ਨਿਊਯਾਰਕ : ਫਾਈਜ਼ਰ ਅਤੇ ਬਾਇਓਨਟੈੱਕ (Pfizer and Biotech) ਛੇਤੀ ਹੀ ਅਮਰੀਕੀ ਰੈਗੂਲੇਟਰੀ (US regulators) ਤੋਂ ਪੰਜ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ (Covid-19 vaccine) ਦੇਣ ਲਈ ਐਮਰਜੈਂਸੀ (Emergency) ਅਥਾਰਿਟੀ ਨੂੰ ਕਹਿਣਗੇ। ਅਮਰੀਕੀ ਮੀਡੀਆ (American media) ਨੇ ਮੰਗਲਵਾਰ ਨੂੰ ਇਹ ਸੂਚਨਾ ਦਿੱਤੀ। ਅਮਰੀਕਾ ਵਿਚ ਇਹ ਅੰਤਿਮ ਉਮਰ ਵਰਗ ਹੈ ਜੋ ਅਜੇ ਤੱਕ ਕੋਰੋਨਾ ਵਾਇਰਸ ਵੈਕਸੀਨ (Corona virus vaccine) ਲਈ ਯੋਗ ਨਹੀਂ ਹੈ। ਦਿ ਨਿਊਯਾਰਕ ਟਾਈਮਜ਼ (The New York Times) ਅਤੇ ਹੋਰ ਨਿਊਜ਼ ਆਊਟਲੈੱਟਸ (News outlets) ਨੇ ਕਿਹਾ ਕਿ ਮੰਗਲਵਾਰ ਨੂੰ ਕੰਪਨੀਆਂ 6 ਮਹੀਨੇ ਤੋਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵੈਕਸੀਨੇਸ਼ਨ ਲਈ ਐਮਰਜੈਂਸੀ ਵਰਤੋਂ ਦੀ ਮੰਗ ਕਰ ਸਕਦੀ ਹੈ। Also Read : PM ਮੋਦੀ ਤੇ ਅਮਿਤ ਸ਼ਾਹ ਜਲਦ ਬਣਨਗੇ ਚੋਣ ਪ੍ਰਚਾਰ ਦਾ ਹਿੱਸਾ, ਸਾਬਕਾ CM ਦਾ ਦਾਅਵਾ
ਫਾਈਜ਼ਰ ਦੇ ਚੇਅਰਮੈਨ ਤੇ ਸੀਈਓ ਅਲਬਰਟ ਬੋਏਰਲਾ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਵਧੀ ਹੈ। ਐੱਫ.ਡੀ.ਏ. ਦੇ ਨਾਲ ਸਾਡਾ ਆਪਸੀ ਟੀਚਾ ਭਵਿੱਖ ਦੇ ਵਿਭਿੰਨ ਰੂਪਾਂ ਲਈ ਵੈਕਸੀਨ ਵਿਕਸਿਤ ਕਰਨਾ ਅਤੇ ਬੱਚਿਆਂ ਨੂੰ ਵਾਇਰਸ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਮਾਪਿਆਂ ਲਈ ਇੱਕ ਵਿਕਲਪ ਪ੍ਰਦਾਨ ਕਰਨਾ ਹੈ। Also Read: ਪੰਜਾਬ ‘ਚ ਘਟੀ ਕੋਰੋਨਾ ਦੀ ਰਫਤਾਰ ਪਰ ਮੌਤਾਂ ਨੇ ਵਧਾਈ ਚਿੰਤਾ
ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਕੋਰੋਨਾ ਦੇ ਮੌਜੂਦਾ ਤੇ ਸੰਭਾਵੀ ਭਵਿੱਖੀ ਰੂਪਾਂ ਨਾਲ ਲੜਨ ਲਈ 6 ਮਹੀਨੇ ਤੋਂ 4 ਸਾਲ ਤਕ ਦੇ ਬੱਚਿਆਂ ਨੂੰ ਵੈਕਸੀਨ ਦੀਆਂ ਤਿੰਨ ਖੁਰਾਕਾਂ ਦੀ ਲੋੜ ਪਵੇਗੀ। ਜੇਕਰ ਦੋ ਖੁਰਾਕਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਮਾਤਾ-ਪਿਤਾ ਨੂੰ ਤੀਜੀ ਖੁਰਾਕ ਦੇ ਇੰਤਜ਼ਾਰ ਨਾਲ ਟੀਕਾਕਰਨ ਸ਼ੁਰੂ ਕਰਨ ਦਾ ਮੌਕਾ ਮਿਲੇਗਾ।




