ਜਲਦ ਹੀ ਮੁੜ ਖੁੱਲ੍ਹ ਸਕਦੇ ਨੇ ਸਕੂਲ, ਕੇਂਦਰ ਵਲੋਂ ਤਿਆਰੀਆਂ ਜਾਰੀ

ਨਵੀਂ ਦਿੱਲੀ- ਕੇਂਦਰ ਸਰਕਾਰ ਜਲਦ ਹੀ ਸਕੂਲ ਮੁੜ ਖੋਲ੍ਹਣ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕਰ ਸਕਦੀ ਹੈ, ਕਿਉਂਕਿ 15 ਸਾਲ ਦੀ ਉਮਰ ਦੇ ਬੱਚਿਆਂ ਲਈ…

ਨਵੀਂ ਦਿੱਲੀ- ਕੇਂਦਰ ਸਰਕਾਰ ਜਲਦ ਹੀ ਸਕੂਲ ਮੁੜ ਖੋਲ੍ਹਣ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕਰ ਸਕਦੀ ਹੈ, ਕਿਉਂਕਿ 15 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਤੇਜ਼ੀ ਫੜ ਰਹੀ ਹੈ। ਇਕ ਨਿਊਜ਼ ਏਜੰਸੀ ਅਨੁਸਾਰ, ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਨੈਸ਼ਨਲ ਮਾਹਿਰ ਗਰੁੱਪ ਨਾਲ ਦੇਸ਼ ਭਰ ‘ਚ ਸਕੂਲਾਂ ਨੂੰ ਮੁੜ ਖੋਲ੍ਹਣ ਅਤੇ ਤੌਰ-ਤਰੀਕਿਆਂ ਨੂੰ ਲੈ ਕੇ ਇਕ ਨਵਾਂ ਮਾਡਲ ਤਿਆਰ ਕਰਨ ਨੂੰ ਕਿਹਾ ਹੈ।

Also Read: ਭਾਰਤੀ ਕਿਸਾਨ ਯੂਨੀਅਨ MSP ‘ਤੇ ਕਮੇਟੀ ਲਈ 31 ਨੂੰ ਦੇਵੇਗੀ ਧਰਨਾ, ਰਾਕੇਸ਼ ਟਿਕੈਤ BJP ‘ਤੇ ਦੋਸ਼

ਰਿਪੋਰਟ ਅਨੁਸਾਰ, ਕੇਂਦਰ ਸਰਕਾਰ ਕੋਰੋਨਾ ਨਾਲ ਜੁੜੇ ਪ੍ਰੋਟੋਕਾਲ ਦੇ ਅਧੀਨ ਦੇਸ਼ ਭਰ ‘ਚ ਸਕੂਲ ਖੋਲ੍ਹਣ ਨੂੰ ਲੈ ਕੇ ਇਕ ਮਾਡਲ ‘ਤੇ ਕੰਮ ਕਰ ਰਹੀ ਹੈ। ਦੇਸ਼ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਆਉਣ ਤੋਂ ਬਾਅਦ ਸਾਰੇ ਸੂਬਿਆਂ ਨੇ ਆਫਲਾਈਨ ਜਮਾਤਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਸਕੂਲਾਂ ‘ਚ ਪਰਤਣ ਦਾ ਸਮਾਂ ਆ ਗਿਆ ਹੈ। ਇਕ ਰਿਪੋਰਟ ਅਨੁਸਾਰ ਓਮੀਕ੍ਰੋਨ ਵੇਰੀਐਂਟ ਦਰਮਿਆਨ 15-17 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਕੇਂਦਰ ਸਕੂਲ ਮੁੜ ਖੋਲ੍ਹਣਾ ਚਾਹੁੰਦਾ ਹੈ। ਇਕ ਸੂਤਰ ਦੇ ਹਵਾਲੇ ਤੋਂ ਕਿਕਹਾ ਗਿਆ ਹੈ ਕਿ ਹਾਲਾਂਕਿ ਇਹ ਸੂਬਿਆਂ ਨੂੰ ਤੈਅ ਕਰਨਾ ਹੋਵੇਗਾ ਕਿ ਉਹ ਸਕੂਲ ਖੋਲ੍ਹਣ ਲਈ ਤਿਆਰ ਹਨ ਜਾਂ ਨਹੀਂ।

Also Read: ਮਾਂ ਨਾਲ ਧੂਰੀ ਪਹੁੰਚੇ AAP ਦੇ CM ਉਮੀਦਵਾਰ ਭਗਵੰਤ ਮਾਨ, ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

Leave a Reply

Your email address will not be published. Required fields are marked *