀਕਾਕਰਨ ਦਾ ਸਰਟੀਫਿਕੇਟ ਵਿਕਾਉਣਾ ਪਵੇਗਾ। ਯਾਤਰੀ ਆਰੋਗਿਆ ਸੇਤੂ ਐਪ ਦੀ ਮਦਦ ਨਾਲ ਵੀ ਆਪਣੇ ਵੈਕਸੀਨੇਸ਼ਨ ਦੇ ਸਟੇਟਸ ਨੂੰ ਵਿਖਾ ਸਕਦੇ ਹਨ। ਆਫਰ ਤਾਂ ਹੀ ਯੋਗ ਹੋਵੇਗਾ ਜਦੋਂ ਯਾਤਰੀ ਇੰਡੀਗੋ ਦੀ ਵੈੱਬਸਾਈਟ ’ਤੇ ਟਿੱਕਟ ਬੁੱਕ ਕਰੇਗਾ।
Also Read: ਗਨੀਵ ਮਜੀਠੀਆ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ, ਗੁ.ਬਾਬਾ ਬੁੱਢਾ ਸਾਹਿਬ ਵਿਖੇ ਹੋਏ ਨਤਮਸਤਕ
ਇੰਝ ਚੁੱਕੋ ਫਾਇਦਾ
– ਵੈਕਸੀ ਕਿਰਾਇਆ ਚੁਣੋ- ਆਪਣੇ ਅਰਾਈਵਲ ਅਤੇ ਡਿਪਾਰਚਰ ਡੈਸਟੀਨੇਸ਼ਨ ’ਚ ਸਿਲੈਕਟ ਕਰਦੇ ਸਮੇਂ ਵੈਕਸੀ ਕਿਰਾਇਆ ਦਾ ਆਪਸ਼ਨ ਚੁਣੋ।
– ਸਿਲੈਕਟ ਕਰੋ- ਪਹਿਲੀ ਜਾਂ ਦੂਜੀ ਖੁਰਾਕ ਸਿਲੈਕਟ ਕਰੋ ਜੋ ਤੁਸੀਂ ਲਗਵਾ ਚੁੱਕੋ ਹੋ।
– ਪਸੰਦੀਦਾ ਉਡਾਣ ਚੁਣੋ- ਆਉਣ-ਜਾਣ ਲਈ ਉਡਾਣ ਦਾ ਆਪਸ਼ਨ ਚੁਣੋ ਅਤੇ ਜਾਰੀ ਰੱਖੋ।
– ਲਾਭਪਾਤਰੀ ਆਪਣਾ ਆਈ.ਡੀ. ਵੇਰਵਾ ਦਰਜ ਕਰੇ।
– ਬੁਕਿੰਗ ਕੰਪਲੀਟ- ਵੈਕਸੀ ਫੇਅਰ ਸਫਲਤਾਪੂਰਨ ਲਾਗੂ ਕਰ ਦਿੱਤਾ ਗਿਆ ਹੈ ਅਤੇ ਤੁਹਾਡੀ ਬੁਕਿੰਗ ਪੂਰੀ ਹੋ ਚੁੱਕੀ ਹੈ।
– ਵੈਕਸੀਨ ਸਰਟੀਫਿਕੇਟ ਜ਼ਰੂਰ ਕੈਰੀ ਕਰਨਾ ਚਾਹੀਦਾ ਹੈ।
Also Read: ਵਿਗਿਆਨ ਦੀ ਲੰਬੀ ਛਾਲ: 9 ਮਹੀਨਿਆਂ ਤੱਕ ਬੱਚੇ ਨੂੰ ਗਰਭ ‘ਚ ਰੱਖਣ ਦੀ ਨਹੀਂ ਹੋਵੇਗੀ ਲੋੜ
ਇਹ ਹਨ ਸ਼ਰਤਾਂ
ਯਾਤਰੀਆਂ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਾਰੀ ਆਪਣਾ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਜਾਂ ਫਿਰ ਏਅਰਪੋਰਟ ਦੇ ਚੈੱਕ-ਇਨ ਕਾਊਂਟਰ/ਬੋਰਡਿੰਗ ਗੇਟ ’ਤੇ ਆਰੋਗਿਆ ਸੇਤੂ ਮੋਬਾਇਲ ਐਪ ’ਤੇ ਵੈਕਸੀਨੇਸ਼ਨ ਦਾ ਸਬੂਤ ਵਿਖਾਉਣਾ ਪਵੇਗਾ। ਅਜਿਹਾ ਨਾ ਕਰਨ ’ਤੇ ਬੋਰਡਿੰਗ ਵਲੋਂ ਇਨਕਾਰ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਬੁਕਿੰਗ ਦੀ ਤਾਰੀਖ਼ ਤੋਂ 15 ਦਿਨਾਂ ਤੋਂ ਜ਼ਿਆਦਾ ਦੀ ਟ੍ਰੈਵਲ ਤਾਰੀਖ਼ ਲਈ ਇਹ ਛੋਟ ਲਾਗੂ ਹੈ।



