ਠਾਣੇ : ਮਹਾਰਾਸ਼ਟਰ (Maharashtra) ਦੇ ਕਲਿਆਣ ਵਿਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ 16 ਸਾਲ ਦੀ ਲੜਕੀ ਦੇ ਨਾਲ ਉਸ ਦੇ ਪਿਤਾ ਅਤੇ ਭਰਾ ਨੇ ਦੁਸ਼ਕਰਮ ਕਰ ਦਿੱਤਾ। ਇਹ ਘਟਨਾ ਕਲਿਆਣ ਕੋਲਸੇਵਾੜੀ (Kalyan Coal Farm) ਥਾਣਾ ਖੇਤਰ ਦੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਿਓ-ਪੁੱਤ ਵਿਰੁੱਧ ਪਾਕਸੋ ਐਕਟ (Pakso Act) ਤਹਿਤ ਮਾਮਲਾ ਦਰਜ ਕੀਤਾ ਹੈ। ਪੀੜਤਾ ਦੀ ਮਾਂ ਅਤੇ ਗੁਆਂਢੀਆਂ ਮੁਤਾਬਕ 16 ਸਾਲਾ ਲੜਕੀ ਦਾ ਉਸ ਦੇ ਪਿਤਾ ਅਥੇ ਭਰਾ ਨੇ ਕਥਿਤ ਤੌਰ ‘ਤੇ ਯੌਨ ਸ਼ੋਸ਼ਣ ਕੀਤਾ ਹੈ। ਕੋਲਸੇਵਾੜੀ ਥਾਣੇ (Kolsevari police station) ਵਿਚ ਲੋਕਾਂ ਦੇ ਸਹਿਯੋਗ ਨਾਲ ਮਾਮਲਾ ਦਰਜ ਕਰਵਾਇਆ ਗਿਆ ਹੈ। Also Read : ਟੈਟੂ ਆਰਟਿਸਟ ਨਾਲ 8 ਔਰਤਾਂ ਨੂੰ ਹੋਇਆ ਪਿਆਰ, ਵਿਆਹ ਕਰਵਾ ਰਹਿ ਰਹੀਆਂ ਇਕੋ ਘਰ ‘ਚ
ਪਿਛਲੇ 5-6 ਮਹੀਨੇ ਤੋਂ ਪੀੜਤਾ ਦੇ ਪਿਤਾ ਅਤੇ ਭਰਾ ਲੜਕੀ ਨੂੰ ਪ੍ਰੇਸ਼ਾਨ ਕਰ ਰਹੇ ਹਨ। ਲੜਕੀ ਨੇ ਕੁੱਟਮਾਰ ਤੋਂ ਬਾਅਦ ਉਸ ਦੇ ਨਾਲ ਹੋਈ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਹੈ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਕੋਲਸੇਵਾੜੀ ਥਾਣਾ ਖੇਤਰ ਵਿਚ ਆਪਣੇ ਪਿਤਾ ਅਤੇ ਭਰਾ ਦੇ ਨਾਲ ਰਹਿੰਦੀ ਹੈ। ਉਸ ਦੀ ਮਾਂ ਅਤੇ ਭੈਣ ਯੂ.ਪੀ. ਦੇ ਇਕ ਪਿੰਡ ਵਿਚ ਰਹਿੰਦੀ ਹੈ। ਪੀੜਤਾ ਦੇ ਘਰ ਕੁਝ ਲੜਕੇ ਆਏ ਸਨ। ਉਨ੍ਹਾਂ ਲਈ ਚਾਹ ਬਣਾਈ ਤਾਂ ਉਸ ਦਾ ਪਿਤਾ ਨਾਰਾਜ਼ ਹੋ ਗਿਆ। Also Read : ਭੈਣ ਨੂੰ ਸਹੁਰੇ ਛੱਡਣ ਗਿਆ ਸੀ ਭਰਾ, ਜ਼ਬਰਦਸਤੀ ਕਰ ‘ਤਾ ਵਿਆਹ
ਦੋਸ਼ ਹੈ ਕਿ ਇਸ ਗੱਲ ਤੋਂ ਨਾਰਾਜ਼ ਹੋ ਕੇ ਪਿਤਾ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਕੁੱਟਮਾਰ ਕੀਤੀ। ਲੜਕੀ ਨੇ ਘਟਨਾ ਦੀ ਜਾਣਕਾਰੀ ਗੁਆਂਢ ਦੇ ਲੋਕਾਂ ਨੂੰ ਦਿੱਤੀ। ਉਹ ਤੁਰੰਤ ਲੜਕੀ ਨੂੰ ਕੋਲਸੇਵਾੜੀ ਥਾਣੇ ਲੈ ਗਏ। ਲੜਕੀ ਨੇ ਪੁਲਿਸ ਸਾਹਮਣੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਕੋਲਸੇਵਾੜੀ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੇ ਪਿਤਾ ਅਤੇ ਭਰਾ ‘ਤੇ ਪਾਕਸੋ ਐਕਟ, ਛੇੜਛਾੜ ਅਤੇ ਦੁਸ਼ਕਰਮ ਦਾ ਮਾਮਲਾ ਦਰਜ ਕੀਤਾ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।





